Skip to main content

ਅਕਾਊਂਟ ਡਿਲੀਟ ਕਰਨ ਦੀ ਪਾਲਿਸੀ - FAQs

Last updated: 14th December 2022

1. ਤੁਸੀਂ ਅਕਾਊਂਟ ਡਿਲੀਟ ਕਰਨ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਕਰਦ ਸਕਦੇ ਹੋ?

  • ਆਪਣੀ ਐਪ 'ਤੇ 'ਸੈਟਿੰਗ' 'ਤੇ ਜਾਓ ਅਤੇ 'ਡਿਲੀਟ ਅਕਾਊਂਟ' 'ਤੇ ਕਲਿੱਕ ਕਰੋ।
  • ਲੌਗ-ਇਨ ਕਰੋ ਅਤੇ ਆਪਣੇ ਅਕਾਊਂਟ ਨੂੰ ਪ੍ਰਮਾਣਿਤ ਕਰੋ।
  • ਆਪਣਾ ਮੋਬਾਈਲ ਫ਼ੋਨ ਨੰਬਰ ਅਤੇ ਈਮੇਲ ਆਈਡੀ ਐਂਟਰ ਕਰੋ (ਇਹ ਸਾਂਨੂੰ ਤੁਹਾਡੇ ਅਕਾਊਂਟ ਨਾਲ ਸੰਬੰਧਿਤ ਜਾਣਕਾਰੀ ਨੂੰ ਡਾਊਨਲੋਡ ਕਰਨ ਵਿੱਚ ਮਦਦ ਕਰਨ ਲਈ ਤੁਹਾਡੇ ਤੱਕ ਪਹੁੰਚਣ ਦੇ ਯੋਗ ਬਣਾਉਂਦਾ ਹੈ)
  • ਆਪਣੇ ਅਕਾਊਂਟ ਨੂੰ ਡਿਲੀਟ ਕਰਨ ਦਾ ਆਪਣਾ ਕਾਰਨ ਐਂਟਰ ਕਰੋ (ਜੇ ਤੁਸੀਂ ਚਾਹੁੰਦੇ ਹੋ)
  • 'ਸਬਮਿਟ' 'ਤੇ ਕਲਿੱਕ ਕਰੋ

2. ਜਦੋਂ ਮੈਂ ਅਕਾਊਂਟ ਡਿਲੀਟ ਕਰਨ ਲਈ ਬੇਨਤੀ ਜਮ੍ਹਾਂ ਕਰਾਂਗਾ ਤਾਂ ਕੀ ਹੋਵੇਗਾ?

ਇੱਕ ਵਾਰ ਜਦੋਂ ਤੁਸੀਂ ਸਾਡੀ ਐਪ ਤੋਂ ਅਕਾਊਂਟ ਡਿਲੀਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਆਪਣੇ ਅਕਾਊਂਟ ਤੱਕ ਪਹੁੰਚ ਨਹੀਂ ਸਕਦੇ ਅਤੇ ਤੁਹਾਡੀ ਪ੍ਰੋਫਾਈਲ, ਲਾਇਕਸ, ਫੋਲੋਅਰਸ, ਕਮੈਂਟਸ, ਫੋਟੋਆਂ, ਵੀਡੀਓਜ਼, ਪੋਸਟਾਂ, ਚੈਟ ਸਮੇਤ ਤੁਹਾਡੇ ਅਕਾਊਂਟ ਦੀਆਂ ਵਿਸ਼ੇਸ਼ਤਾਵਾਂ ਦੂਜਿਆਂ ਨੂੰ ਦਿਖਾਈ ਨਹੀਂ ਦੇਣਗੀਆਂ। ਨਾਲ ਹੀ, ਤੁਸੀਂ ਐਪ ਰਾਹੀਂ ਕਿਸੇ ਵੀ ਕੰਟੈਂਟ ਨੂੰ ਡਾਊਨਲੋਡ/ਸ਼ੇਅਰ/ਪੋਸਟ/ਅੱਪਲੋਡ ਕਰਨ ਜਾਂ ਹੋਰ ਕਿਸੇ ਵੀ ਕੰਟੈਂਟ ਨੂੰ ਉਪਲਬਧ ਕਰਵਾਉਣ ਵਿੱਚ ਅਸਮਰੱਥ ਹੋਵੋਗੇ।

ਤੁਹਾਡੇ ਅਕਾਊਂਟ ਅਤੇ ਇਸਦੇ ਕੰਟੈਂਟ ਨੂੰ ਪੂਰੀ ਤਰ੍ਹਾਂ ਡਿਲੀਟ ਕਰਨ ਵਿੱਚ ਸਾਨੂੰ ਕੁੱਝ ਸਮਾਂ ਲੱਗ ਸਕਦਾ ਹੈ। ਤੁਹਾਡੇ ਦੁਆਰਾ ਤਿਆਰ ਕੀਤੇ ਕੰਟੈਂਟ ਦੇ ਕੁੱਝ ਲਿੰਕ ਤੁਹਾਡੇ ਦੁਆਰਾ ਅਕਾਊਂਟ ਡਿਲੀਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਕੁੱਝ ਦਿਨਾਂ ਲਈ ਦਿਖਾਈ ਦੇ ਸਕਦੇ ਹਨ। ਹਾਲਾਂਕਿ, ਅਜਿਹੇ ਲਿੰਕ ਤੋਂ ਵੀ ਤੁਹਾਡੀ ਪ੍ਰੋਫਾਈਲ ਪਹੁੰਚਯੋਗ ਨਹੀਂ ਹੋਵੇਗੀ।

ਤੁਹਾਡੇ ਵੱਲੋਂ ਆਪਣਾ ਅਕਾਊਂਟ ਡਿਲੀਟ ਕਰਨ ਤੋਂ ਬਾਅਦ, ਅਸੀਂ ਸੀਮਤ ਸਮੇਂ ਲਈ ਵੱਖ-ਵੱਖ ਰੈਗੂਲੇਟਰੀ ਅਤੇ ਪਾਲਣਾ ਉਦੇਸ਼ਾਂ ਲਈ ਤੁਹਾਡੇ ਅਕਾਊਂਟ ਤੋਂ ਤਿਆਰ ਕੀਤੀ ਨਿੱਜੀ ਜਾਣਕਾਰੀ ਸਮੇਤ ਕੁੱਝ ਡਾਟਾ ਬਰਕਰਾਰ ਰੱਖਦੇ ਹਾਂ। ਅਸੀਂ ਤੁਹਾਡੇ ਅਕਾਊਂਟ ਨੂੰ ਡਿਲੀਟ ਕਰਨ ਦੀ ਸਮੁੱਚੀ ਜਾਣਕਾਰੀ ਵੀ ਰੱਖ ਸਕਦੇ ਹਾਂ।

3. ਕੀ ਮੈਂ ਡਿਲੀਟ ਕਰਨ ਦੀ ਬੇਨਤੀ ਨੂੰ ਰੋਕ ਸਕਦਾ ਹਾਂ?

ਇੱਕ ਵਾਰ ਜਦੋਂ ਤੁਸੀਂ ਇੱਕ ਅਕਾਊਂਟ ਡਿਲੀਟ ਕਰਨ ਦੀ ਬੇਨਤੀ ਦਰਜ਼ ਕਰ ਦਿੰਦੇ ਹੋ, ਤਾਂ ਤੁਹਾਡੇ ਕੋਲ ਤੁਹਾਡੀ ਬੇਨਤੀ ਦਰਜ਼ ਕਰਨ ਦੇ 30 ਦਿਨਾਂ ਦੇ ਅੰਦਰ ਸਾਡੇ ਐਪ ਵਿੱਚ ਲਾਗਿਨ ਕਰਨ ਅਤੇ ਡਿਲੀਟ ਕਰਨ ਦੀ ਬੇਨਤੀ ਨੂੰ ਰੱਦ ਕਰਨ ਦਾ ਵਿਕਲਪ ਹੁੰਦਾ ਹੈ। ਹਾਲਾਂਕਿ, 30 ਦਿਨਾਂ ਬਾਅਦ, ਤੁਹਾਡਾ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ।

4. ਮੈਂ ਆਪਣਾ ਡੇਟਾ ਕਿਵੇਂ ਡਾਊਨਲੋਡ ਕਰ ਸਕਦਾ ਹਾਂ?

ਤੁਹਾਨੂੰ ਖਾਤਾ ਬੰਦ ਕਰਨ ਦੀ ਬੇਨਤੀ ਸਬਮਿਸ਼ਨ ਦੌਰਾਨ ਸਾਨੂੰ ਪ੍ਰਦਾਨ ਕੀਤੀ ਈਮੇਲ ਆਈਡੀ ਤੇ ਇੱਕ ਡਾਉਨਲੋਡ ਲਿੰਕ ਪ੍ਰਾਪਤ ਹੋਵੇਗਾ । ਡਾਉਨਲੋਡ ਲਿੰਕ ਈਮੇਲ ਦੀ ਮਿਤੀ ਤੋਂ ਸੱਤ (7) ਦਿਨਾਂ ਦੀ ਮਿਆਦ ਲਈ ਹੀ ਪਹੁੰਚਯੋਗ ਹੈ । ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਆਪਣੇ ਖਾਤੇ ਦੇ ਡੇਟਾ ਨੂੰ ਡਾਊਨਲੋਡ ਕਰਨ ਲਈ ਈਮੇਲ ਵਿੱਚ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਦੇ ਹੋ।
ਹੋਰ ਚੀਜ਼ਾਂ ਦੇ ਨਾਲ-ਨਾਲ ਤੁਹਾਡੇ ਖਾਤੇ ਦੇ ਡੇਟਾ ਵਿੱਚ ਤੁਹਾਡੀਆਂ ਪੋਸਟਾਂ, ਟਿੱਪਣੀਆਂ, ਸਿੱਧੇ ਸੁਨੇਹੇ ਅਤੇ ਪ੍ਰੋਫਾਈਲ ਵੇਰਵੇ ਸ਼ਾਮਲ ਹੁੰਦੇ ਹਨ ਜੋ ਕਿ ਸਾਨੂੰ ਰਜਿਸਟ੍ਰੇਸ਼ਨ ਦੇ ਸਮੇਂ ਪ੍ਰਦਾਨ ਕੀਤੇ ਗਏ ਸੀ। ਇਸ ਲਈ, ਤੁਹਾਡੇ ਖਾਤੇ ਦਾ ਡੇਟਾ ਪ੍ਰਾਪਤ ਕਰਨ ਲਈ ਤੁਹਾਡੀ ਸਹੀ ਈਮੇਲ ਆਈਡੀ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਨੂੰ ਡਾਊਨਲੋਡ ਕਰਨ ਲਈ ਇਸ ਜਾਣਕਾਰੀ ਦੀ ਇੱਕ ਕਾਪੀ ਪ੍ਰਦਾਨ ਕਰਨ ਵਿੱਚ ਸਾਨੂੰ ਕੁਝ ਸਮਾਂ ਲੱਗ ਸਕਦਾ ਹੈ।

5. ਅਕਾਊਂਟ ਡਿਲੀਟ ਹੋ ਜਾਣ 'ਤੇ ਮੇਰੇ ਅਕਾਊਂਟ ਵਿੱਚ ਉਪਲਬਧ ਸਿੱਕਿਆਂ ਦਾ ਕੀ ਹੋਵੇਗਾ?

ਅਸੀਂ ਯੂਜ਼ਰਸ ਨੂੰ ਅਕਾਊਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਉਪਲਬਧ ਸਿੱਕਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਤਰ੍ਹਾਂ, ਅਸੀਂ ਕੋਈ ਰਿਫੰਡ ਪ੍ਰਦਾਨ ਨਹੀਂ ਕਰਦੇ ਹਾਂ। ਹੋਰ ਡਿਟੇਲਸ ਲਈ, ਕਿਰਪਾ ਕਰਕੇ https://help.sharechat.com/policies/coins-policy 'ਤੇ ਉਪਲਬਧ ਕੋਇੰਸ ਪਾਲਿਸੀ ਨੂੰ ਵੇਖੋੈ।