Skip to main content

ਗਰੁੱਪਸ ਨੀਤੀ

Last updated: 10th March 2021

ਹੁਣ ਤੁਸੀਂ ਸਾਡੇ ਪਲੇਟਫ਼ਾਰਮ ’ਤੇ ਆਪਣੇ ਦੋਸਤਾਂ ਅਤੇ ਸਮਾਨ ਸੋਚ ਵਾਲੇ ਹੋਰ ਵਿਅਕਤੀਆਂ ਨਾਲ ਜੁੜਨ ਲਈ ਸ਼ੇਅਰਚੈਟ ’ਤੇ ਗਰੁੱਪਸ ("ਗਰੁੱਪਸ") ਬਣਾ ਸਕਦੇ ਹੋ ਜਾਂ ਉਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹੋ। ਗਰੁੱਪਸ ਸਾਂਝੇ ਹਿੱਤਾਂ ਵਾਲੀਆਂ ਕਮਿਊਨਿਟੀਜ਼ ਹਨ, ਜੋ ਸਾਡੇ ਪਲੇਟਫ਼ਾਰਮ ’ਤੇ ਜਾਣਕਾਰੀ ਦਾ ਵਟਾਂਦਰਾ ਕਰਦੇ ਹਨ, ਸਮੱਗਰੀ ਤਿਆਰ ਕਰਦੇ ਹਨ, ਅਤੇ ਵੱਖੋ-ਵੱਖ ਕਿਰਿਆਵਾਂ ਵਿੱਚ ਹਿੱਸਾ ਲੈਂਦੇ ਹਨ।

ਜਦਕਿ ਇਹ ਭਾਗ ਗਰੁੱਪਸ ਲਈ ਖ਼ਾਸ ਦਿਸ਼ਾਨਿਰਦੇਸ਼ ਨਿਰਧਾਰਿਤ ਕਰਦਾ ਹੈ, ਕਿਰਪਾ ਕਰਕੇ ਇਹ ਨੋਟ ਕਰੋ ਕਿ, ਸਾਡੇ ਪਲੇਟਫ਼ਾਰਮ ’ਤੇ ਹਰ ਜਾਣਕਾਰੀ ਦੀ ਤਰ੍ਹਾਂ, ਗਰੁੱਪਸ ਵਿੱਚ ਤੁਹਾਡੀਆਂ ਕਿਰਿਆਵਾਂ ਸ਼ੇਅਰਚੈਟ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼, ਸ਼ੇਅਰਚੈਟ ਗੁਪਤਤਾ ਨੀਤੀ, ਅਤੇ ਸਾਡੀ ਸ਼ੇਅਰਚੈਟ ਕੂਕੀ ਨੀਤੀ (ਸਮੁੱਚੇ ਤੌਰ 'ਤੇ, "ਸ਼ਰਤਾਂ") ਦੇ ਅਧੀਨ ਹਨ।

ਗਰੁੱਪਸ ਕਿਵੇਂ ਕੰਮ ਕਰਦੇ ਹਨ?#

ਤੁਸੀਂ ਕਿਸੇ ਵੀ ਵਿਸ਼ੇ, ਥੀਮ, ਮੁੱਦੇ, ਜਾਂ ਕਿਰਿਆ ਬਾਰੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਜਾਂ ਉਹ ਬਣਾ ਸਕਦੇ ਹੋ। ਜੇਕਰ ਵਿਸ਼ਾ, ਅਤੀਤ ਵਿੱਚ ਤੁਹਾਡਾ ਵਿਵਹਾਰ, ਜਾਂ ਤੁਹਾਡੀਆਂ ਕਿਰਿਆਵਾਂ ਸਾਡੀਆਂ ਸ਼ਰਤਾਂ ਦੀ ਉਲੰਘਣਾ ਕਰਦੀਆਂ ਹਨ, ਤਾਂ ਅਸੀਂ ਕੋਈ ਗਰੁੱਪ ਬਣਾਉਣ, ਉਸ ਵਿੱਚ ਸ਼ਾਮਲ ਹੋਣ, ਜਾਂ ਹਿੱਸਾ ਲੈਣ ਦੀ ਤੁਹਾਡੀ ਬੇਨਤੀ ਨੂੰ ਅਸਵੀਕਾਰ ਕਰ ਸਕਦੇ ਹਾਂ। ਤੁਸੀਂ ਪਲੇਟਫ਼ਾਰਮ ’ਤੇ ਕਿਸੇ ਵਿਸ਼ੇ ਜਾਂ ਗਰੁੱਪਸ ਦੀ ਭਾਲ ਕਰ ਕੇ ਕਿਸੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ। ਤੁਹਾਨੂੰ ਕਿਸੇ ਦੋਸਤ ਜਾਂ ਸ਼ੇਅਰਚੈਟ ’ਤੇ ਕਿਸੇ ਸੰਪਰਕ ਦੁਆਰਾ ਕਿਸੇ ਗਰੁੱਪ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਸਕਦਾ ਹੈ।

ਕਿਸੇ ਗਰੁੱਪ ਵਿੱਚ ਸ਼ਾਮਲ ਹੋਣ ’ਤੇ ਤੁਹਾਨੂੰ ਸਮੇਂ-ਸਮੇਂ ’ਤੇ ਆਪਣੀਆਂ ਅਤੇ ਆਪਣੇ ਗਰੁੱਪ ਦੇ ਮੈਂਬਰਾਂ ਦੀਆਂ ਕਿਰਿਆਵਾਂ ਲਈ ਸੂਚਨਾਵਾਂ ਪ੍ਰਾਪਤ ਹੋਣਗੀਆਂ।

ਕਿਸੇ ਗਰੁੱਪ ਵਿੱਚ ਸ਼ਾਮਲ ਹੋਣ ’ਤੇ ਤੁਹਾਨੂੰ ਸਮੇਂ-ਸਮੇਂ ’ਤੇ ਆਪਣੀਆਂ ਅਤੇ ਆਪਣੇ ਗਰੁੱਪ ਦੇ ਮੈਂਬਰਾਂ ਦੀਆਂ ਕਿਰਿਆਵਾਂ ਲਈ ਸੂਚਨਾਵਾਂ ਪ੍ਰਾਪਤ ਹੋਣਗੀਆਂ।

ਗਰੁੱਪਸ ਦੀਆਂ ਕਿਸਮਾਂ#

ਦੋ ਕਿਸਮ ਦੇ ਗਰੁੱਪਸ ਮੌਜੂਦ ਹਨ: ਪਬਲਿਕ ਅਤੇ ਪ੍ਰਾਈਵੇਟ।

 • ਪਬਲਿਕ ਗਰੁੱਪਸ: ਪਬਲਿਕ ਗਰੁੱਪਸ ਦੀ ਖੋਜ ਕਿਸੇ ਰੁਕਾਵਟ ਤੋਂ ਬਿਨਾਂ ਕੀਤੀ ਜਾ ਸਕਦੀ ਹੈ। ਗੈਰ-ਮੈਂਬਰ, ਗਰੁੱਪ ਦੇ ਮੈਂਬਰਾਂ ਦੇ ਨਾਲ-ਨਾਲ ਗਰੁੱਪ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਪੋਸਟਸ ਵੀ ਵੇਖ ਸਕਦੇ ਹਨ।

 • ਪ੍ਰਾਈਵੇਟ ਗਰੁੱਪਸ: ਸਿਰਫ਼ ਮੈਂਬਰ ਗਰੁੱਪ ਵਿੱਚ ਮੌਜੂਦ ਲੋਕਾਂ ਦੀ ਸੂਚੀ ਅਤੇ ਉਨ੍ਹਾਂ ਦੁਆਰਾ ਪੋਸਟ ਕੀਤੀ ਗਈ ਸਮੱਗਰੀ ਵੇਖ ਸਕਦੇ ਹਨ। ਪ੍ਰਾਈਵੇਟ ਗਰੁੱਪਸ ਸਿਰਫ਼ ਕਿਸੇ ਮੈਂਬਰ ਤੋਂ ਪ੍ਰਾਪਤ ਲਿੰਕ ਰਾਹੀਂ ਪਹੁੰਚਣ ਯੋਗ ਹੁੰਦੇ ਹਨ। ਗਰੁੱਪਸ ਨੂੰ ਮੈਂਬਰਸ਼ਿਪ (ਸਦੱਸਤਾ) ਦੇ ਅਧਾਰ ’ਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਕੁਝ ਗਰੁੱਪਸ ਵਿੱਚ ਸ਼ਾਮਲ ਹੋਣ ਲਈ ਐਡਮਿਨ/ ਮਾਡਰੇਟਰ ਦੀ ਪੂਰਵ ਪ੍ਰਵਾਨਗੀ ਦੀ ਲੋੜ ਹੁੰਦੀ ਹੈ, ਜਦਕਿ ਹੋਰ ਗਰੁੱਪ ਸਾਰਿਆਂ ਵਾਸਤੇ ਮੈਂਬਰ ਬਣਨ ਲਈ ਖੁੱਲ੍ਹੇ ਹੁੰਦੇ ਹਨ।

ਗਰੁੱਪਸ ਵਿੱਚ ਸੰਚਾਰ#

ਸ਼ੇਅਰਚੈਟ ਪਲੇਟਫ਼ਾਰਮ ’ਤੇ ਤੁਸੀਂ ਟੈਕਸਟ, ਚਿੱਤਰਾਂ, ਵੀਡੀਓ ਜਾਂ ਆਡੀਓ ਚੈਟਸ ਰਾਹੀਂ ਗਰੁੱਪ ਦੇ ਮੈਂਬਰਾਂ ਨਾਲ ਸੰਚਾਰ ਕਰ ਸਕਦੇ ਹੋ। ਤੁਹਾਡੇ ਕੋਲ ਗਰੁੱਪ ਦੇ ਮੈਂਬਰਾਂ ਨਾਲ ਸਿੱਧੀ ਗੱਲ ਕਰਨ ਲਈ ਉਨ੍ਹਾਂਨੂੰ ‘ਪਿੰਗ’ ਕਰਨ ਦਾ ਵਿਕਲਪ ਵੀ ਹੁੰਦਾ ਹੈ। ਕਿਰਪਾ ਕਰਕੇ ਇਹ ਨੋਟ ਕਰੋ ਕਿ ਸਿੱਧੀ ਗੱਲ ਕਰਨ ਵਿੱਚ ਵੀ ਗਰੁੱਪ ਦੇ ਮੈਂਬਰਾਂ ਪ੍ਰਤੀ ਤੁਹਾਡਾ ਵਿਵਹਾਰ ਵੀ ਸਾਡੀਆਂ ਵਰਤੋਂ ਦੀਆਂ ਸ਼ਰਤਾਂ ("ਸ਼ਰਤਾਂ") ਦੁਆਰਾ ਬੱਝਵਾਂ ਹੋਵੇਗਾ, ਅਤੇ ਉਸਦੀ ਕਿਸੇ ਵੀ ਉਲੰਘਣਾ ਦੇ ਨਤੀਜੇ ਵਜੋਂ ਤੁਹਾਨੂੰ ਢੁੱਕਵੇਂ ਗਰੁੱਪ ਵਿੱਚੋਂ ਕੱਢਿਆ ਜਾ ਸਕਦਾ ਹੈ, ਮੁਅੱਤਲ ਕੀਤਾ ਜਾ ਸਕਦਾ ਹੈ, ਜਾਂ ਹੋਰ ਕਾਰਵਾਈਆਂ ਦੇ ਨਾਲ-ਨਾਲ ਸਾਡੀਆਂ ਸੇਵਾਵਾਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਹੋ ਸਕਦਾ ਹੈ ਕਦੇ-ਕਦਾਈਂ ਤੁਹਾਡੇ ਦੁਆਰਾ ਗਰੁੱਪ ਵਿੱਚ ਪੋਸਟ ਕੀਤੀ ਗਈ ਸਮੱਗਰੀ ਦੂਜਿਆਂ ਨੂੰ ਵਿਖਾਈ ਨਾ ਦੇਵੇ। ਇਹ ਹੋਰ ਵਰਤੋਂਕਾਰਾਂ ਦੀ ਦ੍ਰਿਸ਼ ਸੈਟਿੰਗ ’ਤੇ ਨਿਰਭਰ ਹੋ ਸਕਦਾ ਹੈ (ਉਦਾਹਰਨ ਲਈ ਜੇਕਰ ਉਹ ਟ੍ਰੈਂਡਿੰਗ/ ਮਸ਼ਹੂਰ ਪੋਸਟਸ ਨੂੰ ਪਹਿਲਾਂ ਵੇਖਣ ਦੀ ਚੋਣ ਕਰਦੇ ਹਨ)। ਕੁਝ ਮਾਮਲਿਆਂ ਵਿੱਚ, ਜੇਕਰ ਤੁਹਾਡੀ ਪੋਸਟ ਸਪੈਮ ਦੇ ਤੌਰ ’ਤੇ ਵਰਗੀਕ੍ਰਿਤ ਕੀਤੀ ਗਈ ਹੈ, ਹੋਰ ਵਰਤੋਂਕਾਰਾਂ ਦੁਆਰਾ ਅਣਉਚਿਤ ਦੇ ਤੌਰ ’ਤੇ ਫਲੈਗ ਕੀਤੀ ਗਈ ਹੈ, ਜਾਂ ਸਾਡੀਆਂ ਟੀਮਾਂ ਦੁਆਰਾ ਉਸਦੀ ਸਮੀਖਿਆ ਕੀਤੀ ਜਾ ਰਹੀ ਹੈ, ਤਾਂ ਉਸਦੇ ਨਤੀਜੇ ਵਜੋਂ ਉਹ ਪ੍ਰਤੀਬੰਧਿਤ ਜਾਂ ਸੀਮਿਤ ਸਮੇਂ ਵਾਸਤੇ ਵੇਖਣ ਲਈ ਉਪਲਬਧ ਹੋਵੇਗੀ। ਅਸੀਂ ਅਜਿਹੇ ਮਾਮਲਿਆਂ ਵਿੱਚ ਵੀ ਤੁਹਾਡੀ ਪੋਸਟ ਨੂੰ ਮੁਅੱਤਲ ਕਰ ਸਕਦੇ ਹਾਂ ਜੇਕਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਸਾਡੀਆਂ ਸ਼ਰਤਾਂ ਜਾਂ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਮੱਗਰੀ ਨਾਜਾਇਜ਼ ਤਰੀਕੇ ਨਾਲ ਮੁਅੱਤਲ ਕਰ ਦਿੱਤੀ ਗਈ ਹੈ ਜਾਂ ਉਹ ਹੋਰ ਵਰਤੋਂਕਾਰਾਂ ਦੁਆਰਾ ਨਹੀਂ ਵੇਖੀ ਜਾ ਸਕਦੀ, ਤਾਂ ਤੁਹਾਨੂੰ ਆਪਣੇ ਗਰੁੱਪ ਐਡਮਿਨ/ ਮਾਡਰੇਟਰ ਨੂੰ ਸੂਚਿਤ ਕਰਨ ਦੀ ਲੋੜ ਹੋ ਸਕਦੀ ਹੈ।

ਗਰੁੱਪਸ ਵਿੱਚ ਤੁਹਾਡੀ ਗੁਪਤਤਾ ਦੀ ਰੱਖਿਆ ਕਰਨੀ#

ਕਿਰਪਾ ਕਰਕੇ ਉਸ ਗਰੁੱਪ ਦੀਆਂ ਸੈਟਿੰਗਾਂ ਚੈੱਕ ਕਰੋ ਜਿਸ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ। ਇੱਕ ਐਡਮਿਨ ਜਾਂ ਮਾਡਰੇਟਰ ਦੇ ਤੌਰ ’ਤੇ ਤੁਸੀਂ ਵੀ ਸਮੇਂ-ਸਮੇਂ ’ਤੇ ਆਪਣੇ ਗਰੁੱਪ ਦੀਆਂ ਸੈਟਿੰਗਾਂ ਵੇਖ ਸਕਦੇ ਹੋ ਅਤੇ ਉਨ੍ਹਾਂਨੂੰ ਸੰਸ਼ੋਧਿਤ ਕਰ ਸਕਦੇ ਹੋ।

ਗੁਪਤਤਾ ਸੈਟਿੰਗਾਂ ਨਾਲ ਤੁਸੀਂ ਸ਼ੇਅਰਚੈਟ ’ਤੇ ਆਪਣੇ ਗਰੁੱਪ ਨੂੰ ਲੱਭਣ ਕਰਨ ਦੀ ਯੋਗਤਾ ਨੂੰ ਸੰਸ਼ੋਧਿਤ ਕਰ ਸਕਦੇ ਹੋ, ਇਹ ਵੇਖ ਸਕਦੇ ਹੋ ਕਿ ਮੈਂਬਰ ਕੀ ਵੇਖ ਸਕਦੇ ਹਨ, ਅਤੇ ਸਮੇਂ-ਸਮੇਂ ’ਤੇ ਐਡਮਿਨਸ/ ਮਾਡਰੇਟਰਸ ਦੀ ਪਛਾਣ ਕਰ ਸਕਦੇ ਹੋ। ਕਿਰਪਾ ਕਰਕੇ ਇਹ ਨੋਟ ਕਰੋ ਕਿ ਗਰੁੱਪ ਦੀਆਂ ਗੁਪਤਤਾ ਸੈਟਿੰਗਾਂ ’ਤੇ ਨਿਰਭਰ ਕਰਦੇ ਹੋਏ, ਸਾਡੀਆਂ ਟੀਮਾਂ, ਤੀਜੀਆਂ-ਧਿਰਾਂ ਦੇ ਠੇਕੇਦਾਰ, ਜਾਂ ਹੋਰ ਪਾਰਟੀਆਂ ਕਿਸੇ ਗਰੁੱਪ ਵਿੱਚ ਵਰਤੋਂਕਾਰਾਂ ਦੁਆਰਾ ਚੁੱਕੇ ਗਏ ਕਦਮ ਵੇਖਣ ਲਈ ਯੋਗ ਹੋ ਸਕਦੀਆਂ ਹਨ। ਸਮੱਗਰੀ ਦੇ ਸੰਚਾਲਨ, ਸ਼ਿਕਾਇਤਾਂ ਦੇ ਖਿਲਾਫ਼ ਕਾਰਵਾਈ ਕਰਨ, ਸਾਡੀਆਂ ਅੰਦਰੂਨੀ ਸ਼ਰਤਾਂ/ ਨੀਤੀਆਂ ਨੂੰ ਲਾਗੂ ਕਰਨ, ਸ਼ੇਅਰਚੈਟ ਪਲੇਟਫ਼ਾਰਮ ਦੇ ਪਰਦਰਸ਼ਨ ਦੀ ਸਮੀਖਿਆ ਕਰਨ, ਸਾਡੀਆਂ ਸੇਵਾਵਾਂ 'ਚ ਸੁਧਾਰ ਲਿਆਉਣ, ਜਾਂ ਸਾਡੀਆਂ ਟੀਮਾਂ ਦੁਆਰਾ ਮਨਜ਼ੂਰ ਕੀਤੀਆਂ ਗਈਆਂ ਹੋਰ ਕਾਰਵਾਈਆਂ ਕਰਨ ਲਈ ਇਹ ਅਧਿਕਾਰ ਵਰਤੇ ਜਾ ਸਕਦੇ ਹਨ।

ਕਿਰਪਾ ਕਰਕੇ ਇਹ ਨੋਟ ਕਰੋ ਕਿ ਸਿਰਫ਼ ਐਡਮਿਨਸ ਅਤੇ ਮਾਡਰੇਟਰਸ ਹੀ ਪਲੇਟਫ਼ਾਰਮ ’ਤੇ ਮੌਜੂਦ ਗਰੁੱਪਸ ਦੀਆਂ ਗੁਪਤਤਾ ਸੈਟਿੰਗਾਂ ਨੂੰ ਅਪਡੇਟ ਕਰ ਸਕਦੇ ਹਨ। ਸ਼ੇਅਰਚੈਟ ਗਰੁੱਪ ਦੀ ਗੁਪਤਤਾ ਸੈਟਿੰਗ ਵਿੱਚ ਵਾਰ-ਵਾਰ ਹੋਣ ਵਾਲੀਆਂ ਤਬਦੀਲੀਆਂ ਨੂੰ ਰੋਕ ਸਕਦੀ ਹੈ। ਗਰੁੱਪ ਵਿੱਚ 3,000 ਤੋਂ ਜ਼ਿਆਦਾ ਮੈਂਬਰ ਹੋਣ ਤੋਂ ਬਾਅਦ ਇੱਕ ਐਡਮਿਨ ਜਾਂ ਮਾਡਰੇਟਰ ਗਰੁੱਪ ਦੀ ਗੁਪਤਤਾ ਨੀਤੀ ਵਿੱਚ ਬਦਲਾਅ ਨਹੀਂ ਕਰ ਸਕਦਾ। ਹਾਲਾਂਕਿ, ਵਰਤੋਂਕਾਰਾਂ ਦੀਆਂ ਬੇਨਤੀਆਂ ਜਾਂ ਹੋਰ ਵਿਚਾਰਾਂ ਦੇ ਅਧਾਰ ’ਤੇ ਸ਼ੇਅਰਚੈਟ ਦੀਆਂ ਟੀਮਾਂ ਦੁਆਰਾ ਅਜਿਹੇ ਬਦਲਾਅ ਕੀਤੇ ਜਾ ਸਕਦੇ ਹਨ।

ਐਡਮਿਨਸ ਅਤੇ ਮਾਡਰੇਟਰਸ#

ਸਮੂਹ ਪ੍ਰਬੰਧਨ ਦੀਆਂ ਭੂਮਿਕਾਵਾਂ#

ਸ਼ੇਅਰਚੈਟ ਦੇ ਸਮੂਹਾਂ ਵਿੱਚ ਕਿਸੇ ਗਰੁੱਪ ਦਾ ਪ੍ਰਬੰਧਨ ਕਰਨਾ ਐਡਮਿਨਸ ਅਤੇ ਮਾਡਰੇਟਰਸ (ਸਮੁੱਚੇ ਤੌਰ 'ਤੇ "ਗਰੁੱਪ ਮੈਨੇਜਰਸ") ਦੁਆਰਾ ਨਿਭਾਈ ਜਾਣ ਵਾਲੀ ਇੱਕ ਸਵੈਇੱਛਤ ਭੂਮਿਕਾ ਹੈ। ਐਡਮਿਨਸ ਕੋਲ ਮੈਂਬਰਾਂ ਨੂੰ ਹਟਾਉਣ, ਅਤੇ ਗਰੁੱਪਸ ਨੂੰ ਡਿਲੀਟ ਕਰਨ ਲਈ ਵਾਧੂ ਅਧਿਕਾਰ ਹਨ। ਐਡਮਿਨਸ ਅਤੇ ਮਾਡਰੇਟਰਸ, ਦੋਵੇਂ ਗਰੁੱਪ ਦੇ ਨਿਯਮ ਨਿਰਧਾਰਿਤ ਕਰ ਸਕਦੇ ਹਨ, ਗਰੁੱਪ ਦਾ ਬਿਓਰਾ / ਟੈਗਜ਼ ਪ੍ਰਦਾਨ ਕਰ ਸਕਦੇ ਹਨ, ਪੋਸਟਸ ਨੂੰ ਹਟਾ ਸਕਦੇ ਹਨ, ਸ਼ਿਕਾਇਤਾਂ ਦੀ ਸਮੀਖਿਆ ਜਾਂ ਅਸਥਾਈ ਤੌਰ ’ਤੇ ਮੈਂਬਰਾਂ ਨੂੰ ਮੁਅੱਤਲ ਕਰ ਸਕਦੇ ਹਨ। ਉਹ ਗਰੁੱਪ ਬਣਾਉਣ ਵੇਲੇ ਸਵੈ-ਨਿਯੁਕਤ ਹੋ ਸਕਦੇ ਹਨ, ਜਾਂ ਐਡਮਿਨਸ/ ਮਾਡਰੇਟਰਸ ਦੁਆਰਾ ਨਿਯੁਕਤ ਕੀਤੇ ਜਾ ਸਕਦੇ ਹਨ।

ਹਾਲਾਂਕਿ, ਉਹ ਸਿਰਫ਼ ਗਰੁੱਪ ਦੇ ਅੰਦਰ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਐਡਮਿਨਸ/ ਮਾਡਰੇਟਰਸ ਦਾ ਸ਼ੇਅਰਚੈਟ ਨਾਲ ਕੋਈ ਸੰਬੰਧ ਨਹੀਂ ਹੈ। ਸ਼ੇਅਰਚੈਟ, ਆਪਣੇ ਇਖ਼ਤਿਆਰ ਵਿੱਚ, ਕਿਸੇ ਵੀ ਸਮੇਂ ਕਿਸੇ ਵੀ ਕਾਰਨ ਵਜੋਂ ਕਿਸੇ ਵਰਤੋਂਕਾਰ ਦੇ ਐਡਮਿਨ/ ਮਾਡਰੇਟਰ ਅਧਿਕਾਰ ਸੀਮਿਤ ਜਾਂ ਰੱਦ ਕਰ ਸਕਦੀ ਹੈ, ਜਿਸ ਵਿੱਚ ਕਿਸੇ ਵੀ ਸ਼ਰਤ ਦੀ ਉਲੰਘਣਾ ਸ਼ਾਮਲ ਹੈ।.

ਗਰੁੱਪ ਮੈਨੇਜਰਸ ਦੀਆਂ ਕੁਝ ਮੁੱਖ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਹਨ:

ਮੁੱਖ ਫ਼ੰਕਸ਼ਨਐਡਮਿਨਮਾਡਰੇਟਰ
ਹੋਰ ਐਡਮਿਨਸ ਨੂੰ ਨਿਯੁਕਤ ਕਰ ਸਕਦਾ ਹੈ×
ਹੋਰ ਮਾਡਰੇਟਰਸ ਨੂੰ ਨਿਯੁਕਤ ਕਰ ਸਕਦਾ ਹੈ
ਪੋਸਟਸ ਨੂੰ ਸੀਮਿਤ, ਮੁਅੱਤਲ ਕਰ ਸਕਦਾ ਹੈ×
ਕਿਸੇ ਗਰੁੱਪ ਦੀਆਂ ਪੋਸਟਸ ਨੂੰ ਮੁਅੱਤਲ, ਸੀਮਿਤ ਕਰ ਸਕਦਾ ਹੈ ਅਤੇ ਮੈਂਬਰਾਂ ਨੂੰ ਹਟਾ ਸਕਦਾ ਹੈ
ਗਰੁੱਪ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਲਈ ਵਰਤੋਂਕਾਰਾਂ ਨੂੰ ਚੇਤਾਵਨੀਆਂ/ ਨੋਟਿਸ ਜਾਰੀ ਕਰ ਸਕਦੇ ਹਨ

ਕਿਸੇ ਗਰੁੱਪ ਦਾ ਪ੍ਰਬੰਧਨ ਕਰਨ ਲਈ ਸਹਿਮਤ ਹੋ ਕੇ, ਇੱਕ ਗਰੁੱਪ ਮੈਨੇਜਰ ਇਨ੍ਹਾਂ ਲਈ ਸਹਿਮਤੀ ਦਿੰਦਾ ਹੈ:

 • ਸਾਡੇ ਲਾਗੂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ
 • ਗਰੁੱਪ ਦੇ ਹੋਰ ਮੈਂਬਰਾਂ ਤੋਂ ਰਿਪੋਰਟਾਂ/ ਸ਼ਿਕਾਇਤਾਂ ਪ੍ਰਾਪਤ ਕਰ ਸਕਦਾ ਹੈ, ਅਤੇ ਕਾਰਵਾਈ ਕਰ ਸਕਦਾ ਹੈ ਜਿਵੇਂ ਪੋਸਟਸ ਹਟਾਉਣਾ, ਵਰਤੋਂਕਾਰਾਂ ਨੂੰ ਮੁਅੱਤਲ ਕਰਨਾ ਜਾਂ ਦਿਸ਼ਾਨਿਰਦੇਸ਼ ਲਾਗੂ ਕਰਨ ਲਈ ਲੋੜੀਂਦੀ ਕੋਈ ਹੋਰ ਕਾਰਵਾਈ ਕਰਨੀ
 • ਬਦਲੇ ਵਿਚ ਸੰਚਾਲਨ ਦੀਆਂ ਕਿਰਿਆਵਾਂ ਕਰਨੀਆਂ
 • ਗਰੁੱਪ ਲਈ ਖ਼ਾਸ ਨਿਯਮ ਬਣਾਉਣੇ ਅਤੇ ਉਨ੍ਹਾਂਨੂੰ ਲਾਗੂ ਕਰਨਾ (ਜਦੋਂ ਤੱਕ ਸ਼ਰਤਾਂ ਜਾਂ ਐਡਮਿਨ ਜਾਂ ਮਾਡਰੇਟਰ ’ਤੇ ਲਾਗੂ ਹੋਣ ਵਾਲੀ ਕਿਸੇ ਹੋਰ ਨੀਤੀ ਨਾਲ ਉਨ੍ਹਾਂ ਦਾ ਟਕਰਾਅ ਨਹੀਂ ਹੁੰਦਾ)
 • ਆਪਣੇ ਕਾਰਜ ਪੂਰੇ ਕਰਨ ਲਈ ਕੋਈ ਮਿਹਨਤਾਨਾ ਪ੍ਰਾਪਤ ਨਾ ਕਰਨਾ

ਗਰੁੱਪ ਮੈਨੇਜਰਸ ਲਈ ਮੁੱਲ ਅਤੇ ਚੰਗੀਆਂ ਪੱਧਤੀਆਂ#

ਗਰੁੱਪ ਮੈਨੇਜਰਸ ਨੂੰ ਇਹ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

 • ਆਪਣੇ ਗਰੁੱਪਸ ਲਈ ਕਰਨ ਯੋਗ ਅਤੇ ਨਾ ਕਰਨ ਯੋਗ ਕੰਮਾਂ ਬਾਰੇ ਸਾਫ਼ ਦਿਸ਼ਾਨਿਰਦੇਸ਼ ਪ੍ਰਦਾਨ ਕਰਨੇ
 • ਸਕ੍ਰਿਆ ਰਹਿਣਾ। ਗਰੁੱਪ ਮੈਨੇਜਰ ਦੇ ਤੌਰ ’ਤੇ ਆਪਣੀ ਕਮਿਊਨਿਟੀ ਨੂੰ ਅਗਵਾਈ ਪ੍ਰਦਾਨ ਕਰਨੀ – ਜਿੱਥੇ ਢੁੱਕਵਾਂ ਹੋਵੇ ਉੱਥੇ ਚੇਤਾਵਨੀਆਂ ਜਾਰੀ ਕਰਨੀਆਂ, ਵਰਤੋਂਕਾਰਾਂ ਨੂੰ ਫੀਡਬੈਕ ਦੇਣਾ, ਅਤੇ ਜੇਕਰ ਲੋੜ ਹੋਵੇ, ਤਾਂ ਪੋਸਟਸ ਨੂੰ ਸੀਮਿਤ ਅਤੇ ਮੁਅੱਤਲ ਕਰਨ ਲਈ ਕਾਰਵਾਈਆਂ ਕਰਨੀਆਂ
 • ਆਪਣੀ ਕਮਿਊਨਿਟੀ ਦੇ ਅੰਦਰ ਚੰਗੀਆਂ, ਅਤੇ ਦਿਲਚਸਪ ਗੱਲਬਾਤਾਂ ਨੂੰ ਵਧਾਉਣਾ। ਅਜਿਹੀ ਕਿਸੇ ਗੱਲਬਾਤ ਬਾਰੇ ਖਬਰਦਾਰ ਰਹਿਣਾ ਜੋ ਸਾਡੀ ਕਮਿਊਨਿਟੀ ਨੀਤੀ ਦੀ ਉਲੰਘਣਾ ਕਰ ਸਕਦੀ ਹੈ
 • ਇਸ ਕਾਰਜ ਵਿੱਚ ਤੁਹਾਡੀ ਮਦਦ ਕਰਨ ਲਈ ਆਪਣੇ ਗਰੁੱਪ ਮੈਨੇਜਰਸ ਦੀ ਟੀਮ ਬਣਾਉਣੀ, ਕੋ-ਐਡਮਿਨਸ, ਅਤੇ ਮਾਡਰੇਟਰਸ ਨਿਯੁਕਤ ਕਰਨੇ।

ਗਰੁੱਪ ਮੈਨੇਜਰਸ ਅਤੇ ਵਰਤੋਂਕਾਰਾਂ ਲਈ ਆਮ ਮੁੱਦੇ#

ਸ਼ੇਅਰਚੈਟ ਗਰੁੱਪਸ ਕਮਿਊਨਿਟੀਜ਼ ਦੇ ਮੈਂਬਰਾਂ ਦੇ ਤੌਰ ’ਤੇ, ਕਿਰਪਾ ਕਰਕੇ ਸਾਵਧਾਨ ਰਹੋ ਅਤੇ ਅਜਿਹੇ ਕਿਸੇ ਵੀ ਵਿਵਹਾਰ ਨੂੰ ਪਛਾਣੋ/ ਉਸਦੇ ਖਿਲਾਫ਼ ਰਿਪੋਰਟ ਕਰੋ ਜੋ ਹੋਰ ਵਰਤੋਂਕਾਰਾਂ ਨੂੰ ਜੋਖਮ ਵਿੱਚ ਪਾ ਸਕਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਗਰੁੱਪਸ ਵਿੱਚ ਕੋਈ ਵੀ ਕਿਰਿਆ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ, ਤਾਂ ਕਿਰਪਾ ਕਰਕੇ ਸਾਨੂੰ ਜਾਂ ਸਾਡੀ ਐਪਲੀਕੇਸ਼ਨ ’ਤੇ ਆਪਣੇ ਗਰੁੱਪ ਮੈਨੇਜਰ ਨੂੰ ਉਸਦੀ ਰਿਪੋਰਟ ਕਰੋ।

ਵਰਜਿਤ ਪੱਧਤੀਆਂ#

ਖ਼ਾਸ ਤੌਰ ’ਤੇ, ਕਿਰਪਾ ਕਰਕੇ ਇਹ ਨੋਟ ਕਰੋ ਕਿ ਗਰੁੱਪਸ ਹੇਠਾਂ ਲਿੱਖਿਆਂ ਵਿੱਚ ਸ਼ਾਮਲ ਨਹੀਂ ਹੋ ਸਕਦੇ:

 • ਘੁਟਾਲੇ/ ਧੋਖਾਧੜੀ ਵਾਲੀ ਕਿਰਿਆ: ਅਜਿਹੀਆਂ ਕਿਰਿਆਵਾਂ ਨੂੰ ਵਧਾਉਣਾ ਜਿਨ੍ਹਾਂ ਦਾ ਉਦੇਸ਼ ਵਰਤੋਂਕਾਰਾਂ ਨੂੰ ਗੁੰਮਰਾਹ ਕਰਨਾ, ਉਨ੍ਹਾਂ ਨਾਲ ਘੁਟਾਲੇ ਕਰਨਾ ਜਾਂ ਉਨ੍ਹਾਂਨੂੰ ਧੋਖਾ ਦੇਣਾ ਹੈ, ਜਿਵੇਂ ਜਲਦੀ ਅਮੀਰ ਬਣਨ ਵਾਲੀਆਂ ਸਕੀਮਾਂ, ਨਕਲੀ ਨੌਕਰੀਆਂ, ਜਾਂ ਹੋਰ ਕਿਰਿਆਵਾਂ।

 • ਗੈਰ-ਕਾਨੂੰਨੀ ਜਾਂ ਨਿਯੰਤ੍ਰਿਤ ਵਸਤੂਆਂ: ਅਜਿਹੀਆਂ ਗੈਰ-ਕਨੂੰਨੀ ਵਸਤੂਆਂ ਜਾਂ ਸੇਵਾਵਾਂ, ਜਾਂ ਇੱਥੋਂ ਤੱਕ ਕਿ ਨਿਯੰਤ੍ਰਿਤ ਵਸਤੂਆਂ ਜਾਂ ਸੇਵਾਵਾਂ, ਦੀ ਵਿਕਰੀ ਨੂੰ ਵਧਾਉਣਾ, ਵਰਤੋਂਕਾਰ ਕੋਲ ਜੋ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਹੈ। ਉਦਾਹਰਨ ਲਈ, ਜੂਏ, ਗੈਰ-ਕਨੂੰਨੀ ਲਾਟਰੀਆਂ, ਨਸ਼ਿਆਂ ਅਤੇ ਨਿਯੰਤ੍ਰਿਤ ਪਦਾਰਥਾਂ, ਜਾਂ ਤਜਵੀਜ਼ੀ ਦਵਾਈਆਂ ਦੀ ਵਿਕਰੀ ਨੂੰ ਵਧਾਉਣਾ।

 • ਗਲਤ ਸੰਗਤ: ਗਰੁੱਪਸ ਜਾਂ ਗਰੁੱਪਸ ਦੀਆਂ ਕਿਰਿਆਵਾਂ ਨੂੰ ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਓਦੋਂ ਤੱਕ ਕਿ ਉਹ ਕਿਸੇ ਵਿਅਕਤੀ, ਬ੍ਰਾਂਡ, ਜਾਂ ਸੰਗਠਨ ਵੱਲੋਂ ਕੰਮ ਕਰ ਰਹੇ ਹਨ, ਜਦੋਂ ਤੱਕ ਉਹ ਇੰਝ ਕਰਨ ਲਈ ਅਧਿਕਾਰਤ ਨਾ ਹੋਣ।

 • ਨੁਕਸਾਨਦੇਹ ਭਾਸ਼ਣ ਜਾਂ ਵਿਅਕਤੀਆਂ ਨੂੰ ਉਤਸ਼ਾਹਤ ਕਰਨਾ: ਗਰੁੱਪਸ ਨੂੰ ਅਪਰਾਧਿਕ ਗਤੀਵਿਧੀਆਂ ਜਾਂ ਅਜਿਹੇ ਵਿਅਕਤੀਆਂ / ਸੰਗਠਨਾਂ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੀਦਾ ਜੋ ਅਜਿਹੀਆਂ ਗਤੀਵਿਧੀਆਂ ਨੂੰ ਵਧਾਉਂਦੇ ਹਨ। ਤੁਹਾਨੂੰ ਇਕ ਦੂਜੇ ਦੇ ਵਿਚਕਾਰ ਕਿਸੇ ਵੀ ਅਪਰਾਧਿਕ ਗਤੀਵਿਧੀ, ਨਫ਼ਰਤ ਭਰੇ ਭਾਸ਼ਣ, ਹਿੰਸਾ ਅਤੇ ਗੈਰ-ਕਨੂੰਨੀ ਗਤੀਵਿਧੀਆਂ ਵਿੱਚ ਤਾਲਮੇਲ ਕਰਨ ਲਈ ਵੀ ਗਰੁੱਪਸ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।

 • ਗੈਰ-ਸਹਿਮਤੀ ਵਾਲੀਆਂ ਕਿਰਿਆਵਾਂ ਨੂੰ ਉਤਸ਼ਾਹਤ ਕਰਨਾ: ਗਰੁੱਪਸ ਨੂੰ ਅਜਿਹੀ ਸਮੱਗਰੀ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੀਦਾ ਜੋ ਕਿਸੇ ਵੀ ਵਿਅਕਤੀ ਦਾ ਸ਼ੋਸ਼ਣ ਕਰਦੀ ਹੈ ਜਾਂ ਉਸਨੂੰ ਖਤਰੇ ਵਿੱਚ ਪਾਉਂਦੀ ਹੈ, ਜਾਂ ਵੇਸਵਾਚਾਰ ਜਾਂ ਐਸਕਾਰਟ ਸੇਵਾਵਾਂ; ਬਾਲ ਅਸ਼ਲੀਲਤਾ (ਜਿਸ ਵਿੱਚ, ਕਿਸੇ ਸੀਮਾ ਤੋਂ ਬਿਨਾਂ, ਬਾਲ ਅਸ਼ਲੀਲਤਾ ਦੀ ਰਚਨਾ, ਪ੍ਰਚਾਰ, ਵਡਿਆਈ, ਸੰਚਾਰ ਜਾਂ ਉਸ ਲਈ ਬ੍ਰਾਊਜ਼ ਕਰਨਾ ਸ਼ਾਮਲ ਹਨ) ਨੂੰ ਉਤਸ਼ਾਹਿਤ ਜਾਂ ਉਸ ਲਈ ਬੇਨਤੀ ਕਰਨ ਦੇ ਉਦੇਸ਼ ਲਈ ਤਸਵੀਰਾਂ ਪੋਸਟ ਕਰਨ ਦੀ ਸਹੂਲਤ ਦਿੰਦੀ ਹੈ; ਬਲਾਤਕਾਰ, ਸਮੂਹਕ ਬਲਾਤਕਾਰ, ਜਿਨਸੀ ਅਭਿਵਿਅਕਤੀ, ਗੈਰ-ਸਹਿਮਤੀ ਵਾਲੀਆਂ ਕਿਰਿਆਵਾਂ ਅਤੇ ਛੇੜਛਾੜ ਬਾਰੇ ਸਮੱਗਰੀ।

ਡੇਟਾ ਕਲੈਕਸ਼ਨ#

ਕਿਰਪਾ ਕਰਕੇ ਵਰਤੋਂਕਾਰਾਂ ਨੂੰ ਸਾਫ਼ ਅਤੇ ਸਪਸ਼ਟ ਤੌਰ ’ਤੇ ਇਹ ਸੂਚਿਤ ਕਰੋ ਕਿ ਇਹ ਡੇਟਾ ਕਲੈਕਸ਼ਨ ਦੀ ਕਿਰਿਆ ਸ਼ੇਅਰਚੈਟ ਵੱਲੋਂ ਨਹੀਂ, ਬਲਕਿ ਤੁਹਾਡੇ ਵੱਲੋਂ ਕਰਵਾਈ ਜਾਂਦੀ ਹੈ। ਸਿਰਫ਼ ਤੁਹਾਡੀ ਬੇਨਤੀ ਵਿੱਚ ਦੱਸੇ ਗਏ ਉਦੇਸ਼ਾਂ ਲਈ ਡੇਟਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਿਰਪਾ ਕਰਕੇ ਸਿਰਫ਼ ਅਜਿਹੇ ਕਿਸੇ ਡੇਟਾ ਦੀ ਵਰਤੋਂ ਕਰੋ ਜੋ ਨਿਰਧਾਰਿਤ ਉਦੇਸ਼ਾਂ ਲਈ ਅਤੇ ਲਾਗੂ ਕਨੂੰਨਾਂ ਦੇ ਮੁਤਾਬਕ ਇਕੱਠਾ ਕੀਤਾ ਗਿਆ ਹੈ।

ਵਰਤੋਂਕਾਰਾਂ ਲਈ ਵੀ ਸਾਡੇ ਗਰੁੱਪਸ ’ਤੇ – ਸ਼ੇਅਰਚੈਟ ਵੱਲੋਂ ਕਿਸੇ ਖ਼ਾਸ ਪ੍ਰਵਾਨਗੀ ਤੋਂ ਬਿਨਾਂ – ਸਵੈਚਾਲਿਤ ਅਤੇ ਵੱਡੀ ਮਾਤਰਾ ਵਿੱਚ ਡੇਟਾ ਇਕੱਠਾ ਕਰਨਾ ਵਰਜਿਤ ਹੈ।

ਪ੍ਰਚਾਰ, ਪ੍ਰਤੀਯੋਗਿਤਾਵਾਂ, ਅਤੇ ਹੋਰ ਕਿਰਿਆਵਾਂ ਕਰਨਾ#

ਜਦਕਿ ਅਜਿਹੀਆਂ ਪ੍ਰਤੀਯੋਗਿਤਾਵਾਂ, ਗੇਮਸ ਜਾਂ ਹੋਰ ਪ੍ਰਚਾਰਕ ਕਿਰਿਆਵਾਂ ਲਈ ਤੁਸੀਂ ਗਰੁੱਪਸ ਦੀ ਵਰਤੋਂ ਕਰ ਸਕਦੇ ਹੋ, ਵਰਤੋਂਕਾਰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਅਜਿਹੀਆਂ ਕਿਰਿਆਵਾਂ ਲਾਗੂ ਕਨੂੰਨਾਂ ਦੀ ਪਾਲਣਾ ਕਰਦੀਆਂ ਹਨ। ਹਰ ਮੁਕਾਬਲੇ ਦੀ ਗੇਮ ਵਿੱਚ – ਬ੍ਰਾਂਡਸ, ਅਥਾਰਟੀਆਂ ਅਤੇ ਜ਼ਰੂਰਤ ਦੇ ਮੁਤਾਬਕ ਹੋਰ ਕਿਸੇ ਵੀ ਪਾਰਟੀ ਵੱਲੋਂ – ਲੋੜੀਂਦੀਆਂ ਜ਼ਰੂਰੀ ਅਨੁਮਤੀਆਂ ਹੋਣੀਆਂ ਚਾਹੀਦੀਆਂ ਹਨ। ਪੇਸ਼ ਕੀਤੇ ਜਾਣ ਵਾਲੇ ਕੋਈ ਵੀ ਇਨਾਮ ਵੀ ਲਾਜ਼ਮੀ ਤੌਰ 'ਤੇ ਲਾਗੂ ਹੋਣ ਵਾਲੇ ਭਾਰਤੀ ਕਨੂੰਨਾਂ ਦੇ ਮੁਤਾਬਕ ਹੋਣੇ ਚਾਹੀਦੇ ਹਨ।

ਪ੍ਰਤੀਯੋਗਿਤਾਵਾਂ ਵਿੱਚ ਸਾਫ਼ ਤੌਰ ’ਤੇ ਇਹ ਵੀ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਕਿਰਿਆਵਾਂ ਸ਼ੇਅਰਚੈਟ ਵੱਲੋਂ ਕਰਵਾਈਆਂ ਜਾਂਦੀਆਂ ਅਤੇ ਸ਼ੇਅਰਚੈਟ ਉਨ੍ਹਾਂ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹਨ।

ਬ੍ਰਾਂਡਜ਼ ਅਤੇ ਬੌਧਿਕ ਸੰਪੱਤੀ ਦੀ ਵਰਤੋਂ#

ਕਿਰਪਾ ਕਰਕੇ ਲਾਗੂ ਕਨੂੰਨਾਂ ਦੀ ਪਾਲਣਾ ਕਰਨ ਵਾਲੇ ਬ੍ਰਾਂਡਸ ਦੇ ਨਾਂ, ਟ੍ਰੇਡਮਾਰਕ, ਕਾਪੀਰਾਈਟ ਅਤੇ ਹੋਰ ਬੌਧਿਕ ਸੰਪੱਤੀ ਦੀ ਵਰਤੋਂ ਕਰੋ, ਜੋ ਨਿਰਧਾਰਿਤ ਉਦੇਸ਼ਾਂ ਲਈ ਅਤੇ ਲਾਗੂ ਕਨੂੰਨਾਂ ਦੇ ਮੁਤਾਬਕ ਇਕੱਠਾ ਕੀਤਾ ਗਿਆ ਹੈ। ਕਿਰਪਾ ਕਰਕੇ, ਜਿੱਥੇ ਜ਼ਰੂਰੀ ਹੋਵੇ ਉੱਥੇ, ਆਪਣੇ ਬ੍ਰਾਂਡ/ ਸੰਗਠਨ ਨਾਲ ਆਪਣੇ ਸੰਬੰਧ ਜਾਂ ਤੁਹਾਡੀਆਂ ਕਿਰਿਆਵਾਂ ਦੀ ਵਪਾਰਕ ਪ੍ਰਕਿਰਤੀ ਬਾਰੇ ਖੁਲਾਸੇ ਅਤੇ ਬੇਦਾਅਵੇ ਪ੍ਰਦਾਨ ਕਰੋ।

ਜਿੱਥੇ ਤੁਹਾਡਾ ਗਰੁੱਪ ਇੱਕ ਫੈਨ/ਸਪੋਰਟਰ ਕਲੱਬ ਹੈ ਜਾਂ ਕੁਝ ਸੰਗਠਨਾਂ, ਵਿਅਕਤੀਆਂ, ਜਾਂ ਬ੍ਰਾਂਡਸ ਬਾਰੇ ਚਰਚਾ ਕਰਨ ਲਈ ਹੈ, ਤਾਂ ਕਿਰਪਾ ਕਰਕੇ ਬੇਦਾਅਵੇ ਜਾਰੀ ਕਰੋ ਅਤੇ ਸਾਫ਼ ਤੌਰ ’ਤੇ ਇਸਦਾ ਜ਼ਿਕਰ ਕਰੋ ਕਿ ਤੁਸੀਂ ਅਜਿਹੇ ਕਲਾਕਾਰਾਂ, ਵਿਅਕਤੀਆਂ, ਬ੍ਰਾਂਡਸ ਜਾਂ ਸੰਗਠਨਾਂ ਨਾਲ ਜੁੜੇ ਹੋਏ ਨਹੀਂ ਹੋ ਅਤੇ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰਦੇ।

ਸਮੂਹਾਂ ਦੇ ਨਾਂ ਅਤੇ ਪਛਾਣ#

ਗਰੁੱਪਸ ਦੇ ਨਾਂਵਾਂ ਨੂੰ ਸਾਫ਼ ਤੌਰ ’ਤੇ ਗਰੁੱਪ ਦਾ ਕਾਰਨ ਅਤੇ ਉਦੇਸ਼ ਦਰਸ਼ਾਉਣਾ ਚਾਹੀਦਾ ਹੈ। ਜਿੱਥੇ ਢੁੱਕਵਾਂ ਹੋਵੇ ਉੱਥੇ, ਉਨ੍ਹਾਂ ਨੂੰ ਗਲਤ ਭਾਸ਼ਾ ਇਸਤੇਮਾਲ ਨਹੀਂ ਕਰਨੀ ਚਾਹੀਦੀ, ਉਨ੍ਹਾਂ ਦੀ ਪ੍ਰਕਿਰਤੀ ਬਹੁਤ ਆਮ ਹੋਣੀ ਚਾਹੀਦੀ ਹੈ, ਅਤੇ ਉਨ੍ਹਾਂਨੂੰ ਗੈਰ-ਕਨੂੰਨੀ ਗਤੀਵਿਧੀਆਂ ਨੂੰ ਵਧਾਉਣਾ ਨਹੀਂ ਚਾਹੀਦਾ ਜਾਂ ਗੈਰ-ਕਨੂੰਨੀ / ਨੁਕਸਾਨਦੇਹ ਵਿਅਕਤੀਆਂ ਜਾਂ ਸੰਗਠਨਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ।

ਨੌਕਰੀਆਂ ਦੀਆਂ ਪੋਸਟਿੰਗਸ#

ਕਿਰਪਾ ਕਰਕੇ ਸਮੂਹਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਨੌਕਰੀ ਜਾਂ ਇੰਟਰਨਸ਼ਿਪ ਦੇ ਕਿਸੇ ਵੀ ਮੌਕੇ ਵਿੱਚ ਸਾਫ਼ ਹਿਦਾਇਤਾਂ ਪ੍ਰਦਾਨ ਕਰੋ – ਜੋ ਅਰਜ਼ੀ ਦੇਣ ਦੇ ਤਰੀਕੇ, ਯੋਗਤਾ ਦੇ ਮਾਪਦੰਡ, ਸੰਪਰਕ ਵੇਰਵੇ, ਅਤੇ ਅਜਿਹੀ ਹੋਰ ਜਾਣਕਾਰੀ ਨਾਲ ਸੰਬੰਧਿਤ ਹੋਵੇ। ਨੌਕਰੀ-ਸੰਬੰਧੀ ਘੁਟਾਲੇ, ਜਾਂ ਧੋਖੇਬਾਜ਼ੀ ਦੀਆਂ ਹੋਰ ਪੱਧਤੀਆਂ ਲਈ ਗਰੁੱਪਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸਤੋਂ ਇਲਾਵਾ, ਤੁਸੀਂ ਲਾਗੂ ਕਨੂੰਨਾਂ ਦੀ ਉਲੰਘਣਾ ਕਰਨ ਵਾਲੀਆਂ ਗੈਰ-ਕਨੂੰਨੀ, ਧੋਖਾਧੜੀ ਵਾਲੀਆਂ ਜਾਂ ਨੁਕਸਾਨਦੇਹ ਨੌਕਰੀਆਂ ਬਾਰੇ ਇਸ਼ਤਿਹਾਰ ਨਹੀਂ ਦੇ ਸਕਦੇ। ਨੌਕਰੀਆਂ ਦੀਆਂ ਪੋਸਟਿੰਗਸ ਵਿੱਚ ਗੈਰ-ਕਨੂੰਨੀ ਢੰਗ ਨਾਲ ਵਿਅਕਤੀਆਂ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ।

ਗਰੁੱਪ ਅਤੇ ਵਰਤੋਂਕਾਰਾਂ ਦੇ ਵਿਵਹਾਰ ਦੀ ਰਿਪੋਰਟ ਕਰਨੀ#

ਜੇਕਰ ਵਰਤੋਂਕਾਰਾਂ ਨੂੰ ਲੱਗਦਾ ਹੈ ਕਿ ਉਹ ਸਾਡੀਆਂ ਸ਼ਰਤਾਂ, ਇਸ ਗਰੁੱਪਸ ਨੀਤੀ ਸਮੇਤ, ਜਾਂ ਲਾਗੂ ਕਨੂੰਨਾਂ ਦੇ ਅਨੁਕੂਲ ਨਹੀਂ ਹਨ ਤਾਂ ਉਹ ਕਿਸੇ ਵੀ ਕਿਰਿਆ ਦੀ ਰਿਪੋਰਟ ਕਰ ਸਕਦੇ ਹਨ। (i) ਕਿਸੇ ਗਰੁੱਪ ਮੈਨੇਜਰ, ਜਾਂ (ii) ਕੁਝ ਮਾਮਲਿਆਂ ਵਿੱਚ ਸ਼ੇਅਰਚੈਟ ਨੂੰ ਰਿਪੋਰਟਾਂ ਕੀਤੀਆਂ ਜਾ ਸਕਦੀਆਂ ਹਨ।

ਇੱਕ ਗਰੁੱਪ ਮੈਨੇਜਰ ਦੇ ਤੌਰ ’ਤੇ, ਜਦੋਂ ਕੋਈ ਵਿਅਕਤੀ ਤੁਹਾਨੂੰ ਗਰੁੱਪ ਵਿੱਚ ਕਿਸੇ ਕਿਰਿਆ ਦੀ ਰਿਪੋਰਟ ਕਰੇਗਾ ਉਦੋਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਫਿਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਰਾਹੀਂ ਰਿਪੋਰਟ ਦਾ ਪ੍ਰਬੰਧਨ ਕਰ ਸਕਦੇ ਹੋ:

 • ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਲੈਣਾ,
 • ਵਰਤੋਂਕਾਰ ਨੂੰ ਚੇਤਾਵਨੀ ਜਾਰੀ ਕਰਨੀ
 • ਪੋਸਟ ਨੂੰ ਮਾਡਰੇਟ ਕਰਨਾ
 • ਵਰਤੋਂਕਾਰ ਨੂੰ ਮੁਅੱਤਲ ਕਰਨਾ
 • ਵਰਤੋਂਕਾਰ ਨੂੰ ਸਮੂਹ ਵਿੱਚੋਂ ਬਾਹਰ ਕਰਨਾ।

ਇਸਤੋਂ ਇਲਾਵਾ, ਅਸੀਂ ਗਰੁੱਪ ਦੇ ਅੰਦਰ ਕਿਰਿਆਵਾਂ ਬਾਰੇ ਵਰਤੋਂਕਾਰਾਂ ਦੀਆਂ ਸ਼ਿਕਾਇਤਾਂ ਦੀ ਸਮੀਖਿਆ ਵੀ ਕਰ ਸਕਦੇ ਹਾਂ। ਅਜਿਹੇ ਮਾਮਲਿਆਂ ਵਿੱਚ, ਅਸੀਂ ਇਨ੍ਹਾਂ ਰਾਹੀਂ ਨਿਯਮ ਲਾਗੂ ਕਰ ਸਕਦੇ ਹਾਂ:

 • ਕੁਝ ਨਿਯਮਾਂ ਨੂੰ ਲਾਗੂ ਕਰਨ ਦੀ ਮੰਗ ਕਰਨਾ ਜਾਂ ਚੇਤਾਵਨੀਆਂ ਦੇਣਾ
 • ਅਸਥਾਈ ਮੁਅੱਤਲੀ
 • ਅਧਿਕਾਰ ਹਟਾਉਣੇ,
 • ਸਮੱਗਰੀ ਹਟਾਉਣੀ ਜਾਂ ਸਮੱਗਰੀ ਤੱਕ ਐਕਸੈਸ/ ਪਹੁੰਚ ਨੂੰ ਸੀਮਿਤ ਕਰਨਾ
 • ਗਰੁੱਪਸ ਵਿੱਚੋਂ ਵਰਤੋਂਕਾਰ ਨੂੰ ਹਟਾਉਣਾ
 • ਕਿਸੇ ਗਰੁੱਪ ਵਿੱਚ ਨਵੇਂ ਮੈਂਬਰਾਂ ਨੂੰ ਜੋੜਨ ਤੋਂ ਰੋਕਣਾ
 • ਗਰੁੱਪ ’ਤੇ ਰੋਕ ਲਗਾਉਣੀ / ਉਸਨੂੰ ਬੰਦ ਕਰਨਾ

ਆਮ#

ਸਾਰਥਕ ਸੰਪਰਕ ਬਣਾਉਣ, ਸਮਾਨ ਸੋਚ ਵਾਲੇ ਵਿਅਕਤੀਆਂ ਨਾਲ ਗੱਲਬਾਤ ਕਰਨ, ਤੁਹਾਡੀ ਵਿਚਾਰ ਅਤੇ ਦਿਲਚਸਪੀਆਂ ਸਾਂਝੀਆਂ ਕਰਨ ਅਤੇ ਸਮਝਦਾਰ ਵਿਚਾਰ-ਵਟਾਂਦਰੇ ਲਈ ਪਲੇਟਫ਼ਾਰਮ ’ਤੇ ਮੌਜੂਦ ਗਰੁੱਪਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਕ ਸੁਰੱਖਿਅਤ ਅਤੇ ਵੱਧਦੀ ਹੋਈ ਕਮਿਊਨਿਟੀ ਨੂੰ ਅਗਾਂਹ ਵਧਾਉਣ ਲਈ, ਉੱਪਰ ਦਿੱਤੇ ਗਏ ਦਿਸ਼ਾਨਿਰਦੇਸ਼ਾਂ ਅਤੇ ਪਲੇਟਫ਼ਾਰਮ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪ੍ਰਾਸੰਗਿਕ ਹੈ। ਅਸੀਂ ਆਪਣੇ ਵਰਤੋਂਕਾਰਾਂ ਨੂੰ ਗਰੁੱਪਸ ਫ਼ੀਚਰ ਰਾਹੀਂ ਇੱਕ ਸੁਰੱਖਿਅਤ ਮਾਹੌਲ ਬਣਾਉਣ ਅਤੇ ਪਲੇਟਫ਼ਾਰਮ ’ਤੇ ਭਿੰਨਤਾ ਅਤੇ ਸ਼ਮੂਲੀਅਤ ਨੂੰ ਵਧਾਉਣ ਵਿੱਚ ਸਾਡੀ ਮਦਦ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਆਪਣੇ ਵਰਤੋਂਕਾਰਾਂ ਨੂੰ ਕਿਰਪਾਵਾਨ, ਸਾਊ ਬਣਨ ਅਤੇ ਨਫ਼ਰਤ ਭਰੇ ਭਾਸ਼ਣ, ਛੇੜ-ਛਾੜ, ਧੌਂਸ, ਸਪੈਮ ਅਤੇ ਗੈਰ-ਕਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਵੀ ਬੇਨਤੀ ਕਰਦੇ ਹਾਂ।