ਗੋਪਨੀਯਤਾ ਨੀਤੀ
Last updated: 31st August 2024
ਅਸੀਂ (ਮੋਹੱਲਾ ਟੈਕ ਪ੍ਰਾਈਵੇਟ ਲਿਮਟਿਡ, ਜਾਂ "ਸ਼ੇਅਰਚੈਟ") ਸਵੀਕਾਰ ਕਰਦੇ ਹਾਂ ਕਿ ਤੁਹਾਡੀ ਗੋਪਨੀਯਤਾ ਬਹੁਤ ਮਹੱਤਵਪੂਰਣ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਇਹ ਗੋਪਨੀਯਤਾ ਨੀਤੀ ("ਗੋਪਨੀਯਤਾ ਨੀਤੀ") ਸਥਾਪਿਤ ਕਰਦੀ ਹੈ ਕਿ ਅਸੀਂ ਤੁਹਾਡੇ ਡੇਟੇ ਨੂੰ ਕਿਵੇਂ ਇਕੱਤਰ ਕਰਦੇ ਹਾਂ, ਵਰਤਦੇ ਹਾਂ ਅਤੇ ਪ੍ਰਕਟ ਕਰਦੇ ਹਾਂ ਜਦੋਂ ਤੁਸੀਂ ਸਾਡੀ ਵੈਬਸਾਈਟ https://sharechat.com/ ("ਵੈਬਸਾਈਟ") ਅਤੇ/ਜਾਂ 'ਸ਼ੇਅਰਚੈਟ' ਨਾਮਕ ਮੋਬਾਈਲ ਐਪਲੀਕੇਸ਼ਨ ("ਐਪ") ਦੀ ਵਰਤੋਂ ਕਰਦੇ ਹੋ। ਵੈਬਸਾਈਟ ਅਤੇ ਐਪ ਨੂੰ ਸਮੂਹਿਕ ਤੌਰ 'ਤੇ "ਪਲੇਟਫਾਰਮ" ਵਜੋਂ ਦਰਸਾਇਆ ਜਾਂਦਾ ਹੈ। "ਅਸੀਂ", "ਸਾਡਾ" ਜਾਂ "ਸਾਡੇ ਲਈ" ਜਾਂ "ਕੰਪਨੀ" ਦੇ ਸੰਦਰਭਾਂ ਤੋਂ ਭਾਵ ਹੋਵੇਗਾ ਪਲੇਟਫਾਰਮ ਅਤੇ/ਜਾਂ ਮੋਹੱਲਾ ਟੈਕ ਪ੍ਰਾਈਵੇਟ ਲਿਮਟਿਡ "ਤੁਸੀਂ", "ਤੁਹਾਡੇ" ਜਾਂ "ਯੂਜ਼ਰ" ਦੇ ਕਿਸੇ ਵੀ ਸੰਦਰਭ ਤੋਂ ਭਾਵ ਹੋਵੇਗਾ ਸਾਡੇ ਪਲੇਟਫਾਮ ਦੀ ਵਰਤੋਂ ਵਾਲਾ ਕੋਈ ਵੀ ਵਿਅਕਤੀ ਜਾਂ ਇਕਾਈ। ਅਸੀਂ ਇਸ ਗੋਪਨੀਯਤਾ ਨੀਤੀ ਵਿੱਚ ਦਰਸਾਏ ਤੋਂ ਇਲਾਵਾ ਕਿਸੇ ਵੀ ਜਾਣਕਾਰੀ ਦੀ ਵਰਤੋਂ ਨਹੀਂ ਕਰਾਂਗੇ ਜਾਂ ਕਿਸੇ ਹੋਰ ਨਾਲ ਸਾਂਝੀ ਨਹੀਂ ਕਰਾਂਗੇ।
ਇਹ ਗੋਪਨੀਯਤਾ ਨੀਤੀ ਨਿਯਮਾਂ ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਵਰਤੋਂ ਲਈ ਸ਼ੇਅਰਚੈਟ ਵਰਤੋਂ ਦੇ ਨਿਯਮਾਂ ("ਨਿਯਮਾਂ") ਅਤੇ ਸਾਡੀ ਸ਼ੇਅਰਚੈਟ ਕੂਕੀ ਨੀਤੀ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ। ਇਸ ਪਲੇਟਫਾਰਮ ਦੀ ਵਰਤੋਂ ਕਰਨ ਰਾਹੀਂ, ਤੁਸੀਂ ਇਸ ਗੋਪਨੀਯਤਾ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ। ਤੁਸੀਂ ਇਸ ਗੋਪਨੀਯਤਾ ਨੀਤੀ ਵਿੱਚ ਦਰਸਾਏ ਤਰੀਕੇ ਅਨੁਸਾਰ ਆਪਣੀ ਵਿਅਕਤੀਗਤ ਜਾਣਕਾਰੀ (ਜਿਵੇਂ ਹੇਠਾਂ ਦਰਸਾਈ ਗਈ ਹੈ) ਦੀ ਸਾਡੀ ਵਰਤੋਂ ਅਤੇ ਪ੍ਰਕਟੀਕਰਣ ਲਈ ਸਹਿਮਤੀ ਦਿੰਦੇ ਹੋ। ਇਸ ਗੋਪਨੀਯਤਾ ਪਾਲਿਸੀ ਵਿੱਚ ਪੂੰਜੀਗਤ ਸ਼ਰਤਾਂ ਵਰਤੀਆਂ ਗਈਆਂ ਹਨ ਪਰ ਇੱਥੇ ਪ੍ਰੀਭਾਸ਼ਿਤ ਨਹੀਂ ਹਨ, ਨਿਯਮਾਂ ਵਿੱਚ ਅਜਿਹੀਆਂ ਸ਼ਰਤਾਂ ਦੇ ਅਰਥ ਦਿੱਤੇ ਗਏ ਹੋਣਗੇ। ਜੇਕਰ ਤੁਸੀਂ ਇਸ ਗੋਪਨੀਯਤਾ ਨੀਤੇ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਪਲੇਟਫਾਰਮ ਦੀ ਵਰਤੋਂ ਨਾ ਕਰੋ।
ਉਹ ਜਾਣਕਾਰੀ ਜੋ ਅਸੀਂ ਇਕੱਤਰ ਕਰਦੇ ਹਾਂ ਅਤੇ ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ
ਹੇਠਾਂ ਦਿੱਤੀ ਸਾਰਣੀ ਉਸ ਜਾਣਕਾਰੀ ਬਾਰੇ ਅਤੇ ਉਸ ਨੂੰ ਇਕੱਤਰ ਕਰਨ ਦੇ ਤਰੀਕੇ ਨੂੰ ਦਰਸਾਉਂਦੀ ਹੈ ਜੋ ਅਸੀਂ ਤੁਹਾਡੇ ਕੋਲੋਂ ਇਕੱਤਰ ਕਰਦੇ ਹਾਂ:
ਉਹ ਜਾਣਕਾਰੀ ਜੋ ਅਸੀਂ ਇਕੱਤਰ ਕਰਦੇ ਹਾਂ | ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ |
---|---|
ਲੌਗ-ਇਨ ਡੇਟਾ। ਯੂਜ਼ਰ ID, ਮੋਬਾਈਲ ਫੋਨ ਨੰਬਰ, ਪਾਸਵਰਡ, ਲਿੰਗ, ਅਤੇ IP ਪਤਾ। ਅਸੀਂ ਇੱਕ ਸੂਚਨਾਤਮਿਕ ਉਮਰ ਦੀ ਰੇਂਜ ਇਕੱਤਰ ਕਰ ਸਕਦੇ ਹਾਂ ਜਿਹੜੀ ਸਾਨੂੰ ਦੱਸਦੀ ਹੋਵੇ ਕਿ ਤੁਸੀਂ ਸਾਡੇ ਪਲੇਟਫਾਰਮ ਅਤੇ ਸਾਡੇ ਪਲੇਟਫਾਰਮ ਦੀਆਂ ਕੁੱਝ ਕੁ ਸੁਵਿਧਾਵਾਂ (ਸਮੂਹਿਕ ਤੌਰ ਤੇ, "ਲੌਗ-ਇਨ ਡੇਟਾ") ਤੱਕ ਪਹੁੰਚ ਕਰਨ ਲਈ ਢੁਕਵੀਂ ਉਮਰ ਦੇ ਹੋ। ਵਾਧੂ ਪ੍ਰੋਫਾਇਲ ਜਾਣਕਾਰੀ। ਲੌਗ-ਇਨ ਡੇਟਾ ਸਮੇਤ, ਅਸੀਂ ਤੁਹਾਡੀ ਯੂਜ਼ਰ ਪ੍ਰੋਫਾਇਲ 'ਤੇ ਤੁਹਾਡੇ ਰਾਹੀਂ ਪ੍ਰਦਾਨ ਕੀਤੀ ਤੁਹਾਡੀ ਫੋਟੋ ਅਤੇ ਬਾਇਓਗ੍ਰਾਫੀ ਨੂੰ ਵੀ ਇਕੱਤਰ ਕਰਦੇ ਹਾਂ। ਉਹ ਸਮੱਗਰੀ ਜੋ ਤੁਸੀਂ ਸਾਂਝੀ ਕਰਦੇ ਹੋ। ਇਹ ਉਸ ਸਾਰੀ ਜਾਣਕਾਰੀ ਤੋਂ ਬਣਦਾ ਹੈ ਜੋ ਤੁਸੀਂ ਪਲੇਟਫਾਰਮ ਰਾਹੀਂ ਦੂਜੇ ਉਪਭੋਗਤਾਵਾਂ ਲਈ ਉਪਲਬਧ ਕਰਾਉਂਦੇ ਹੋ, ਇਨ੍ਹਾਂ ਤੋਂ ਬਣਨ ਵਾਲੀ ਜਿਵੇਂ ਕਿ: - ਤੁਹਾਡੇ ਬਾਰੇ ਜਾਂ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਜੋ ਪਲੇਟਫਾਰਮ 'ਤੇ ਆਪਣੇ ਰਾਹੀਂ ਸਵੈਇੱਛੁਕ ਤੌਰ 'ਤੇ ਸਾਂਝੀ ਕੀਤੀ ਹੋਵੇ, ਬਿਨਾਂ ਸੀਮਾ ਤੋਂ ਇਨ੍ਹਾਂ ਸਮੇਤ ਜਿਵੇਂ ਕਿ ਕੋਈ ਵੀ ਹਵਾਲਾ, ਚਿੱਤਰ, ਰਾਜਨੀਤਿਕ ਸੁਝਾਵ, ਧਾਰਮਿਕ ਦ੍ਰਿਸ਼ਟੀਕੋਣ, ਆਦਿ। - ਕੋਈ ਵੀ ਪੋਸਟਾਂ ਜੋ ਤੁਸੀਂ ਪਲੇਟਫਾਰਮ 'ਤੇ ਤਿਆਰ ਕਰਦੇ ਹੋ (ਆਪਣੀ ਜਨਤਕ ਪ੍ਰੋਫਾਇਲ ਸਮੇਤ, ਉਹ ਸੂਚੀਆਂ ਜੋ ਤੁਸੀਂ ਪਲੇਟਫਾਰਮ ਦੀ ‘ਗੁੱਲਕ’ ਸੁਵਿਧਾ 'ਤੇ ਤਿਆਰ ਕਰਦੇ ਹੋ, ਅਤੇ ਫੋਟੋਆਂ, ਵੀਡੀਓ ਅਤੇ ਆਪਣੇ ਡਿਵਾਇਸ ਦੇ ਕੈਮਰੇ ਅਤੇ/ਜਾਂ ਮਾਈਕ੍ਰੋਫੋਨ ਸੈਂਸਰ ਰਾਹੀਂ ਅਵਾਜ਼ ਦੀਆਂ ਰਿਕਾਰਡਾਂ ਅਤੇ ਫੋਟੋਆਂ), ਦੂਜਿਆਂ ਵਲੋਂ ਕੋਈ ਵੀ ਪੋਸਟਿੰਗਾਂ ਜੋ ਤੁਸੀਂ ਰੀ-ਪੋਸਟ ਕਰਦੇ ਹੋ ਅਤੇ ਅਜਿਹੀਆਂ ਪੋਸਟਿੰਗਾਂ ਨਾਲ ਜੁੜਿਆ ਕੋਈ ਵੀ ਲੋਕੇਸ਼ਨ ਡੇਟਾ ਅਤੇ ਲੌਗ ਡੇਟਾ। ਇਹ ਤੁਹਾਡੇ ਬਾਰੇ ਜਾਣਕਾਰੀ ਨੂੰ ਵੀ ਸ਼ਾਮਲ ਕਰਦਾ ਹੈ (ਲੋਕੇਸ਼ਨ ਡੇਟਾ ਅਤੇ ਲੌਗ ਡੇਟਾ ਸਮੇਤ) ਜੋ ਪਲੇਟਫਾਰਮ ਦੇ ਦੂਜੇ ਉਪਭੋਗਤਾ ਤੁਹਾਡੇ ਬਾਰੇ ਸਾਂਝੀ ਕਰਦੇ ਹਨ ਜਾਂ ਕੋਈ ਵੀ ਸੰਚਾਰ ਜੋ ਉਹ ਤੁਹਾਡੇ ਨਾਲ ਕਰਦੇ ਹਨ। ਉਹ ਜਾਣਕਾਰੀ ਜੋ ਅਸੀਂ ਦੂਜੇ ਸਰੋਤਾਂ ਤੋਂ ਪ੍ਰਾਪਤ ਕਰਦੇ ਹਾਂ। ਅਸੀਂ ਤੀਜੀਆਂ ਧਿਰਾਂ ਨਾਲ ਵੀ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਾਂ (ਸਮੇਤ, ਉਦਾਹਰਣ ਵਜੋਂ, ਬਿਜ਼ਨੈਸ ਭਾਈਵਾਲ, ਟੈਕਨੀਕਲ ਵਿੱਚ ਉਪ-ਕੰਟਰੈਕਟਰ, ਵਿਸ਼ਲੇਸ਼ਣ ਪ੍ਰਦਾਤੇ, ਖੋਜ਼ ਜਾਣਕਾਰੀ ਪ੍ਰਦਾਤੇ) ਅਤੇ ਅਜਿਹੇ ਸਰੋਤਾਂ ਤੋਂ ਤੁਹਾਡੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਅਜਿਹੇ ਡੇਟੇ ਨੂੰ ਅੰਦਰੂਨੀ ਤੌਰ 'ਤੇ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਇਸ ਪਲੇਟਫਾਰਮ 'ਤੇ ਇਕੱਠੇ ਕੀਤੇ ਡੇਟੇ ਨਾਲ ਜੋੜਿਆ ਜਾ ਸਕਦਾ ਹੈ। ਲੌਗ ਡੇਟਾ। "ਲੌਗ ਡੇਟਾ" ਉਹ ਜਾਣਕਾਰੀ ਹੈ ਜੋ ਅਸੀਂ ਸਵੈਚਾਲਿਤ ਰੂਪ ਵਿੱਚ ਇਕੱਤਰ ਕਰਦੇ ਹਾਂ ਜਦੋਂ ਤੁਸੀਂ ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਭਾਵੇਂ ਕੂਕੀਜ਼, ਵੈਬ ਬੀਕੌਨ, ਲੌਗ ਫਾਇਲਾਂ, ਸਕ੍ਰਿਪਟਾਂ ਦੀ ਵਰਤੋਂ ਰਾਹੀਂ, ਇਨ੍ਹਾਂ ਸਮੇਤ, ਪਰ ਇੱਥੋਂ ਤੱਕ ਹੀ ਸੀਮਿਤ ਨਹੀਂ: - ਤਕਨੀਕੀ ਜਾਣਕਾਰੀ, ਜਿਵੇਂ ਕਿ, ਤੁਹਾਡੇ ਮੋਬਾਈਲ ਕੈਰੀਅਰ-ਸੰਬੰਧੀ ਜਾਣਕਾਰੀ, ਪਲੇਟਫਾਰਮ ਤੱਕ ਪਹੁੰਚ ਕਰਨ ਲਈ ਤੁਹਾਡੇ ਵੈਬ ਬ੍ਰਾਊਜ਼ਰ ਜਾਂ ਦੂਜੇ ਪ੍ਰੋਗਰਾਮਾਂ ਰਾਹੀਂ ਜਿਨ੍ਹਾਂ ਦੀ ਤੁਸੀਂ ਵਰਤੋਂ ਕਰਦੇ ਹੋ ਉਪਲਬਧ ਕਰਾਈ ਗਈ ਜਾਣਕਾਰੀ, ਤੁਹਾਡਾ IP ਪਤਾ ਅਤੇ ਤੁਹਾਡੇ ਡਿਵਾਇਸ ਦਾ ਵਰਜ਼ਨ ਅਤੇ ਪਛਾਣ ਸੰਖਿਆ; - ਉਸ ਬਾਰੇ ਜਾਣਕਾਰੀ ਜਿਸ ਦੀ ਤੁਸੀਂ ਖੋਜ਼ ਕੀਤੀ ਹੈ ਅਤੇ ਪਲੇਟਫਾਰਮ ਦੀ ਵਰਤੋਂ ਕਰਨ ਵੇਲੇ ਦੇਖੀ ਹੈ, ਜਿਵੇਂ ਕਿ ਵਰਤੇ ਗਏ ਵੈਬ ਖੋਜ਼ ਸ਼ਬਦ, ਦੇਖੀਆਂ ਸੋਸ਼ਲ ਮੀਡੀਆ ਪ੍ਰੋਫਾਇਲਾਂ, ਵਰਤੀਆਂ ਮਿੰਨੀ ਐਪਲੀਕੇਸ਼ਨਾਂ, ਅਤੇਪਲੇਟਫਾਰਮ ਦੀ ਵਰਤੋਂ ਕਰਨ ਵੇਲੇ ਤੁਹਾਡੇ ਰਾਹੀਂ ਪਹੁੰਚ ਕੀਤੀ ਜਾਂ ਅਨੁਰੋਧਿਤ ਹੋਰ ਜਾਣਕਾਰੀ ਅਤੇ ਸਮੱਗਰੀ ਦੇ ਵੇਰਵੇ; - ਪਲੇਟਫਾਰਮ 'ਤੇ ਸੰਚਾਰ ਬਾਰੇ ਸਧਾਰਨ ਜਾਣਕਾਰੀ, ਜਿਵੇਂ ਕਿ ਇੱਕ ਯੂਜ਼ਰ ਦੀ ਪਛਾਣ ਜਿਸ ਨਾਲ ਤੁਸੀਂ ਸੰਚਾਰ ਕੀਤਾ ਹੋਵੇ ਅਤੇ ਤੁਹਾਡੇ ਸੰਚਾਰ ਦਾ ਸਮਾਂ, ਡੇਟਾ ਅਤੇ ਅਵਧੀ;ਅਤੇ - ਮੈਟਾਡੇਟਾ, ਜਿਸ ਤੋਂ ਭਾਵ ਉਨ੍ਹਾਂ ਆਇਟਮਾਂ ਨਾਲ ਸੰਬੰਧਿਤ ਜਾਣਕਾਰੀ ਹੈ ਜੋ ਤੁਸੀਂ ਪਲੇਟਫਾਰਮ ਰਾਹੀਂ ਉਪਲਬਧ ਕਰਾਈਆਂ ਹਨ, ਜਿਵੇਂ ਕਿ ਮਿਤੀ, ਸਮਾਂ ਜਾਂ ਸਥਾਨ ਜਿਸ 'ਤੇ ਸ਼ੇਅਰ ਕੀਤੀ ਫੋਟੋ ਜਾਂ ਵੀਡੀਓ ਨੂੰ ਲਿਆ ਜਾਂ ਪੋਸਟ ਕੀਤਾ ਗਿਆ ਸੀ। ਕੂਕੀਜ਼। ਸਾਡਾ ਪਲੇਟਫਾਰਮ ਤੁਹਾਨੂੰ ਸਾਡੇ ਪਲੇਟਫਾਰਮ ਦੇ ਦੂਜੇ ਉਪਭੋਗਤਾਵਾਂ ਤੋਂ ਵੱਖਰਾ ਬਣਾਉਣ ਲਈ ਕੂਕੀਜ਼ ਦੀ ਵਰਤੋਂ ਕਰਦਾ ਹੈ। ਇਹ ਸਾਡੀ ਇੱਕ ਚੰਗਾ ਯੂਜ਼ਰ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ ਜਦੋਂ ਤੁਸੀਂ ਸਾਡੇ ਪਲੇਟਫਾਰਮ ਨੂੰ ਬ੍ਰਾਊਜ਼ ਕਰਦੇ ਹੋ ਅਤੇ ਸਾਡੀ ਪਲੇਟਫਾਰਮ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ। ਅਸੀਂ ਤੁਹਾਡੇ ਡਿਵਾਇਸ 'ਤੇ ਕੂਕੀਜ਼ ਤੋਂ ਕੂਕੀ ਡੇਟਾ ਇਕੱਤਰ ਕਰਦੇ ਹਾਂ। ਉਨ੍ਹਾਂ ਕੂਕੀਜ਼ 'ਤੇ ਵਿਸਤ੍ਰਿਤ ਜਾਣਕਾਰੀ ਲਈ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਅਤੇ ਉਦੇਸ਼ ਜਿਨ੍ਹਾਂ ਕਰਕੇ ਅਸੀਂ ਉਨ੍ਹਾਂ ਦੀ ਵਰਤੋਂ ਕਰਦੇ ਹਾਂ ਸਾਡੀ ਕੂਕੀ ਪਾਲਿਸੀ ਦੇਖੋ। ਸਰਵੇਖਣ। ਜੇਕਰ ਤੁਸੀਂ ਇੱਕ ਸਰਵੇਖਣ ਵਿੱਚ ਭਾਗ ਲੈਣ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਕੁੱਝ ਵਿਅਕਤੀਗਤ ਜਾਣਕਾਰੀ ਪ੍ਰਦਾਨ ਕਰਨ ਲਈ ਬੇਨਤੀ ਕਰ ਸਕਦੇ ਹਾਂ ਭਾਵ ਕੋਈ ਵੀ ਜਾਣਕਾਰੀ ਜਿਸ ਦੀ ਵਰਤੋਂ ਤੁਹਾਨੂੰ ਪਛਾਣਨ ਲਈ ਕੀਤੀ ਜਾ ਸਕਦੀ ਹੈ ("ਵਿਅਕਤੀਗਤ ਜਾਣਕਾਰੀ")। ਅਸੀਂ ਇਨ੍ਹਾਂ ਵਿਸ਼ਲੇਸ਼ਣਾਂ ਦਾ ਸੰਚਾਲਨ ਕਰਨ ਲਈ ਇੱਕ ਤੀਜੀ-ਧਿਰ ਵਾਲੇ ਸੇਵਾ ਪ੍ਰਦਾਤੇ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਸ ਦੀ ਸੂਚਨਾ ਤੁਹਾਨੂੰ ਸਰਵੇਖਣ ਨੂੰ ਪੂਰਾ ਕਰਨ ਤੋਂ ਪਹਿਲਾਂ ਦਿੱਤੀ ਜਾਏਗੀ। | - ਪਲੇਟਫਾਰਮ 'ਤੇ ਇੱਕ ਯੂਜ਼ਰ ਖਾਤੇ ਨੂੰ ਸਥਾਪਿਤ ਕਰਨ ਅਤੇ ਲੌਗ-ਇਨ ਕਰਨ ਦੀ ਸੁਵਿਧਾ ਲਈ; - ਇਸ ਗੋਪਨੀਯਤਾ ਨੀਤੀ ਸਮੇਤ, ਪਲੇਟਫਾਰਮ ਵਿੱਚ ਤਬਦੀਲੀਆਂ ਬਾਰੇ ਤੁਹਾਨੂੰ ਸੂਚਿਤ ਕਰਨ ਲਈ; - ਯੂਜ਼ਰ ਸਮਰੱਥਨ ਦੇ ਪ੍ਰਾਵਧਾਨ ਸਮੇਤ, ਸੰਚਾਰ ਦੀ ਸੁਵਿਧਾ ਪ੍ਰਦਾਨ ਕਰਨ ਲਈ; - ਸਾਡੇ ਨਿਯਮਾਂ, ਸ਼ਰਤਾਂ, ਅਤੇ ਪਾਲਿਸੀਆਂ ਅਤੇ ਸਾਡੇ, ਜਾਂ ਸਾਡੀਆਂ ਮਾਨਤਾਪ੍ਰਾਪਤ ਕੰਪਨੀਆਂ, ਜਾਂ ਪਲੇਟਫਾਰਮ ਦੇ ਦੂਜੇ ਉਪਭੋਗਤਾਵਾਂ ਦੇ ਕਿਸੇ ਅਧਿਕਾਰ, ਜਾਂ ਅਧਿਕਾਰਾਂ ਦੇ ਲਾਗੂਕਰਨ ਲਈ; - ਨਵੀਂਆਂ ਸੇਵਾਵਾਂ ਨੂੰ ਵਿਕਸਿਤ ਕਰਨ ਅਤੇ ਮੌਜੂਦਾ ਸੇਵਾਵਾਂ ਅਤੇ ਪਲੇਟਫਾਰਮ ਨੂੰ ਸੁਧਾਰਨ ਲਈ ਅਤੇ ਉਪਭੋਗਤਾ ਫੀਡਬੈਕ ਅਤੇ ਅਨੁਰੋਧਾਂ ਦਾ ਏਕੀਕਰਣ ਕਰਨ ਲਈ; - ਭਾਸ਼ਾ ਅਤੇ ਸਥਾਨ ਆਧਾਰਿਤ ਨਿੱਜੀਕਰਣ ਪ੍ਰਦਾਨ ਕਰਨ ਲਈ; - ਨੁਖਸ ਦੂਰ ਕਰਨ, ਡੇਟਾ ਵਿਸ਼ਲੇਸ਼ਣ, ਟੈਸਟਿੰਗ, ਖੋਜ਼, ਸੁਰੱਖਿਆ, ਧੋਖਾਧੜੀ ਦਾ ਪਤਾ ਲਗਾਉਣਾ, ਖਾਤਾ ਪ੍ਰਬੰਧਨ, ਅਤੇ ਸਰਵੇਖਣ ਉਦੇਸ਼ਾਂ ਸਮੇਤ, ਅੰਦਰੂਨੀ ਅਪਰੇਸ਼ਨਾਂ ਲਈ ਅਤੇ ਪਲੇਟਫਾਰਮ ਦਾ ਸੰਚਾਲਨ ਕਰਨ ਲਈ; - ਚੰਗੀ ਤਰ੍ਹਾਂ ਸਮਝਣ ਲਈ ਅਤੇ ਤੁਸੀਂ ਇਸ ਦੀ ਵਰਤੋਂ ਕਿਵੇਂ ਕਰੋ ਅਤੇ ਪਲੇਟਫਾਰਮ 'ਤੇ ਉਪਭੋਗਤਾ ਦੇ ਅਨੁਭਵ ਵਿੱਚ ਸੁਧਾਰ ਕਰਨ ਲਈ; - ਆਪਣੇ "ਮੇਰਾ ਮੋਹੱਲਾ" ਅਤੇ "ਲੋਕਪ੍ਰਿਆ" ਫੀਡਜ਼ ਨੂੰ ਅਨੁਰੂਪ ਬਣਾਉਣ ਲਈ; - ਵਿਅਕਤੀਗਤ ਜਾਣਕਾਰੀ ਸਮੇਤ ਤੁਹਾਡੀ ਜਾਣਕਾਰੀ ਨੂੰ ਉਪਨਾਮ ਦੇਣ ਲਈ ਅਤੇ ਸਮੂਹਿਕ ਬਣਾਉਣ ਲਈ, ਅਜਿਹੀਆਂ ਆਇਟਮਾਂ 'ਤੇ ਜਨਸੰਖਿਅਕੀ ਵਿਸ਼ਲੇਸ਼ਣ ਕਰਨ ਲਈ, ਜਿਵੇਂ ਕਿ ਖੇਤਰ, ਫੋਨ ਦਾ ਮਾਡਲ, ਅਪਰੇਟਿੰਗ ਸਿਸਟਮ ਪਲੇਟਫਾਰਮ, ਸਿਸਟਮ ਭਾਸ਼ਾ, ਅਤੇ ਪਲੇਟਫਾਰਮ ਦਾ ਸੰਸਕਰਣ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਕਿ ਸਾਡੇ ਉਪਭੋਗਤਾ ਪਲੇਟਫਾਰਮ ਦੀ ਵਰਤੋਂ ਕਿਵੇਂ ਕਰਦੇ ਹਨ; - ਵਿਅਕਤੀਗਤ ਜਾਣਕਾਰੀ ਸਮੇਤ, ਤੁਹਾਡੀ ਜਾਣਕਾਰੀ ਨੂੰ ਉਪਨਾਮ ਦੇਣ ਅਤੇ ਸਮੂਹਿਕ ਬਣਾਉਣ ਲਈ, ਜਦੋਂ ਉਪਭੋਗਤਾ ਪਲੇਟਫਾਰਮ 'ਤੇ ਤੀਜੀ-ਧਿਰ ਵਾਲੀਆਂ ਜਿਨ੍ਹਾਂ ਸੇਵਾਵਾਂ ਦੀ ਵਰਤੋਂ ਕਰਦਾ ਹੈ ਉਨ੍ਹਾਂ ਲਈ ਵੈਬ ਅਤੇ ਖਾਤੇ ਦੀ ਟ੍ਰੈਫਿਕ ਵਾਲੇ ਆਂਕੜਿਆਂ ਨੂੰ ਇਕੱਤਰ ਕਰਨ ਲਈ; - ਵਿਗਿਆਪਨ ਅਤੇ ਹੋਰ ਮਾਰਕੀਟਿੰਗ ਅਤੇ ਵਿਗਿਆਪਨ ਸੰਬੰਧੀ ਗਤੀਵਿਧੀਆਂ ਦਾ ਮੁਲਾਂਕਣ ਕਰਨ ਅਤੇ ਸੁਧਾਰ ਕਰਨ ਲਈ। |
ਯੂਜ਼ਰ ਖੋਜ਼ ਡੇਟਾ। ਉਹ ਕੋਈ ਵੀ ਖੋਜਾਂ ਜੋ ਤੁਸੀਂ ਪਲੇਟਫਾਰਮ 'ਤੇ ਕਰਦੇ ਹੋ। | ਤੁਹਾਡੀਆਂ ਪਿਛਲੀਆਂ ਖੋਜਾਂ ਤੱਕ ਤਤਕਾਲ ਪਹੁੰਚ ਪ੍ਰਦਾਨ ਕਰਨ ਲਈ। ਨਿੱਜੀਪੁਣੇ ਲਈ ਵਿਸ਼ਲੇਸ਼ਣਾਂ ਦੀ ਵਰਤੋਂ ਕਰਨ ਲਈ ਅਤੇ ਤੁਹਾਨੂੰ ਟੀਚਾਗਤ ਵਿਗਿਆਪਨ ਦਿਖਾਉਣ ਲਈ। |
ਵਾਧੂ ਖਾਤਾ ਸੁਰੱਖਿਆ। ਅਸੀਂ ਤੁਹਾਡਾ ਫੋਨ ਨੰਬਰ ਕੁਲੈਕਟ ਕਰਦੇ ਹਾਂ ਅਤੇ ਤੁਹਾਨੂੰ ਤੁਹਾਡੇ ਫੋਨ 'ਤੇ ਵੱਨ-ਟਾਇਮ-ਪਾਸਵਰਡ ("OTP") ਪਾਸਵਰਡ ਭੇਜ ਕੇ SMSਤੱਕ ਪਹੁੰਚ ਕਰਨ ਦੀ ਬੇਨਤੀ ਕਰਦੇ ਹਾਂ, ਜਿਸ ਦੀ ਤੁਸੀਂ ਸਾਡੇ ਪਲੇਟਫਾਰਮ 'ਤੇ ਰਜਿਸਟਰ ਹੋਣ ਵੇਲੇ, ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ OTP ਦਰਜ਼ ਕਰਨ ਰਾਹੀਂ ਪੁਸ਼ਟੀ ਕਰਦੇ ਹੋ। | ਆਪਣੀ ਪਛਾਣ ਦੀ ਜਾਂਚ ਕਰਨ ਲਈ ਅਤੇ ਆਪਣੇ ਖਾਤੇ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ। |
ਚੈਟ ਡੇਟਾ। ਜਦੋਂ ਤੁਸੀਂ ਪਲੇਟਫਾਰਮ 'ਤੇ ਕਿਸੇ ਵੀ ਚੈਟ ਸੁਵਿਧਾ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਅਤੇ ਕਿਸੇ ਹੋਰ ਉਪਭੋਗਤਾ ਵਿਚਕਾਰ ਕਿਸੇ ਵੀ ਸੰਚਾਰ ਦੀ ਸਮੱਗਰੀ ਨੂੰ ਇਕੱਤਰ ਕਰਦੇ ਹਾਂ। ਇਸ ਨੂੰ ਤੁਹਾਡੇ ਡਿਵਾਇਸ ਅਤੇ ਉਪਭੋਗਤਾਵਾਂ ਦੇ ਡਿਵਾਇਸਾਂ 'ਤੇ ਸਟੋਰ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ ਤੁਸੀਂ ਸੰਚਾਰ ਕੀਤਾ ਹੁੰਦਾ ਹੈ। ਹਾਲਾਂਕਿ, ਅਸੀਂ ਤੁਹਾਡੇ ਚੈਟ ਡੇਟੇ ਨੂੰ ਮੋਨੀਟਰ ਨਹੀਂ ਕਰਦੇ ਹਾਂ, ਚੈਟ ਡੇਟੇ ਦੇ ਆਧਾਰ 'ਤੇ ਕੋਈ ਕਾਰਵਾਈ ਅਤੇ ਇਸ ਨੂੰ ਕਿਸੇ ਤੀਜੀ ਧਿਰ ਲਈ ਪ੍ਰਕਟ ਨਹੀਂ ਕਰਦੇ ਹਾਂ। | ਕਿਸੇ ਹੋਰ ਉਪਭੋਗਤਾ ਲਈ ਸੰਚਾਰ ਦਾ ਵਿਤਰਣ ਪ੍ਰਦਾਨ ਕਰਨ ਲਈ। |
ਸੰਪਰਕ ਸੂਚੀ। ਅਸੀਂ ਤੁਹਾਡੇ ਮੋਬਾਈਲ ਡਿਵਾਇਸ 'ਤੇ ਸੰਪਰਕ ਸੂਚੀ ਤੱਕ ਪਹੁੰਚ ਕਰਦੇ ਹਾਂ। ਅਸੀਂ ਤੁਹਾਡੀ ਸੰਪਰਕ ਸੂਚੀ ਤੱਕ ਪਹੁੰਚ ਕਰਨ ਤੋਂ ਪਹਿਲਾਂ ਹਮੇਸ਼ਾਂ ਤੁਹਾਡੀ ਸਹਿਮਤੀ ਮੰਗਦੇ ਹਾਂ ਅਤੇ ਤੁਹਾਡੇ ਕੋਲ ਆਪਣੀ ਸੰਪਰਕ ਸੂਚੀ ਤੱਕ ਸਾਨੂੰ ਪਹੁੰਚ ਨਾ ਪ੍ਰਦਾਨ ਕਰਨ ਦਾ ਵਿਕਲਪ ਹੁੰਦਾ ਹੈ। | ਤੁਹਾਨੂੰ ਪਲੇਟਫਾਰਮ ਦੀਆਂ ‘ਜੁੜੀਏ’ ਅਤੇ ‘ਨਿਉਤਾਦੇਨ’ ਸੁਵਿਧਾਵਾਂ ਰਾਹੀਂ ਪਲੇਟਫਾਰਮ ਦੇ ਦੂਜੇ ਉਪਭੋਗਤਾਵਾਂ ਨਾਲ ਜੋੜਨ ਲਈ; |
ਸਥਾਨ ਦੀ ਜਾਣਕਾਰੀ. "ਸਥਾਨ ਦਾ ਡੇਟਾ" ਉਹ ਜਾਣਕਾਰੀ ਹੁੰਦੀ ਹੈ ਜੋ ਤੁਹਾਡੇ GPS, IP ਪਤੇ, ਅਤੇ/ਜਾਂ ਜਨਤਕ ਪੋਸਟਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਵਿੱਚ ਸਥਾਨ ਬਾਰੇ ਜਾਣਕਾਰੀ ਹੁੰਦੀ ਹੈ। ਤੁਸੀਂ ਸਾਨੂੰ ਅਤੇ ਪਲੇਟਫਾਰਮ ਦੇ ਦੂਜੇ ਉਪਭੋਗਤਾਵਾਂ ਲਈ ਸਥਾਨ ਬਾਰੇ ਕੁੱਝ ਜਾਣਕਾਰੀ ਨੂੰ ਪ੍ਰਕਟ ਕਰੋਗੇ: - ਜਦੋਂ ਤੁਸੀਂ ਪਲੇਟਫਾਰਮ 'ਤੇ ਕੁੱਝ ਸਥਾਨ-ਆਧਾਰਿਤ ਸੁਵਿਧਾਵਾਂ ਦੀ ਵਰਤੋਂ ਕਰਦੇ ਹੋ, ਜਿਵੇਂ ਕਿ ‘ਸ਼ੇਕ ਐਨ ਚੈਟ’ ਸੁਵਿਧਾ ਅਤੇ/ਜਾਂ ਕੋਈ ਹੋਰ ਸੁਵਿਧਾ ਜਾਂ ਮਿਨੀ ਐਪਲੀਕੇਸ਼ਨਾਂ ਜਿਨ੍ਹਾਂ ਨੂੰ ਅਸੀਂ ਸਮੇਂ ਸਮੇਂ ਸਿਰ ਪਲੇਟਫਾਰਮ ਵਿੱਚ ਪੇਸ਼ ਕਰ ਸਕਦੇ ਹਾਂ, ਅਤੇ ਜਦੋਂ ਤੁਸੀਂ ਦੂਜੇ ਪਲੇਟਫਾਰਮ ਉਪਭੋਗਤਾਵਾਂ ਨਾਲ ਆਪਣੇ ਸਥਾਨ ਨੂੰ ਸਾਂਝਾ ਕਰਦੇ ਹੋ; ਅਤੇ - ਆਪਣੇ ਖਾਤੇ 'ਤੇ ਮਲਟੀਪਲ ਜਾਂ ਧੋਖੇ ਵਾਲੇ ਲੌਗ-ਇਨ ਤੋਂ ਰੋਕਥਾਮ ਕਰਨ ਲਈ ਜਦੋਂ ਤੁਸੀਂ ਪਲੇਟਫਾਰਮ 'ਤੇ ਪਹੁੰਚ ਕਰਦੇ ਹੋ, ਤਾਂ ਅਸੀਂ ਤੁਹਾਡੇ IP ਪਤੇ, ਡਿਵਾਇਸ, ਜਾਂ ਇੰਟਰਨੈਟ ਸੇਵਾ ਤੋਂ ਸਥਾਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। | - ਸੁਰੱਖਿਆ, ਧੋਖੇ ਦਾ ਪਤਾ ਲਗਾਉਣ ਅਤੇ ਖਾਤਾ ਪ੍ਰਬੰਧਨ ਲਈ (ਜਿਵੇਂ ਕਿ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਖਾਤੇ 'ਤੇ ਕੋਈ ਵੀ ਮਲਟੀਪਲ ਲੌਗ-ਇੰਨ ਜਾਂ ਸੰਦੇਹਜਨਕ ਲੌਗ-ਇੰਨ ਨਾ ਹੋਣ); - ਤੁਹਾਨੂੰ ਸਥਾਨ-ਆਧਾਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਜਿਨ੍ਹਾਂ ਦੀ ਤੁਸੀਂ ਵਰਤਣ ਲਈ ਚੋਣ ਕਰਦੇ ਹੋ: - ਜਿਵੇਂ ਕਿ ‘ਸ਼ੇਕ ਐਨ ਚੈਟ’ (ਇਹ ਸਥਾਨ ਆਧਾਰਿਤ ਸੇਵਾਵਾਂ ਹਨ ਜਿਸ ਦੀ ਤੁਸੀਂ ਸੀਮਿਤ ਸਮਾਂ ਅਵਧੀ ਲਈ ਆਪਣੇ ਆਮ ਸਥਾਨ ਨੂੰ ਪ੍ਰਕਟ ਕਰਨ ਲਈ ਵਰਤੋਂ ਦੀ ਚੋਣ ਕਰ ਸਕਦੇ ਹੋ); - ਮਿੰਨੀ ਐਪਲੀਕੇਸ਼ਨਾਂ ਜੋ ਸਮੇਂ ਸਮੇਂ ਸਿਰ ਪਲੇਟਫਾਰਮ 'ਤੇ ਉਪਲਬਧ ਕਰਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਸੇਵਾਵਾਂ 'ਤੇ ਆਧਾਰਿਤ ਅਜਿਹੀ ਜਾਣਕਾਰੀ ਦੀ ਲੋੜ ਪੈ ਸਕਦੀ ਹੈ ਜੋ ਉਹ ਪ੍ਰਦਾਨ ਕਰਦੇ ਹਨ (ਜੇਕਰ ਤੁਸੀਂ ਕਿਸੇ ਮਿਨੀ ਐਪਲੀਕੇਸ਼ਨ ਲਈ ਆਪਣੇ ਸਥਾਨ ਨੂੰ ਪ੍ਰਕਟ ਕਰਨ ਦੀ ਚੋਣ ਕਰਦੇ ਹੋ); - ‘ਨਿਊਜ਼ ਕੌਰਨਰ" (ਜੇਕਰ ਤੁਸੀਂ ਇਸ ਸੁਵਿਧਾ ਤੱਕ ਪਹੁੰਚ ਕਰਦੇ ਹੋ, ਅਸੀਂ ਤੁਹਾਡੇ ਲਈ ਸਥਾਨਕ ਰੂਪ ਵਿੱਚ ਅਨੁਰੂਪ ਖਬਰਾਂ ਵਾਲੀ ਸਮੱਗਰੀ ਨੂੰ ਅਨੁਕੂਲ ਬਣਾਉਣ ਲਈ ਤੁਹਾਡੇ ਸਥਾਨ ਦੀ ਵਰਤੋਂ ਕਰ ਸਕਦੇ ਹਾਂ); - ਭਾਸ਼ਾ ਅਤੇ ਸਥਾਨਕ ਅਨੁਕੂਲੀਕਰਣ ਪ੍ਰਦਾਨ ਕਰਨ ਲਈ। |
ਗਾਹਕ ਸਹਾਇਤਾ ਜਾਣਕਾਰੀ। ਕੋਈ ਵੀ ਜਾਣਕਾਰੀ ਜੋ ਤੁਸੀਂ ਕਿਸੀ ਸਹਾਇਤਾ ਜਾਂ ਸਮਰਥਨ ਦੇ ਸੰਬੰਧ ਵਿੱਚ ਸਾਡੀ ਗਾਹਕ ਸਮਰਥਨ ਟੀਮ ਨੂੰ ਪ੍ਰਦਾਨ ਕਰਦੇ ਹੋ ਜਿਸ ਦੀ ਤੁਹਾਨੂੰ ਸਮੇਂ ਸਮੇਂ ਸਿਰ ਸਾਡੇ ਪਲੇਟਫਾਰਮ ਦੇ ਵਰਤਣ ਲਈ ਲੋੜ ਪੈ ਸਕਦੀ ਹੈ। | ਸਮਰਥਨ ਦੇ ਤੁਹਾਡੇ ਮੁੱਦੇ ਦੀ ਜਾਂਚ ਕਰਨ ਲਈ। |
ਡਿਵਾਇਸ ਡੇਟਾ। "ਡਿਵਾਇਸ ਡੇਟਾ" ਬਿਨਾਂ ਸੀਮਾ ਤੋਂ, ਹੇਠਾਂ ਦਿੱਤਿਆਂ ਨੂੰ ਸ਼ਾਮਲ ਕਰਦਾ ਹੈ: § ਡਿਵਇਸ ਦੀਆਂ ਵਿਸ਼ੇਸ਼ਤਾਵਾਂ: ਜਾਣਕਾਰੀ ਜਿਵੇਂ ਕਿ ਅਪਰੇਟਿੰਗ ਸਿਸਟਮ, ਹਾਰਡਵੇਅਰ ਅਤੇ ਸੌਫਟਵੇਅਰ ਵਰਜ਼ਨ, ਬੈਟਰੀ ਦਾ ਲੈਵਲ, ਸਿਗਨਲ ਦੀ ਤਾਕਤ, ਉਪਲਬਧ ਸਟੋਰੇਜ਼ ਸਪੇਸ, ਬ੍ਰਾਊਜ਼ਰ ਦੀ ਕਿਸਮ, ਐਪ ਅਤੇ ਫਾਇਲ ਨਾਮ ਅਤੇ ਕਿਸਮਾਂ, ਅਤੇ ਪਲੱਗਇਨ। § ਡਿਵਾਇਸ ਦੇ ਅਪਰੇਸ਼ਨ: ਡਿਵਾਇਸ 'ਤੇ ਕੀਤੇ ਅਪਰੇਸ਼ਨਾਂ ਅਤੇ ਵਿਵਹਾਰਾਂ ਸੰਬੰਧੀ ਜਾਣਕਾਰੀ, ਜਿਵੇਂ ਕਿ ਕੀ ਵਿੰਡੋ ਫੋਰਗਰਾਊਂਡ ਵਾਲੀ ਹੈ ਜਾਂ ਬੈਕਗਰਾਊਂਡ ਵਾਲੀ। § ਪਛਾਣ ਕਾਰਕ: ਵਿਲੱਖਣ ਪਛਾਣ ਕਾਰਕ, ਡਿਵਾਇਸ ਆਈ.ਡੀ., ਅਤੇ ਦੂਜੇ ਪਛਾਣ ਕਾਰਕ, ਜਿਵੇਂ ਕਿ ਵਰਤੋਂ ਲਈ ਗੇਮਾਂ, ਐਪਸ ਜਾਂ ਖਾਤਿਆਂ ਤੋਂ। § ਡਿਵਾਇਸ ਸਿਗਨਲ: ਅਸੀਂ ਨਜ਼ਦੀਕੀ Wi-Fi ਪਹੁੰਚ ਬਿੰਦੂਆਂ, ਬੀਕੌਨਾਂ, ਅਤੇ ਸੈਲ ਟਾਵਰਾਂ ਬਾਰੇ ਤੁਹਾਡੇ ਬਲੂਟੁੱਥ ਸਿਗਨਲਾਂ, ਅਤੇ ਜਾਣਕਾਰੀ ਨੂੰ ਇਕੱਤਰ ਕਰ ਸਕਦੇ ਹਾਂ। § ਡਿਵਾਇਸ ਸੈਟਿੰਗਾਂ ਤੋਂ ਡੇਟਾ: ਜਾਣਕਾਰੀ ਦੀ ਤੁਸੀਂ ਸਾਨੂੰ ਡਿਵਾਇਸ ਸੈਟਿੰਗਾਂ ਰਾਹੀਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹੋ ਜਦੋਂ ਤੁਸੀਂ ਔਨ ਕਰਦੇ ਹੋ, ਜਿਵੇਂ ਕਿ ਤੁਹਾਡੇ GPS ਸਥਾਨ, ਕੈਮਰੇ ਜਾਂ ਫੋਟੋਆਂ ਤੱਕ ਪਹੁੰਚ ਕਰਨਾ। § ਨੈਟਵਰਕ ਅਤੇ ਕੁਨੈਕਸ਼ਨ: ਜਾਣਕਾਰੀ ਜਿਵੇਂ ਕਿ ਤੁਹਾਡੇ ਮੋਬਾਈਲ ਆਪਰੇਟਰ ਦਾ ਦਾ ਨਾਮ ਜਾਂ ISP, ਭਾਸ਼ਾ, ਸਮਾਂ ਜੋਨ, ਮੋਬਾਈਲ ਫੋਨ ਨੰਬਰ, IP ਪਤਾ ਅਤੇ ਕੁਨੈਕਸ਼ਨ ਸਪੀਡ। § ਐਪਲੀਕੇਸ਼ਨ: ਉਹ ਕੋਈ ਵੀ ਮੋਬਾਈਲ ਐਪਲੀਕੇਸ਼ਨ ਜਿਸ ਨੂੰ ਤੁਹਾਡੇ ਮੋਬਾਈਲ ਡਿਵਾਇਸ 'ਤੇ ਸਟੋਰ ਕੀਤਾ ਜਾਂਦਾ ਹੈ। § ਮੀਡੀਆ: ਅਸੀਂ ਬਿਨਾਂ ਸੀਮਾ ਤੋਂ, ਚਿੱਤਰਾਂ, ਵੀਡੀਓ ਅਤੇ ਆਡੀਓ ਫਾਇਲਾਂ ਅਤੇ ਤੁਹਾਡੇ ਫੋਨ 'ਤੇ ਸਟੋਰੇਜ਼ ਸਪੇਸ ਸਮੇਤ, ਤੁਹਾਡੇ ਮੋਬਾਈਲ 'ਤੇ ਮੀਡੀਆ ਗੈਲਰੀ ਤੱਕ ਪਹੁੰਚ ਕਰਦੇ ਹਾਂ। ਹਾਲਾਂਕਿ, ਅਸੀਂ ਤੁਹਾਡੇ ਚਿੱਤਰਾਂ ਤੱਕ ਪਹੁੰਚ ਕਰਨ ਤੋਂ ਪਹਿਲਾਂ ਹਮੇਸ਼ਾਂ ਤੁਹਾਡੀ ਸਹਿਮਤੀ ਪ੍ਰਾਪਤ ਕਰਾਂਗੇ ਅਤੇ ਤੁਹਾਡੇ ਕੋਲ ਅਜਿਹੀ ਪਹੁੰਚ ਤੋਂ ਮਨ੍ਹਾਂ ਕਰਨ ਲਈ ਵਿਕਲਪ ਹੋਵੇਗਾ। | - ਪਲੇਟਫਾਰਮ ਦੀ ਵਰਤੋਂ ਕਰਕੇ ਕਿਸੇ ਵੀ ਮੀਡੀਆ ਨੂੰ ਸ਼ੇਅਰ ਕਰਨ ਦੀ ਸਹੂਲਤ ਦੇਣਾ ਜਿਵੇਂ ਕਿ ਆਡੀਓ, ਵੀਡੀਓ ਅਤੇ ਚਿੱਤਰ; - ਤੁਹਾਡੇ ਮੋਬਾਈਲ ਡਿਵਾਇਸ ਦੇ ਅਨੁਕੂਲ ਬਣਾਉਣ ਲਈ ਸਾਡੇ ਪਲੇਟਫਾਰਮ ਨੂੰ ਢੁਕਵਾਂ ਬਣਾਉਣ ਲਈ; - ਸਮਝਣਾ ਕਿ ਕੀ ਵ੍ਹਟਸਐਪ ਅਤੇ/ਜਾਂ ਫੇਸਬੁੱਕ ਰਾਹੀਂ ਸ਼ੇਅਰ ਕਰਨ ਦੇ ਉਦੇਸ਼ਾਂ ਲਈ ਪਲੇਟਫਾਰਮ ਤੋਂ ਕਿਸੇ ਸਮੱਗਰੀ ਨੂੰ ਡਾਊਨਲੋਡ ਕਰਨ ਦੇ ਯੋਗ ਹੋਣ ਲਈ ਤੁਹਾਡੇ ਡਿਵਾਇਸ 'ਤੇ ਸਟੋਰੇਜ਼ ਸਪੇਸ ਕਾਫੀ ਹੈ; - ਸਾਡੇ ਪਲੇਟਫਾਰਮ 'ਤੇ ਤੁਹਾਡੇ ਯੂਜ਼ਰ ਅਨੁਭਵ ਨੂੰ ਅਨੁਰੂਪ ਬਣਾਉਣ ਲਈ; - ਤੁਹਾਡੇ ਮੋਬਾਈਲ 'ਤੇ ਡਾਊਨਲੋਡ ਕੀਤਿਆਂ ਐਪਲੀਕੇਸ਼ਨਾਂ ਰਾਹੀਂ ਪਲੇਟਫਾਰਮ 'ਤੇ ਕਿਸੇ ਵੀ ਸਮੱਗਰੀ ਨੂੰ ਸਾਂਝਾ ਕਰਨ ਦੀ ਸਹੂਲਤ ਦੇਣ ਲਈ; - ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਤਾਂ ਜੋ ਸਾਡੇ ਨਿਯਮਾਂ, ਸ਼ਰਤਾਂ, ਅਤੇ ਪਾਲਿਸੀਆਂ ਨੂੰ ਲਾਗੂ ਕੀਤਾ ਜਾਏ; - ਪਲੇਟਫਾਰਮ ਨੂੰ ਸੁਧਾਰਨ ਲਈ। |
ਪ੍ਰਤਿਯੋਗਤਾ ਜਾਣਕਾਰੀ। ਉਹ ਕੋਈ ਵੀ ਜਾਣਕਾਰੀ ਜੋ ਤੁਸੀਂ ਸਾਨੂੰ ਕਿਸੇ ਪ੍ਰਤਿਯੋਗਤਾ ਵਿੱਚ ਇੱਕ ਐਂਟਰੀ ਪਾਉਣ ਲਈ ਪ੍ਰਦਾਨ ਕਰਦੇ ਹੋ ਜਿਸ ਦੀ ਪਲੇਟਫਾਰਮ 'ਤੇ ਸਮੇਂ ਸਮੇਂ 'ਤੇ ਪੇਸ਼ਕਸ਼ ਕੀਤੀ ਜਾ ਸਕਦੀ ਹੈ। | - ਪ੍ਰਤਿਯੋਗਤਾ ਵਿੱਚ ਤੁਹਾਡੀ ਭਾਗੀਦਾਰੀ ਨੂੰ ਸੁਵਿਧਾ ਪ੍ਰਦਾਨ ਕਰਨ ਲਈ; - ਪੁਰਸਕਾਰ ਪ੍ਰਦਾਨ ਕਰਨ ਲਈ, ਜੇਕਰ ਲਾਗੂ ਹੋਵੇ। |
ਤੁਹਾਡੀ ਜਾਣਕਾਰੀ ਦਾ ਪ੍ਰਕਟੀਕਰਣ
ਅਸੀਂ ਹੇਠਾਂ ਦਿੱਤੇ ਤਰੀਕੇ ਰਾਹੀਂ ਤੁਹਾਡੀ ਜਾਣਕਾਰੀ ਦਾ ਪ੍ਰਕਟੀਕਰਣ ਕਰਦੇ ਹਾਂ:
ਦੂਜਿਆਂ ਨੂੰ ਦਿਸਣਯੋਗ ਸਮੱਗਰੀ
ਜਨਤਕ ਸਮੱਗਰੀ ਭਾਵ ਕਿ ਕੋਈ ਵੀ ਸਮੱਗਰੀ ਜੋ ਤੁਸੀਂ ਆਪਣੀ ਯੂਜ਼ਰ ਪ੍ਰੋਫਾਇਲ 'ਤੇ ਜਾਂ ਕਿਸੇ ਹੋਰ ਯੂਜ਼ਰ ਦੀ ਪ੍ਰੋਫਾਇਲ 'ਤੇ ਪੋਸਟ ਕਰਦੇ ਹੋ, ਜਿਵੇਂ ਕਿ ਪੋਸਟ ਕਮੈਂਟ, ਖੋਜ਼ ਇੰਜਣਾਂ ਸਮੇਤ ਹਰੇਕ ਦੀ ਪਹੁੰਚ ਵਿੱਚ ਹੁੰਦਾ ਹੈ। ਆਪਣੀ ਪ੍ਰੋਫਾਇਲ ਪੇਜ਼ ਦੀ ਜਾਣਕਾਰੀ ਸਮੇਤ, ਕੋਈ ਵੀ ਜਾਣਕਾਰੀ ਜੋ ਤੁਸੀਂ ਸਵੈ ਇੱਛਾ ਨਾਲ ਪਲੇਟਫਾਰਮ 'ਤੇ ਪੋਸਟਿੰਗ ਲਈ ਪ੍ਰਕਟ ਕਰਦੇ ਹੋ, ਹਰ ਕਿਸੀ ਦੇ ਪਹੁੰਚਯੋਗ ਹੁੰਦੀ ਹੈ। ਜਦੋਂ ਤੁਸੀਂ ਸਮੱਗਰੀ ਦਰਜ਼ ਕਰਦੇ ਹੋ, ਪੋਸਟ ਕਰਦੇ ਹੋ ਜਾਂ ਸ਼ੇਅਰ ਕਰਦੇ ਹੋ ਜਿਸ ਨੂੰ ਤੁਸੀਂ ਪਲੇਟਫਾਰਮ ਤੇ ਜਨਤਕ ਬਣਾਉਣ ਦੀ ਚੋਣ ਕਰਦੇ ਹੋ, ਇਸ ਨੂੰ ਦੂਜਿਆਂ ਰਾਹੀਂ ਦੁਬਾਰਾ ਸ਼ੇਅਰ ਕੀਤਾ ਜਾ ਸਕਦਾ ਹੈ। ਤੁਹਾਨੂੰ ਉਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਇਸਨੂੰ ਕਿਸ ਨਾਲ ਸਾਂਝੀ ਕਰਨ ਦੀ ਚੋਣ ਕਰਦੇ ਹੋ, ਕਿਉਂਕਿ ਉਹ ਲੋਕ ਜੋ ਸਾਡੇ ਪਲੇਟਫਾਰਮ 'ਤੇ ਤੁਹਾਡੀ ਗਤੀਵਿਧੀ ਨੂੰ ਦੇਖ ਸਕਦੇ ਹਨ ਉਹ ਸਾਡੇ ਪਲੇਟਫਾਰਮ 'ਤੇ ਦੂਜਿਆਂ ਨਾਲ ਸਾਂਝੀ ਕਰਨ ਦੀ ਚੋਣ ਕਰ ਸਕਦੇ ਹਨ, ਉਨ੍ਹਾਂ ਲੋਕਾਂ ਤੋਂ ਬਾਹਰਲੇ ਸ੍ਰੋਤਿਆਂ ਸਮੇਤ ਨਾਲ ਜਿਨ੍ਹਾਂ ਨਾਲ ਤੁਸੀਂ ਇਸ ਨੂੰ ਸਾਂਝਾ ਕੀਤਾ ਹੈ। ਉਦਾਹਰਣ ਵਜੋਂ, ਜਦੋਂ ਤੁਸੀਂ ਸਾਡੇ ਪਲੇਟਫਾਰਮ ਜਾਂ ਖਾਤਿਆਂ ਦੇ ਵਿਸ਼ੇਸ਼ ਯੂਜ਼ਰਾਂ ਨਾਲ ਇੱਕ ਪੋਸਟ ਸਾਂਝੀ ਕਰਦੇ ਹੋ ਜਾਂ ਸੁਨੇਹਾ ਭੇਜਦੇ ਹੋ, ਤਾਂ ਉਹ ਸਾਡੇ ਪਲੇਟਫਾਰਮ 'ਤੇ ਉਹ ਸਮੱਗਰੀ ਡਾਊਨਲੋਡ ਕਰ ਸਕਦੇ ਹਨ ਜਾਂ ਹੋਰ ਕਿਤੇ ਦੂਜੇ ਉਪਭੋਗਤਾਵਾਂ ਨਾਲ ਜਾਂ ਦੁਬਾਰਾ-ਸ਼ੇਅਰ ਕਰ ਸਕਦੇ ਹਨ। ਇਸ ਦੇ ਨਾਲ ਨਾਲ, ਜਦੋਂ ਤੁਸੀਂ ਕਿਸੇ ਹੋਰ ਵਿਅਕਤੀ ਦੀ ਪੋਸਟ 'ਤੇ ਕਮੈਂਟ ਦਿੰਦੇ ਹੋ ਜਾਂ ਉਸ ਦੀ ਸਮੱਗਰੀ ਨੂੰ ਪਸੰਦ ਕਰਦੇ ਹੋ, ਤਾਂ ਤੁਹਾਡੇ ਕਮੈਂਟ ਜਾਂ ਲਾਇਕ ਉਸ ਕਿਸੇ ਵੀ ਵਿਅਕਤੀ ਲਈ ਦਿਸਣਯੋਗ ਹੁੰਦੇ ਹਨ ਜੋ ਦੂਜੇ ਵਿਅਕਤੀ ਦੀ ਸਮੱਗਰੀ ਨੂੰ ਦੇਖ ਸਕਦੇ ਹਨ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੇ ਕੋਲ ਇਹ ਯਕੀਨੀ ਬਣਾਉਣ ਲਈ ਆਪਣੀ ਪ੍ਰੋਫਾਈਲ ਨੂੰ ਨਿੱਜੀ ਬਣਾਉਣ ਦਾ ਵਿਕਲਪ ਵੀ ਹੈ ਕਿ ਤੁਹਾਡੇ ਦੁਆਰਾ ਮਨਜ਼ੂਰ ਕੀਤੇ ਕੇਵਲ ਪੈਰੋਕਾਰ ਹੀ ਤੁਹਾਡੀਆਂ ਪੋਸਟਾਂ ਦੇਖ ਸਕਦੇ ਹਨ। ਕਿਰਪਾ ਕਰਕੇ ਪਲੇਟਫਾਰਮ 'ਤੇ ਨਿੱਜੀ ਸ਼ੇਅਰਚੈਟ ਵਿਸ਼ੇਸ਼ਤਾ ਦੇ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਵਾਸਤੇ https://help.sharechat.com/faq/private-profile ਵਿਖੇ ਉਪਲਬਧ ਐਫਏਕਿਊ ਸੈਕਸ਼ਨ ਦਾ ਹਵਾਲਾ ਦਿਓ।
ਯੂਜ਼ਰ ਸ੍ਰੋਤਿਆਂ ਨਾਲ ਤੁਹਾਡੇ ਬਾਰੇ ਸਮੱਗਰੀ ਤਿਆਰ ਕਰਨ ਜਾਂ ਸਾਂਝੀ ਕਰਨ ਲਈ ਵੀ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਦੀ ਉਹ ਚੋਣ ਕਰਦੇ ਹਨ, ਜਿਵੇਂ ਕਿ ਤੁਹਾਡੀ ਫੋਟੋ ਨੂੰ ਪੋਸਟ ਕਰਨਾ, ਜਾਂ ਆਪਣੀ ਕਿਸੇ ਵੀ ਪੋਸਟ ਨਾਲ ਤੁਹਾਨੂੰ ਟੈਗ ਕਰਨਾ । ਸਾਡੇ ਕੋਲ ਕਿਸੇ ਵੀ ਸੋਸ਼ਲ ਮੀਡੀਆ ਸਾਇਟ 'ਤੇ ਜਾਂ ਕਿਸੇ ਵੀ ਹੋਰ ਔਨਲਾਇਨ ਜਾਂ ਔਫ਼ਲਾਇਨ ਪਲੇਟਫਾਰਮ 'ਤੇ ਸਾਰੀ ਜਨਤਕ ਸਮੱਗਰੀ ਨੂੰ ਸਾਂਝਾ ਕਰਨ ਦਾ ਹੱਕ ਰਾਖਵਾਂ ਹੈ। ਅਸੀਂ ਕਦੇ ਵੀ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਥਰਡ ਪਾਰਟੀ ਨੂੰ ਕਿਰਾਏ 'ਤੇ ਨਹੀਂ ਦਿੰਦੇ ਹਾਂ ਜਾਂ ਵੇਚਦੇ ਨਹੀਂ ਹਾਂ, ਗੁੰਮਨਾਮ ਅਧਾਰ ਤੋਂ ਇਲਾਵਾ, ਜਦੋਂ ਤੱਕ ਇਨ੍ਹਾਂ ਨਿਯਮਾਂ ਵਿੱਚ ਸਪੱਸ਼ਟ ਤੌਰ 'ਤੇ ਨਾ ਦੱਸਿਆ ਗਿਆ ਹੋਵੇ।
ਕੰਪਨੀਆਂ ਦੇ ਸਾਡੇ ਗਰੁੱਪ ਨਾਲ ਸ਼ੇਅਰ ਕਰਨਾ
ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਆਪਣੇ ਗਰੁੱਪ ਦੇ ਕਿਸੇ ਵੀ ਮੈਂਬਰ ਨਾਲ ਸਾਂਝਾ ਕਰ ਸਕਦੇ ਹਾਂ। ਸ਼ਬਦ "ਗਰੁੱਪ" ਤੋਂ ਭਾਵ ਹੋਵੇਗਾ ਕਿ ਕੋਈ ਵੀ ਇਕਾਈ ਜੋ ਸਾਡੇ ਰਾਹੀਂ, ਜਾਂ ਕੋਈ ਵੀ ਇਕਾਈ ਜੋ ਸਾਡੇ ਕੰਟਰੋਲ ਹੇਠ, ਜਾਂ ਕੋਈ ਵੀ ਇਕਾਈ ਜੋ ਸਾਡੇ ਰਾਹੀਂ ਜਾਂ ਕਿਸੇ ਇਕਾਈ ਰਾਹੀਂ ਕੰਟਰੋਲ ਕੀਤੀ ਜਾਂਦੀ ਹੋਵੇ ਜੋ ਸਾਡੇ ਆਮ ਕੰਟਰੋਲ ਹੇਠ ਹੁੰਦੀ ਹੈ, ਭਾਵੇਂ ਸਿੱਧਿਆਂ ਜਾਂ ਅਸਿੱਧਿਆਂ।
ਤੁਸੀਂ ਦੂਜਿਆਂ ਨਾਲ ਕੀ ਸਾਂਝਾ ਕਰਦੇ ਹੋ
ਜਦੋਂ ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਰਕੇ ਸਮੱਗਰੀ ਨੂੰ ਸਾਂਝਾ ਕਰਦੇ ਹੋ ਜਾਂ ਸੰਚਾਰ ਕਰਦੇ ਹੋ, ਜੋ ਤੁਸੀਂ ਸਾਂਝਾ ਕਰਦੇ ਹੋ ਉਸ ਲਈ ਸ੍ਰੋਤੇ ਦੀ ਚੋਣ ਕਰਦੇ ਹੋ। ਉਦਾਹਰਣ ਵਜੋਂ, ਜਦੋਂ ਤੁਸੀਂ ਫੇਸਬੁੱਕ 'ਤੇ ਸਾਡੇ ਪਲੇਟਫਾਰਮ ਤੋਂ ਕਿਸੇ ਸਮੱਗਰੀ ਨੂੰ ਪੋਸਟ ਕਰਦੇ ਹੋ, ਤੁਸੀਂ ਪੋਸਟ ਲਈ ਸ੍ਰੋਤੇ ਦੀ ਚੋਣ ਕਰਦੇ ਹੋ, ਜਿਵੇਂ ਕਿ ਇੱਕ ਦੋਸਤ, ਦੋਸਤਾਂ ਦਾ ਇੱਕ ਸਮੂਹ ਜਾਂ ਤੁਹਾਡੇ ਸਾਰੇ ਦੋਸਤ। ਇਸੇ ਤਰ੍ਹਾਂ, ਜਦੋਂ ਤੁਸੀਂ ਸਾਡੇ ਪਲੇਟਫਾਰਮ 'ਤੇ ਸਮੱਗਰੀ ਨੂੰ ਸ਼ੇਅਰ ਕਰਨ ਲਈ ਆਪਣੇ ਮੋਬਾਈਲ ਡਿਵਾਇਸ 'ਤੇ ਵ੍ਹਟਸਐਪ ਜਾਂ ਕਿਸੇ ਹੋਰ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ, ਤੁਸੀਂ ਉਨ੍ਹਾਂ ਦੀ ਚੋਣ ਕਰਦੇ ਹੋ ਜਿਸ ਨਾਲ ਤੁਸੀਂ ਸਮੱਗਰੀ ਸਾਂਝੀ ਕਰਨੀ ਹੁੰਦੀ ਹੈ। ਅਸੀਂ ਕੰਟਰੋਲ ਨਹੀਂ ਕਰਦੇ ਹਾਂ ਅਤੇ ਉਸ ਵਿਧੀ ਲਈ ਜੁਆਬਦੇਹ ਨਹੀਂ ਹੁੰਦੇ ਹਾਂ, ਜਿਸ ਨਾਲ ਅਜਿਹੇ ਵਿਅਕਤੀ (ਜਿਸ ਨਾਲ ਤੁਸੀਂ ਕਿਸੇ ਸ਼ੇਅਰਿੰਗ ਵਿਕਲਪਾਂ ਰਾਹੀਂ ਸਮੱਗਰੀ ਸਾਂਝੀ ਕਰਨ ਦੀ ਚੋਣ ਕਰਦੇ ਹੋ, ਜਿਵੇਂ ਕਿ ਪਲੇਟਫਾਰਮ 'ਤੇ ਉਪਲਬਧ ਵ੍ਹਟਸਐਪ ਜਾਂ ਫੇਸਬੁੱਕ) ਉਸ ਜਾਣਕਾਰੀ ਦੀ ਵਰਤੋਂ ਕਰਦੇ ਹਨ ਜਿਹੜੀ ਤੁਸੀਂ ਉਨ੍ਹਾਂ ਨਾਲ ਸਾਂਝੀ ਕਰਦੇ ਹੋ।
ਤੀਜੀਆਂ ਧਿਰਾਂ ਨਾਲ ਸਾਂਝੀ ਕਰਨਾ
ਅਸੀਂ ਇਨ੍ਹਾਂ ਸਮੇਤ ਚੁਣਿੰਦਾ ਤੀਜੀਆਂ ਧਿਰਾਂ ਨਾਲ ਤੁਹਾਡੀ ਜਾਣਕਾਰੀ (ਵਿਅਕਤੀਗਤ ਜਾਣਕਾਰੀ ਸਮੇਤ) ਨੂੰ ਸਾਂਝੀ ਕਰ ਸਕਦੇ ਹਾਂ:
- ਵਪਾਰਕ ਪਾਰਟਨਰ, ਸਪਲਾਇਰ ਅਤੇ ਸਬ-ਕੰਟ੍ਰੈਕਟਰ ("ਐਫੀਲੀਏਟਸ") . ਐਫੀਲੀਏਟਸ ਇਸ ਸੂਚਨਾ ਦੀ ਵਰਤੋਂ ਸੇਵਾ ਪ੍ਰਦਾਨ ਕਰਨ, ਸਮਝਣ ਅਤੇ ਇਸ ਵਿੱਚ ਸੁਧਾਰ ਕਰਨ ਅਤੇ ਸਬੰਧਤ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
- ਐਡਵਰਟਾਇਜ਼ਰ ਅਤੇ ਵਿਗਿਆਪਨ ਨੈਟਵਰਕ ਜਿਨ੍ਹਾਂ ਨੂੰ ਤੁਹਾਨੂੰ ਅਤੇ ਦੂਜਿਆਂ ਨੂੰ ਸੰਬੰਧਿਤ ਵਿਗਿਆਪਨਾਂ ਦੀ ਚੋਣ ਕਰਨ ਅਤੇ ਸੇਵਾ ਕਰਨ ਲਈ ਡੇਟੇ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਐਡਵਰਟਾਇਜ਼ਰਾਂ ਨਾਲ ਪਛਾਣਯੋਗ ਵਿਅਕਤੀਆਂ ਬਾਰੇ ਜਾਣਕਾਰੀ ਨੂੰ ਪ੍ਰਕਟ ਨਹੀਂ ਕਰਦੇ ਹਾਂ, ਪਰ ਅਸੀਂ ਉਨ੍ਹਾਂ ਨੂੰ ਆਪਣੇ ਯੂਜ਼ਰਾਂ ਬਾਰੇ ਸਮੂਹਿਕ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ (ਉਦਾਹਰਣ ਵਜੋਂ, ਅਸੀਂ ਉਨ੍ਹਾਂ ਨੂੰ ਸੂਚਿਤ ਕਰ ਸਕਦੇ ਹਾਂ ਕਿ ਵਿਸ਼ੇਸ਼ ਉਮਰ ਵਰਗ ਵਾਲੀਆਂ ਖਾਸ ਗਿਣਤੀ ਵਾਲੀਆਂ ਔਰਤਾਂ ਨੇ ਕਿਸੇ ਖਾਸ ਦਿਨ 'ਤੇ ਉਨ੍ਹਾਂ ਦੇ ਇਸ਼ਤਿਹਾਰ 'ਤੇ ਕਲਿੱਕ ਕੀਤਾ ਹੈ)। ਅਸੀਂ ਉਸ ਕਿਸਮ ਦੇ ਸ੍ਰੋਤਿਆਂ ਤੱਕ ਪਹੁੰਚ ਕਰਨ ਲਈ ਵਿਗਿਆਪਨਦਾਤਿਆਂ ਦੀ ਮਦਦ ਕਰਨ ਲਈ ਅਜਿਹੀ ਸਮੂਹਿਕ ਜਾਣਕਾਰੀ ਦੀ ਵਰਤੋਂ ਵੀ ਕਰ ਸਕਦੇ ਹਾਂ ਜਿਨ੍ਹਾਂ ਨੂੰ ਉਹ ਟੀਚਾ ਬਣਾਉਣਾ ਚਾਹੁੰਦੇ ਹੋਣ।
- ਸਰਕਾਰੀ ਸੰਗਠਨ ਜਾਂ ਕਾਨੂੰਨ ਲਾਗੂਕਰਨ ਏਜੰਸੀਆਂ, ਜੇਕਰ ਸਾਡੇ ਕੋਲ ਚੰਗਾ ਵਿਸ਼ਵਾਸ਼ ਹੋਵੇ ਜਿਸ ਦੀ ਤੁਹਾਡੇ ਕਿਸੇ ਕਾਨੂੰਨੀ ਫਰਜ਼ ਜਾਂ ਕਿਸੇ ਸਰਕਾਰੀ ਅਨੁਰੋਧ ਦੀ ਪਾਲਣਾ ਕਰਨ ਵਿੱਚ ਆਪਣੇ ਵਿਅਕਤੀਗਤ ਡੈਟੇ ਜਾਂ ਜਾਣਕਾਰੀ ਲਈ ਵਿਸ਼ੇਸ਼ ਜਰੂਰਤ ਹੁੰਦੀ ਹੈ; ਜਾਂ ਅਧਿਕਾਰਾਂ ਨੂੰ ਸੁਰੱਖਿਅਤ ਬਣਾਉਣ ਲਈ ਜਾਂ ਸੰਪਤੀ ਨੂੰ ਕਿਸੇ ਵੀ ਨੁਕਸਾਨ ਤੋਂ ਰੋਕਥਾਮ ਕਰਨ ਲਈ, ਜਾਂ ਕੰਪਨੀ, ਆਪਣੇ ਗਾਹਕਾਂ, ਜਾਂ ਜਨਤਾ ਦੀ ਸੁਰੱਖਿਆ ਲਈ; ਜਾਂ ਜਨਤਕ ਸੁਰੱਖਿਆ, ਧੋਖਾ, ਸੁਰੱਖਿਆ ਜਾਂ ਤਕਨੀਕੀ ਮੁੱਦਿਆਂ ਦੀ ਰੋਕਥਾਮ ਕਰਨ ਜਾਂ ਹੱਲ ਕਰਨ ਲਈ।
ਹੇਠਾਂ ਦਿੱਤੀਆਂ ਪ੍ਰਸਥਿਤੀਆਂ ਵਿੱਚ ਥਰਡ ਪਾਰਟੀਆਂ ਦੀ ਚੋਣ ਕਰਨ ਲਈ ਅਸੀਂ ਤੁਹਾਡੀ ਜਾਣਕਾਰੀ (ਵਿਅਕਤੀਗਤ ਜਾਣਕਾਰੀ ਸਮੇਤ) ਨੂੰ ਵੀ ਜਾਹਰ ਕਰ ਸਕਦੇ ਹਾਂ:
- ਜੇਕਰ ਕੰਪਨੀ ਜਾਂ ਆਂਸ਼ਿਕ ਰੂਪ ਵਿੱਚ ਥਰਡ ਪਾਰਟੀ ਦੁਆਰਾ ਇਸ ਦੀਆਂ ਉਨ੍ਹਾਂ ਸੰਪਤੀਆਂ ਨੂੰ ਅਪਣਾ ਲਿਆ ਜਾਂਦਾ ਹੈ, ਇਸ ਸੂਰਤ ਵਿੱਚ ਆਪਣੇ ਗਾਹਕਾਂ ਬਾਰੇ ਇਸ ਦੁਆਰਾ ਰੱਖਿਆ ਗਿਆ ਵਿਅਕਤੀਗਤ ਡੇਟਾ ਇੱਕ ਸਥਾਨਾਂਤਰਣਯੋਗ ਸੰਪਤੀਆਂ ਹੋਵੇਗਾ।ਜੇਕਰ ਤੁਸੀਂ ਸੰਪਤੀਆਂ ਦੀ ਮਿਲਾਵਟ, ਅਧਿਗ੍ਰਹਿਣ, ਦਿਵਾਲੀਏਪਣ, ਪੁਨਰ ਵਿਵਸਥਾ ਜਾਂ ਵਿੱਕਰੀ ਵਿੱਚ ਸ਼ਾਮਲ ਹੁੰਦੇ ਹੋ ਕਿ ਤੁਹਾਡੀ ਜਾਣਕਾਰੀ ਸਥਾਨਾਂਤਰਿਤ ਕੀਤੀ ਜਾ ਸਕਦੀ ਹੋਵੇ ਜਾਂ ਇੱਕ ਵੱਖਰੀ ਗੋਪਨੀਯਤਾ ਨੀਤੀ ਤਹਿਤ ਆਉਂਦੀ ਹੋਵੇ, ਤਾਂ ਅਸੀਂ ਤੁਹਾਨੂੰ ਪਹਿਲਾਂ ਸੂਚਿਤ ਕਰਾਂਗੇ ਤਾਂ ਕਿ ਤੁਸੀਂ ਸਥਾਂਨਤਰਣ ਤੋਂ ਪਹਿਲਾਂ ਆਪਣੇ ਖਾਤੇ ਨੂੰ ਮਿਟਾਉਣ ਰਾਹੀਂ ਕਿਸੇ ਵੀ ਅਜਿਹੀ ਨਵੀਂ ਪਾਲਿਸੀ ਦੀ ਚੋਣ ਕਰ ਸਕੋ।
- ਆਪਣੇ ਨਿਯਮਾਂ ਨੂੰ ਲਾਗੂ ਜਾਂ ਅਪਲਾਈ ਕਰਨ ਲਈ ਅਤੇ/ਜਾਂ ਕੋਈ ਹੋਰ ਇਕਰਾਰਨਾਮੇ।
ਸੁਰੱਖਿਆ ਅਭਿਆਸ
ਸਾਡੇ ਰਾਹੀਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਸਾਡੇ ਕੋਲ ਉਚਿੱਤ ਤਕਨੀਕੀ ਅਤੇ ਸੁਰੱਖਿਆ ਉਪਾਅ ਹਨ। ਜਿੱਥੇ ਕਿ ਅਸੀਂ ਤੁਹਾਨੂੰ (ਜਾਂ ਜਿੱਥੇ ਤੁਸੀਂ ਚੋਣ ਕੀਤੀ ਹੋਵੇ) ਇੱਕ ਯੂਜ਼ਰਨੇਮ ਜਾਂ ਪਾਸਵਰਡ ਦਿੱਤਾ ਹੋਵੇ ਜੋ ਤੁਹਾਨੂੰ ਪਾਸਵਰਡ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ, ਤੁਸੀਂ ਇਨ੍ਹਾਂ ਵੇਰਵਿਆਂ ਨੂੰ ਗੁਪਤ ਰੱਖਣ ਲਈ ਜਿੰਮੇਵਾਰ ਹੁੰਦੇ ਹੋ। ਅਸੀਂ ਤੁਹਾਨੂੰ ਕਿਸੇ ਵੀ ਵਿਅਕਤੀ ਨਾਲ ਆਪਣਾ ਪਾਸਵਰਡ ਸਾਂਝਾ ਨਾ ਕਰਨ ਲਈ ਕਹਿੰਦੇ ਹਾਂ।
ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਕਿੱਥੇ ਸਟੋਰ ਕਰਦੇ ਹਾਂ
ਅਸੀਂ ਤੁਹਾਡੇ ਡੇਟੇ ਨੂੰ ਐਮਾਜ਼ੋਨ ਵੈਬ ਸਰਵਿਸਜ਼ਰਾਹੀਂ ਪ੍ਰਦਾਨ ਕੀਤੇਐਮਾਜ਼ੋਨ ਵੈਬ ਸਰਵਿਸਜ਼, ਇੰਕ. (ਹੈਡਕੁਆਟਰ410 ਟੈਰੀ ਏਵ. ਐੱਨ ਸਿਏਟਲ, ਵਾਸ਼ਿੰਗਟਨ 98109, ਯੂ.ਐੱਸ.ਏ) ਕਲਾਉਡ ਪਲੇਟਫਾਰਮ 'ਤੇ ਸਟੋਰ ਕਰਦੇ ਹਾਂ ਅਤੇ ਗੂਗਲ ਐੱਲ.ਐੱਲ.ਸੀ. ਦੁਆਰਾ ਪ੍ਰਦਾਨ ਕੀਤੇ ਗੂਗਲ ਕਲਾਊਡ ਪਲੇਟਫਾਰਮ 'ਤੇ ਵੀ (ਜਿਸ ਦਾ ਹੈਡਕੁਆਟਰ ਇੱਥੇ ਸਥਿਤ ਹੈ 1101 ਐੱਸ ਫਲਾਵਰ ਸੈਂਟ, ਬਰਬੈਂਕ, ਕੈਲੀਫੋਰਨੀਆ 91502, ਯੂ.ਐੱਸ.ਏ) ਸਟੋਰ ਕਰਦੇ ਹਾਂ ਜਿਨ੍ਹਾਂ ਦੇ ਸਰਵਰ ਭਾਰਤ ਅਤੇ ਵਿਦੇਸ਼ ਵਿੱਚ ਸਥਿਤ ਹਨ। ਦੋਨੋਂ ਐਮਾਜ਼ੋਨ ਵੈਬ ਸਰਵਿਸਜ਼ਅਤੇ ਗੂਗਲ ਕਲਾਊਡ ਪਲੇਟਫਾਰਮ ਜਾਣਕਾਰੀ ਦੀ ਹਾਨੀ, ਦੁਰਵਰਤੋਂ, ਅਤੇ ਬਦਲਾਵ ਤੋਂ ਬਚਾਉਣ ਲਈ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਦੇ ਹਨ ਜਿਨ੍ਹਾਂ ਦੇ ਵੇਰਵੇ https://aws.amazon.com/ ਅਤੇ https://cloud.google.com ਤੇ ਉਪਲਬਧ ਹਨ। ਐਮਾਜ਼ੋਨ ਵੈਬ ਸਰਵਿਸਜ਼ਅਤੇ ਗੂਗਲ ਕਲਾਊਡ ਪਲੇਟਫਾਰਮ ਦੁਆਰਾ ਅਪਣਾਈਆਂ ਗੋਪਨੀਯਤਾ ਪਾਲਿਸੀਆਂ https://aws.amazon.com/privacy/?nc1=f_pr ਅਤੇ https://policies.google.com/privacy ਤੇ ਉਪਲਬਧ ਹਨ।
ਇਸ ਪਾਲਿਸੀ ਵਿੱਚ ਬਦਲਾਵ
ਕੰਪਨੀ ਇਸ ਗੋਪਨੀਯਤਾ ਨੀਤੀ ਨੂੰ ਸਮੇਂ ਸਮੇਂ ਸਿਰ ਅੱਪਡੇਟ ਕਰ ਸਕਦੀ ਹੈ। ਜਦੋਂ ਵੀ ਅਸੀਂ ਇਸ ਗੋਪਨੀਯਤਾ ਨੀਤੀ ਵਿੱਚ ਕੋਈ ਬਦਲਾਵ ਕਰਦੇ ਹਾਂ ਜੋ ਤੁਹਾਡੇ ਜਾਣਨ ਲਈ ਮਹੱਤਵਪੂਰਣ ਹੁੰਦੇ ਹਨ, ਅਸੀਂ ਇਕ ਲਿੰਕ 'ਤੇ ਅੱਪਡੇਟਿਡ ਗੋਪਨੀਯਤਾ ਨੀਤੀ ਨੂੰ ਪੋਸਟ ਕਰਾਂਗੇ। ਇਸ ਗੋਪਨੀਯਤਾ ਨੀਤੀ ਵਿੱਚ ਸਮੇਂ ਸਮੇਂ ਸਿਰ ਕੀਤੇ ਬਦਲਾਵਾਂ ਪ੍ਰਤੀ ਜਾਗਰੂਕ ਰਹਿਣ ਲਈ ਇਸ ਸਫੇ ਦੀ ਜਾਂਚ ਕਰਦੇ ਰਹਿਣਾ ਤੁਹਾਡੀ ਜਿੰਮੇਵਾਰੀ ਹੈ।
ਡਿਸਕਲੇਮਰ
ਬਦਕਿਸਮਤੀ ਨਾਲ, ਇੰਟਰਨੈਟ ਰਾਹੀਂ ਸੂਚਨਾ ਦੀ ਟ੍ਰਾਂਸਮਿਸ਼ਨਨ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਭਾਵੇਂ ਕਿ ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਕੋਸ਼ਿਸ਼ ਕਰਾਂਗੇ, ਪਰ ਅਸੀਂ ਪਲੇਟਫਾਰਮ 'ਤੇ ਸੰਚਾਰਿਤ ਕੀਤੇ ਤੁਹਾਡੇ ਡੇਟੇ ਦੀ ਸੁਰੱਖਿਆ; ਤੁਹਾਡੇ ਆਪਣੇ ਜੋਖ਼ਮ 'ਤੇ ਕਿਸੇ ਟ੍ਰਾਂਸਮਿਸ਼ਨ ਦੀ ਗਾਰੰਟੀ ਨਹੀਂ ਦੇ ਸਕਦੇ। ਇੱਕ ਵਾਰ ਤੁਹਾਡੀ ਜਾਣਕਾਰੀ ਪ੍ਰਾਪਤ ਕਰਨ 'ਤੇ, ਅਸੀਂ ਅਣਅਧਿਕਾਰਿਤ ਪ੍ਰਵੇਸ਼ ਦੀ ਰੋਕਥਾਮ ਦੀ ਕੋਸ਼ਿਸ਼ ਕਰਨ ਲਈ ਸਖਤ ਪ੍ਰਕਿਰਿਆਵਾਂ ਅਤੇ ਸੁਰੱਖਿਆ ਸੁਵਿਧਾਵਾਂ ਦੀ ਵਰਤੋਂ ਕਰਾਂਗੇ।
ਤੁਹਾਡੇ ਅਧਿਕਾਰ
ਤੁਹਾਨੂੰ ਕਿਸੇ ਵੀ ਸਮੇਂ ਆਪਣੇ ਉਪਭੋਗਤਾ ਖਾਤੇ/ਪ੍ਰੋਫਾਈਲ ਤੋਂ ਕੰਟੇੰਟ ਹਟਾਉਣ ਜਾਂ ਮਿਟਾਉਣ ਦੀ ਪੂਰੀ ਆਜ਼ਾਦੀ ਹੈ। ਹਾਲਾਂਕਿ, ਸਾਡੀਆਂ ਡੇਟਾ ਰੱਖਣ ਦੀ ਨੀਤੀਆਂ ਅਨੁਸਾਰ, ਜਦੋਂ ਅਸੀਂ ਤੁਹਾਡਾ ਖਾਤਾ ਜਾਂ ਕੰਟੇੰਟ ਮਿਟਾਂਦੇ ਹਾਂ, ਤਦੋਂ ਵੀ ਤੁਹਾਡੀਆਂ ਗਤੀਵਿਧੀਆਂ ਅਤੇ ਖਾਤੇ ਦਾ ਇਤਿਹਾਸ ਸਾਡੇ ਲਈ ਉਪਲਬਧ ਰਹਿੰਦਾ ਹੈ।
ਤੁਸੀਂ ਕਿਸੇ ਵੀ ਸਮੇਂ ਲਾਗਿਨ ਕਰਕੇ ਅਤੇ ਆਪਣੇ ਪ੍ਰੋਫਾਈਲ ਪੇਜ਼ 'ਤੇ ਜਾ ਕੇ ਆਪਣੇ ਖਾਤੇ ਤੋਂ ਨਿੱਜੀ ਜਾਣਕਾਰੀ ਨੂੰ ਠੀਕ ਕਰ ਸਕਦੇ ਹੋ, ਬਦਲ ਸਕਦੇ ਹੋ, ਸ਼ਾਮਲ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ। ਉੱਪਰ ਦੱਸੇ ਅਨੁਸਾਰ, ਤੁਸੀਂ ਸੰਦੇਸ਼ ਵਿੱਚ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇ ਸਾਡੇ ਤੋਂ ਅਣਚਾਹੇ ਈ-ਮੇਲ ਸੰਚਾਰ ਤੋਂ ਬਾਹਰ ਨਿਕਲ ਸਕਦੇ ਹੋ। ਹਾਲਾਂਕਿ, ਜਦ ਤਕ ਤੁਹਾਡਾ ਖਾਤਾ ਹਟਾਇਆ ਨਹੀਂ ਜਾਂਦਾ, ਤੁਸੀਂ ਸਾਰੇ ਸਿਸਟਮ ਈ-ਮੇਲ ਪ੍ਰਾਪਤ ਕਰਦੇ ਰਹੋਗੇ। ਸੂਚਨਾ ਤਕਨਾਲੋਜੀ (ਯੋਗ ਸੁਰੱਖਿਆ ਅਭਿਆਸਾਂ ਅਤੇ ਪ੍ਰਕਿਰਿਆਵਾਂ ਅਤੇ ਸੰਵੇਦਨਸ਼ੀਲ ਨਿੱਜੀ ਡਾਟਾ ਜਾਂ ਜਾਣਕਾਰੀ) ਨਿਯਮ, 2011 ਦੀ ਧਾਰਾ 5(6) ("ਨਿਯਮ") ਦੇ ਅਧੀਨ, ਤੁਹਾਡੇ ਕੋਲ ਕਿਸੇ ਵੀ ਸਮੇਂ ਸਾਨੂੰ ਸੰਗ੍ਰਹਿਤ ਕੀਤੀ ਜਾਣਕਾਰੀ ਦੀ ਸਮੀਖਿਆ, ਠੀਕ ਕਰਨਾ ਅਤੇ ਬਦਲਣ ਦਾ ਅਧਿਕਾਰ ਹੈ। ਨਿਯਮਾਂ ਦੀ ਧਾਰਾ 5(7) ਦੇ ਅਧੀਨ, ਤੁਹਾਡੇ ਕੋਲ ਤੁਹਾਡੀ ਜਾਣਕਾਰੀ ਦੇ ਸੰਗ੍ਰਹਣ ਦੇ ਨਾਲ ਆਪਣੇ ਸਹਿਮਤੀ ਨੂੰ ਵਾਪਸ ਲੈਣ ਦਾ ਹੱਕ ਵੀ ਹੈ। ਹਾਲਾਂਕਿ, ਕਿਰਪਾ ਕਰਕੇ ਧਿਆਨ ਦਿਓ ਕਿ ਤੁਹਾਡੇ ਸਹਿਮਤੀ ਨੂੰ ਵਾਪਸ ਲੈਣ ਨਾਲ ਤੁਹਾਡੇ ਪਲੇਟਫਾਰਮ ਦੇ ਇਸਤੇਮਾਲ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਦਾਹਰਨ ਵਜੋਂ, ਸਾਨੂੰ ਤੁਹਾਡੇ ਮੋਬਾਈਲ ਡਿਵਾਈਸ ਦੇ ਮੀਡੀਆ ਫੋਲਡਰ ਅਤੇ ਕੈਮਰਾ ਦੀ ਐਕਸੈਸ ਦੀ ਲੋੜ ਹੈ ਤਾਂ ਕਿ ਤੁਸੀਂ ਆਪਣੇ ਮੋਬਾਈਲ ਡਿਵਾਈਸ ਤੋਂ ਫੋਟੋਆਂ ਕਲਿੱਕ ਕਰ ਸਕੋ ਅਤੇ ਪਲੇਟਫਾਰਮ 'ਤੇ ਪੋਸਟ ਕਰ ਸਕੋ, ਜੋ ਤੁਹਾਨੂੰ ਉਪਲਬਧ ਨਹੀਂ ਹੋਵੇਗੀ ਜੇ ਤੁਸੀਂ ਸਾਨੂੰ ਇਹ ਐਕਸੈਸ ਨਹੀਂ ਦਿੰਦੇ। ਤੁਸੀਂ ਸਾਨੂੰ ਮਾਰਕੀਟਿੰਗ ਦੇ ਮਕਸਦਾਂ ਲਈ ਤੁਹਾਡੇ ਨਿੱਜੀ ਡਾਟਾ ਨੂੰ ਪ੍ਰੋਸੈਸ ਨਾ ਕਰਨ ਦੀ ਵੀ ਬੇਨਤੀ ਕਰ ਸਕਦੇ ਹੋ। ਤੁਸੀਂ ਕਿਸੇ ਵੀ ਸਮੇਂ ਇਹ ਅਧਿਕਾਰ ਵਰਤਣ ਲਈ ਸਾਨੂੰ grievance@sharechat.co 'ਤੇ ਸੰਪਰਕ ਕਰ ਸਕਦੇ ਹੋ। ਹਾਲਾਂਕਿ, ਤੁਹਾਡੇ ਕਿਸੇ ਵੀ ਬੇਨਤੀ ਦੀ ਪੂਰਤੀ ਲਈ ਸਾਨੂੰ 30 (ਤੀਹ) ਦਿਨਾਂ ਦਾ ਯੋਗ ਸਮਾਂ ਲੋੜੀਦਾ ਹੈ। ਇਸਦੇ ਅਤਿਰਿਕਤ, ਪਲੇਟਫਾਰਮ ਤੋਂ ਆਪਣੇ ਖਾਤੇ ਨੂੰ ਹਟਾਉਣ ਅਤੇ ਉਪਭੋਗਤਾ ਡਾਟਾ ਹਟਾਉਣ ਲਈ, ਕਿਰਪਾ ਕਰਕੇ ਆਪਣੇ ਐਪ ਦੀ ਸੈਟਿੰਗਜ਼ ਵਿੱਚ ਜਾਓ ਅਤੇ 'ਖਾਤਾ ਹਟਾਓ' ਦੇ ਵਿਕਲਪ 'ਤੇ ਕਲਿੱਕ ਕਰੋ। ਵੱਧ ਜਾਣਕਾਰੀ ਲਈ, ਕਿਰਪਾ ਕਰਕੇ ਖਾਤਾ ਹਟਾਉਣ ਅਤੇ ਸਾਡੇ ਡੇਟਾ ਰਿਟੇਨਸ਼ਨ ਨੀਤੀਆਂ 'ਤੇ FAQ ਵੇਖੋ।
ਡੇਟਾ ਪ੍ਰਤਿਧਾਰਣ
ਅਸੀਂ ਤੁਹਾਡੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ (ਹੇਠਾਂ ਇਸ ਪੈਰਾਗ੍ਰਾਫ ਵਿੱਚ ਵਿਆਖਿਆ ਕੀਤੀ ਗਈ) ਨੂੰ ਕਿਸੇ ਵੀ ਕਾਨੂੰਨੀ ਉਦੇਸ਼ ਲਈ ਜ਼ਰੂਰੀ ਸਮੇਂ ਤੋਂ ਜ਼ਿਆਦਾ ਸਮੇਂ ਲਈ ਰੱਖਦੇ ਨਹੀਂ ਹਾਂ। ਪਲੇਟਫਾਰਮ 'ਤੇ ਤੁਹਾਡੇ ਦੁਆਰਾ ਬਣਾਇਆ ਗਿਆ ਕਿਸੇ ਹੋਰ ਵੀਡੀਓ/ਤਸਵੀਰ ਨੂੰ ਬਣਾਉਣ/ਅਪਲੋਡ ਦੀ ਤਾਰੀਖ ਤੋਂ 180 ਦਿਨਾਂ ਤੱਕ ਸੰਭਾਲਿਆ ਜਾਵੇਗਾ।। 180 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ, ਇਸ ਤਰ੍ਹਾਂ ਦੇ ਸਾਰੇ ਯੂਜ਼ਰ ਕੰਟੇੰਟ ਆਟੋਮੈਟਿਕ ਮਿਟਾ ਦਿਤੇ ਜਾਣਗੇ। ਹਾਲਾਂਕਿ, ਕੁਝ ਤੀਜੀ ਪਾਰਟੀਆਂ ਦੇ ਨਾਲ ਕਰਾਰ ਦੇ ਪ੍ਰਦਰਸ਼ਨ, ਪਲੇਟਫਾਰਮ ਦੇ ਵਪਾਰਕ ਉਦੇਸ਼ਾਂ, ਪਲੇਟਫਾਰਮ ’ਤੇ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਦੀ ਵਿਵਸਥਾ ਅਤੇ ਲਾਗੂ ਕਾਨੂੰਨ ਦੀ ਪਾਲਣਾ ਲਈ ਅਸੀਂ 180 ਦਿਨ ਦੀ ਮਿਆਦ ਤੋਂ ਜ਼ਿਆਦਾ ਕੰਟੇੰਟ ਨੂੰ ਬਰਕਰਾਰ ਰੱਖ ਸਕਦੇ ਹਾਂ। ਸਿਰਫ਼ ਤੁਸੀਂ ਹੀ 180 ਦਿਨਾਂ ਦੇ ਸੰਗ੍ਰਹਣ ਸਮੇਂ ਤੋਂ ਬਾਅਦ ਐਕਸੈਸ ਲਈ ਐਸੇ ਕੰਟੇੰਟ ਦੀ ਨਕਲ ਬਣਾਉਣ ਲਈ ਜ਼ਿੰਮੇਵਾਰ ਰਹੋਗੇ। ਬਾਕੀ ਹੋਰ ਕੰਟੇੰਟ ਲਈ, ਅਸੀਂ ਤੁਹਾਡੀ ਮਿਟਾਉਣ ਦੀ ਬੇਨਤੀ ਨੂੰ ਵਿਚਾਰ ਕਰਾਂਗੇ। ਇਸਦੇ ਇਲਾਵਾ, ਕਿਸੇ ਵੀ ਜਨਤਕ ਕੰਟੇੰਟ ਦੀਆਂ ਨਕਲਾਂ ਸਾਡੇ ਸਿਸਟਮ ਵਿੱਚ, ਪਲੇਟਫਾਰਮ ਦੇ ਕੇਸ਼ੇ ਅਤੇ ਆਰਕਾਈਵ ਪੇਜਾਂ ਵਿੱਚ, ਜਾਂ ਜੇ ਹੋਰ ਉਪਭੋਗਤਾਵਾਂ ਨੇ ਉਸ ਜਾਣਕਾਰੀ ਨੂੰ ਕਾਪੀ ਜਾਂ ਸੇਵ ਕੀਤਾ ਹੈ, ਉੱਥੇ ਸੰਗ੍ਰਹਿਤ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਇੰਟਰਨੈਟ ਦੀ ਪ੍ਰਕ੍ਰਿਤੀ ਦੇ ਕਾਰਨ, ਤੁਹਾਡੇ ਕੰਟੇੰਟ ਦੀਆਂ ਨਕਲਾਂ, ਜਿਸ ਵਿੱਚ ਉਹ ਕੰਟੇੰਟ ਵੀ ਸ਼ਾਮਿਲ ਹੈ ਜਿਸ ਨੂੰ ਅਸੀਂ/ਤੁਸੀਂ ਆਪਣੇ ਖਾਤੇ ਤੋਂ ਹਟਾਇਆ ਜਾਂ ਮਿਟਾਇਆ ਹੈ, ਇੰਟਰਨੈਟ 'ਤੇ ਹੋਰ ਕਿਸੇ ਵੀ ਜਗ੍ਹਾ 'ਤੇ ਵੀ ਮੌਜੂਦ ਹੋ ਸਕਦੀਆਂ ਹਨ ਅਤੇ ਸਦੀਵ ਲਈ ਸੰਗ੍ਰਹਿਤ ਕੀਤੀਆਂ ਜਾ ਸਕਦੀਆਂ ਹਨ। "ਸੰਵੇਦਨਸ਼ੀਲ ਨਿੱਜੀ ਜਾਣਕਾਰੀ" ਦਾ ਅਰਥ ਪਾਸਵਰਡ ਅਤੇ ਕੋਈ ਹੋਰ ਜਾਣਕਾਰੀ ਹੈ ਜੋ ਨਿਯਮਾਂ ਦੇ ਧਾਰਾ 3 ਦੇ ਅਧੀਨ ਸੰਵੇਦਨਸ਼ੀਲ ਵਜੋਂ ਵਰਗੀਕ੍ਰਿਤ ਕੀਤੀ ਗਈ ਹੈ।
ਥਰਡ ਪਾਰਟੀ ਲਿੰਕ
ਪਲੇਟਫਾਰਮ 'ਤੇ, ਸਮੇਂ ਸਮੇਂ ਸਿਰ, ਸਾਡੇ ਪਾਰਟਨਰ ਨੈਟਵਰਕਾਂ, ਵਿਗਿਆਪਨਦਾਤਿਆਂ, ਐਫਿਲੀਏਟਜ਼ ਦੀਆਂ ਵੈਬਸਾਈਟਾਂ ਅਤੇ/ਜਾਂ ਕੋਈ ਹੋਰ ਵੈਬਸਾਈਟਾਂ ਜਾਂ ਮੋਬਾਈਲ ਐਪਲੀਕੇਸ਼ਨਾਂ ਲਈ ਅਤੇ ਇਨ੍ਹਾਂ ਤੋਂ ਲਿੰਕ ਮੌਜੂਦ ਹੋ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ ਕਿਸੇ ਵੈਬਸਾਈਟਾਂ ਨਾਲ ਲਿੰਕ ਨੂੰ ਫਾਲੋ ਕਰਨਾ ਚਾਹੁੰਦੇ ਹੋਵੋ, ਕਿਰਪਾ ਕਰਕੇ ਨੋਟ ਕਰੋ ਕਿ ਇਨ੍ਹਾਂ ਵੈਬਸਾਈਟਾਂ ਦੀਆਂ ਆਪਣੀਆਂ ਗੋਪਨੀਯਤਾ ਪਾਲਿਸੀਆਂ ਹੁੰਦੀਆਂ ਹਨ ਅਤੇ ਇਹ ਕਿ ਅਸੀਂ ਇਨ੍ਹਾਂ ਪਾਲਿਸੀਆਂ ਲਈ ਕਿਸੇ ਵੀ ਜਿੰਮੇਵਾਰੀ ਜਾਂ ਜੁਆਬਦੇਹੀ ਨੂੰ ਸਵੀਕਾਰ ਨਹੀਂ ਕਰਦੇ ਹਾਂ। ਇਨ੍ਹਾਂ ਵੈਬਸਾਈਟਾਂ ਜਾਂ ਮੋਬਾਈਲ ਐਪਲੀਕੇਸ਼ਨਾਂ ਲਈ ਕੋਈ ਵੀ ਵਿਅਕਤੀਗਤ ਡੇਟਾ ਦਰਜ਼ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਇਨ੍ਹਾਂ ਪਾਲਿਸੀਆਂ ਦੀ ਜਾਂਚ ਕਰੋ।
ਥਰਡ-ਪਾਰਟੀ ਐਮਬੈਡਸ
ਥਰਡ ਪਾਰਟੀ ਐਮਬੈਡ ਕੀ ਹੁੰਦੇ ਹਨ?
ਕੁੱਝ ਕੁ ਸਮੱਗਰੀ ਜਿਸ ਨੂੰ ਤੁਸੀਂ ਪਲੇਟਫਾਰਮ 'ਤੇ ਪ੍ਰਦਰਸ਼ਿੱਤ ਦੇਖਦੇ ਹੋ ਉਸ ਨੂੰ ਪਲੇਟਫਾਰਮ ਦੁਆਰਾ ਹੌਸਟ ਨਹੀਂ ਕੀਤਾ ਗਿਆ ਹੈ। ਇਹ "ਐਮਬੈਡ" ਥਰਡ-ਪਾਰਟੀ ਦੁਆਰਾ ਹੌਸਟ ਕੀਤੇ ਜਾਂਦੇ ਹਨ ਅਤੇ ਪਲੇਟਫਾਰਮ ਵਿੱਚ ਸ਼ਾਮਲ ਕੀਤੇ ਗਏ ਹੁੰਦੇ ਹਨ। ਉਦਾਹਰਣ ਵਜੋਂ: ਯੂਟਿਊਬ ਜਾਂ ਵੀਮੀਓ ਵੀਡੀਓ, ਇਮਗੁਰ ਜਾਂ ਗਿਫੀ ਜਿਫ਼ਜ, ਸਾਊਂਡਕਲਾਊਡ ਆਡੀਓ ਫਾਇਲਾਂ, ਟਵਿੱਟਰ ਟਵੀਟ, ਜਾਂ ਸਕਰਿਬਡ ਦਸਤਾਵੇਜ਼ ਜੋ ਪਲੇਟਫਾਰਮ 'ਤੇ ਇੱਕ ਪੋਸਟ ਅੰਦਰ ਨਜ਼ਰ ਆਉਂਦੇ ਹਨ। ਇਹ ਫਾਇਲਾਂ ਹੌਸਟਡ ਸਾਇਟ 'ਤੇ ਡੇਟਾ ਭੇਜਦੀਆਂ ਹਨ ਉਂਝ ਜਿਵੇਂ ਤੁਸੀਂ ਉਸ ਸਾਇਟ 'ਤੇ ਸਿੱਧਿਆਂ ਜਾ ਰਹੇ ਹੋਵੋ (ਉਦਾਹਰਣ ਵਜੋਂ, ਜਦੋਂ ਤੁਸੀਂ ਇਸ ਵਿੱਚ ਸ਼ਾਮਲ ਇੱਕ ਯੂਟਿਊਬ ਵੀਡੀਓ ਨਾਲ ਇੱਕ ਪਲੇਟਫਾਰਮ ਪੋਸਟ ਪੇਜ਼ ਨੂੰ ਲੋਡ ਕਰਦੇ ਹੋ, ਤਾਂ ਯੂਟਿਊਬ ਤੁਹਾਡੀ ਗਤੀਵਿਧੀ ਬਾਰੇ ਡੇਟਾ ਪ੍ਰਾਪਤ ਕਰਦਾ ਹੈ)।
ਥਰਡ ਪਾਰਟੀ ਐਮਬੈਡਸ ਨਾਲ ਸੰਬੰਧਿਤ ਗੋਪਨੀਯਤਾ ਮੁੱਦੇ
ਪਲੇਟਫਾਰਮ ਥਰਡ ਪਾਰਟੀ ਦੇ ਉਸ ਡੇਟੇ ਨੂੰ ਕੰਟਰੋਲ ਨਹੀਂ ਕਰਦਾ ਹੈ ਜੋ ਉਹ ਇਕੱਠਾ ਕਰਦੇ ਹਨ ਜਾਂ ਜੋ ਉਹ ਇਸ ਨਾਲ ਕਰਨਗੇ। ਇਸ ਲਈ, ਪਲੇਟਫਾਰਮ 'ਤੇ ਸ਼ਾਮਲ ਥਰਡ-ਪਾਟੀ ਨੂੰ ਇਸ ਗੋਪਨੀਯਤਾ ਨੀਤੀ ਵਿੱਚ ਕਵਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਥਰਡ-ਪਾਰਟੀ ਦੀ ਗੋਪਨੀਯਤਾ ਨੀਤੀ ਦੁਆਰ ਕਵਰ ਕੀਤਾ ਗਿਆ ਹੈ। ਇਸ ਤਰ੍ਹਾਂ ਐਮਬੈਡ ਜਾਂ ਏਪੀਆਈ ਸੇਵਾਵਾਂ ਦੀਆਂ ਵਰਤੋਂ ਕਰਕੇ, ਤੁਸੀਂ ਤੀਸਰੀ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਦੁਆਰਾ ਪਾਬੰਦ ਹੋਣ ਲਈ ਸਹਿਮਤ ਹੁੰਦੇ ਹੋ।।
ਥਰਡ ਪਾਰਟੀ ਏਮਬੇਡ ਅਤੇ ਏਪੀਆਈ ਸੇਵਾਵਾਂ ਦੀ ਵਰਤੋਂ ਲਈ ਲਾਗੂ ਨੀਤੀਆਂ ਦੀ ਸੂਚੀ:
ਕਿਰਪਾ ਕਰਕੇ ਮੌਜੂਦਾ ਥਰਡ ਪਾਰਟੀ ਏਪੀਆਈ ਸੇਵਾਵਾਂ ਦੀ ਇੱਕ ਗੈਰ-ਵਿਸ਼ਿਸ਼ਟ ਸੂਚੀ ਹੇਠਾਂ ਲੱਭੋ ਜੋ ਪਲੇਟਫਾਰਮ ਤੇ ਵਰਤੀਆਂ ਜਾ ਰਹੀਆਂ ਹਨ :
- ਯੂਟਿਊਬ ਏਪੀਆਈ ਸੇਵਾਵਾਂ ਇੱਥੇ ਉਪਲਬਧ ਨੀਤੀਆਂ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ : https://www.youtube.com/t/term
- ਸੇਵਾ ਦੀਆਂ ਸ਼ਰਤਾਂ ਦੁਆਰਾ ਨਿਯੰਤਰਿਤ Snap Inc ਦੀਆਂ ਸੇਵਾਵਾਂ ਇੱਥੇ ਉਪਲਬਧ ਹਨ: https://snap.com/en-US/terms
ਨੀਤੀਆਂ ਦੀ ਲਾਗੂ ਹੋਣ ਦੇ ਸਬੰਧ ਵਿੱਚ ਕਿਸੇ ਵੀ ਟਕਰਾਅ ਜਾਂ ਅਸੰਗਤਤਾ ਦੀ ਸਥਿਤੀ ਵਿੱਚ, ਅਜਿਹੀਆਂ ਥਰਡ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਥਰਡ ਪਾਰਟੀ ਦੇ ਉਤਪਾਦ/ਸੇਵਾਵਾਂ ਦੀ ਵਰਤੋਂ ਨੂੰ ਨਿਯੰਤ੍ਰਿਤ ਕਰਨਗੀਆਂ ਅਤੇ ਇੱਥੇ ਉਪਲਬਧ ਐੱਮਟੀਪੀਐੱਲ ਪਲੇਟਫਾਰਮ ਨੀਤੀਆਂ ਪਲੇਟਫਾਰਮ 'ਤੇ ਉਪਲਬਧ ਸਮੱਗਰੀ ਅਤੇ ਐੱਮਟੀਪੀਐੱਲ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਨਿਯੰਤ੍ਰਿਤ ਕਰਨਗੀਆਂ।
ਥਰਡ ਪਾਰਟੀ ਐਮਬੈਡਾਂ ਨਾਲ ਵਿਅਕਤੀਗਤ ਜਾਣਕਾਰੀ ਸਾਂਝੀ ਕਰਨਾ
ਕੁੱਝ ਕੁ ਐਮਬੈਡ ਤੁਹਾਨੂੰ ਇੱਕ ਫਾਰਮ ਰਾਹੀਂ, ਵਿਅਕਤੀਗਤ ਜਾਣਕਾਰੀ ਬਾਰੇ ਪੁੱਛ ਸਕਦੇ ਹਨ, ਜਿਵੇਂ ਕਿ ਤੁਹਾਡਾ ਈਮੇਲ ਪਤਾ। ਅਸੀਂ ਪਲੇਟਫਾਰਮ ਤੋਂ ਭੈੜੇ ਐਕਟਰਾਂ ਨੂੰ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ, ਜੇਕਰ ਤੁਸੀਂ ਇਸ ਵਿਧੀ ਰਾਹੀਂ ਥਰਡ ਪਾਰਟੀ ਲਈ ਆਪਣੀ ਜਾਣਕਾਰੀ ਪਾਉਣ ਦੀ ਚੋਣ ਕਰਦੇ ਹੋ, ਅਸੀਂ ਨਹੀਂ ਜਾਣਦੇ ਹਾਂ ਉਹ ਇਸ ਨਾਲ ਕੀ ਕਰ ਸਕਦੇ ਹਨ। ਜਿਵੇਂ ਉੱਪਰ ਦਰਸਾਇਆ ਗਿਆ ਹੈ, ਉਨ੍ਹਾਂ ਦੀਆਂ ਕਾਰਵਾਈਆਂ ਨੂੰ ਇਸ ਗੋਪਨੀਯਤਾ ਨੀਤੀ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਹੈ। ਇਸ ਲਈ, ਕਿਰਪਾ ਕਰਕੇ ਧਿਆਨ ਰੱਖੋ ਜਦੋਂ ਤੁਸੀਂ ਪਲੇਟਫਾਰਮ 'ਤੇ ਤੁਹਾਡੇ ਈਮੇਲ ਪਤੇ ਜਾਂ ਦੂਜੀ ਵਿਅਕਤੀਗਤ ਜਾਣਕਾਰੀ ਨੂੰ ਪੁੱਛਣ ਵਾਲੇ ਐਮਬੈਡਡ ਫਾਰਮਾਂ ਨੂੰ ਦੇਖਦੇ ਹੋ। ਇਹ ਸਮਝਣਾ ਯਕੀਨੀ ਬਣਾਓ ਕਿ ਤੁਸੀਂ ਆਪਣੀ ਜਾਣਕਾਰੀ ਕਿਸ ਕੋਲ ਦਾਖ਼ਲ ਕਰਦੇ ਹੋ ਅਤੇ ਉਹ ਕੀ ਕਹਿੰਦੇ ਹਨ ਕਿ ਉਹ ਇਸ ਨਾਲ ਕੀ ਕਰਦੇ ਹਨ। ਅਸੀਂ ਸੁਝਾਵ ਦਿੰਦੇ ਹਾਂ ਕਿ ਤੁਸੀਂ ਇੱਕ ਐਮਬੈਡਡ ਫਾਰਮ ਰਾਹੀਂ ਕਿਸੇ ਵੀ ਥਰਡ ਪਾਰਟੀ ਨੂੰ ਆਪਣੀ ਨਿੱਜੀ ਜਾਣਕਾਰੀ ਦਾਖ਼ਲ ਨਾ ਕਰੋ।
ਆਪਣੀ ਥਰਡ ਪਾਰਟੀ ਐਮਬੈਡ ਤਿਆਰ ਕਰਨਾ
ਜੇਕਰ ਤੁਸੀਂ ਇੱਕ ਅਜਿਹੇ ਫਾਰਮ ਨੂੰ ਜੋੜਦੇ ਹੋ ਜੋ ਉਪਭੋਗਤਾਵਾਂ ਦੁਆਰਾ ਨਿੱਜੀ ਜਾਣਕਾਰੀ ਦੇ ਦਾਖ਼ਲ ਕਰਨ ਨੂੰ ਸਵੀਕ੍ਰਿਤੀ ਦਿੰਦਾ ਹੋਵੇ, ਤਾਂ ਤੁਹਾਨੂੰ ਐਮਬੈਡਡ ਫਾਰਮ ਦੇ ਨੇੜੇ ਇੱਕ ਮਹੱਤਵਪੂਰਣ ਲਿੰਕ ਲਾਗੂ ਹੋਣ ਵਾਲੀ ਗੋਪਨੀਯਤਾ ਨੀਤੀ ਲਈ ਜੋੜਨਾ ਚਾਹੀਦਾ ਹੈ ਜੋ ਸਪੱਸ਼ਟ ਰੂਪ ਵਿੱਚ ਵਰਣਨ ਕਰਦਾ ਹੋਵੇ ਕਿ ਤੁਸੀਂ ਇਕੱਤਰ ਕੀਤੀ ਜਾਣਕਾਰੀ ਦੀ ਕਿਵੇਂ ਵਰਤੋਂ ਕਰਦੇ ਹੋ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੰਪਨੀ ਪੋਸਟ ਨੂੰ ਅਸਮਰੱਥ ਕਰਨ ਲਈ ਜਾਂ ਤੁਹਾਡੇ ਖਾਤੇ ਨੂੰ ਸੀਮਿਤ ਜਾਂ ਅਸਮਰੱਥ ਕਰਨ ਲਈ ਕੋਈ ਹੋਰ ਕਾਰਵਾਈ ਕਰ ਸਕਦੀ ਹੈ।
ਸਾਡੇ ਵਲੋਂ ਸੰਚਾਰ
ਅਸੀਂ ਤੁਹਾਨੂੰ ਸਮੇਂ ਸਮੇਂ ਸਿਰ ਸੇਵਾ-ਸੰਬੰਧੀ ਘੋਸ਼ਣਾਵਾਂ ਭੇਜ ਸਕਦੇ ਹਾਂ ਜਦੋਂ ਅਸੀਂ ਅਜਿਹਾ ਕਰਨਾ ਜ਼ਰੂਰੀ ਸਮਝਦੇ ਹੋਈਏ (ਜਿਵੇਂ ਕਿ ਜਦੋਂ ਅਸੀਂ ਮੇਨਟੀਨੈਂਸ, ਜਾਂ ਸੁਰੱਖਿਆ, ਗੋਪਨੀਯਤਾ, ਜਾਂ ਪ੍ਰਸ਼ਾਸ਼ਨ-ਸੰਬੰਧਿਤ ਸੰਚਾਰ ਲਈ ਪਲੇਟਫਾਰਮ ਨੂੰ ਅਸਥਾਈ ਰੂਪ ਵਿੱਚ ਰੱਦ ਕਰਦੇ ਹਾਂ)। ਅਸੀਂ ਇਹ ਤੁਹਾਨੂੰ SMS ਰਾਹੀਂ ਭੇਜਦੇ ਹਾਂ। ਤੁਸੀਂ ਇਨ੍ਹਾਂ ਸੇਵਾ-ਸੰਬੰਧੀ ਘੋਸ਼ਣਾਵਾਂ ਤੋਂ ਬਾਹਰ ਨਿਕਲਣ ਦੀ ਚੋਣ ਨਹੀਂ ਕਰ ਸਕਦੇ ਹੋ, ਜਿਹੜੀਆਂ ਪ੍ਰਕਿਰਿਤਕ ਤੌਰ ਤੇ ਪ੍ਰਮੋਸ਼ਨਲ ਨਾ ਹੋਣ ਅਤੇ ਜਿਨ੍ਹਾਂ ਦੀ ਵਰਤੋਂ ਕੇਵਲ ਤੁਹਾਡੇ ਖਾਤੇ ਨੂੰ ਸੁਰੱਖਿਅਤ ਕਰਨ ਅਤੇ ਪਲੇਟਫਾਰਮ ਲਈ ਮਹੱਤਵਪੂਰਣ ਬਦਲਾਵਾਂ ਬਾਰੇ ਤੁਹਾਨੂੰ ਸੂਚਿਤ ਰੱਖਣ ਲਈ ਕੀਤੀ ਗਈ ਹੋਵੇ।
ਸ਼ਿਕਾਇਤ ਅਧਿਕਾਰੀ
ਸ਼ੇਅਰਚੈਟ ਕੋਲ ਡੇਟਾ ਸੁਰੱਖਿਆ, ਗੋਪਨੀਯਤਾ, ਅਤੇ ਪਲੇਟਫਾਰਮ ਦੀ ਵਰਤੋਂ ਦੇ ਮੁੱਦਿਆਂ ਨਾਲ ਸੰਬੰਧਿਤ ਤੁਹਾਡੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਇੱਕ ਸ਼ਿਕਾਇਤ ਅਧਿਕਾਰੀ ਹੁੰਦਾ ਹੈ। ਅਸੀਂ ਤੁਹਾਡੇ ਰਾਹੀਂ ਉਠਾਏ ਮੁੱਦਿਆਂ ਨੂੰ ਉਨ੍ਹਾਂ ਪ੍ਰਾਪਤ ਕਰਨ ਦੇ 15 (ਪੰਦਰਾ) ਦਿਨਾਂ ਅੰਦਰ ਹੱਲ ਕਰਾਂਗੇ। ਤੁਸੀਂ ਹੇਠਾਂ ਦਿੱਤੇ ਸ਼੍ਰੀਮਤੀ ਹਰਲੀਨ ਸੇਠੀ ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ।
ਨਾਮ: ਸ਼੍ਰੀਮਤੀ ਹਰਲੀਨ ਸੇਠੀ
ਪਤਾ: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ,
ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ,
ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ,
ਬੰਗਲੁਰੂ ਅਰਬਨ, ਕਰਨਾਟਕ - 560103
ਦਫਤਰ ਦਾ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ।
ਈਮੇਲ: grievance@sharechat.co
ਨੋਟ ਕਰੋ - ਕ੍ਰਿਪਾ ਕਰਕੇ ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਨੂੰ ਉਪਰੋਕਤ ਈਮੇਲ ਆਈਡੀ ਉੱਤੇ ਭੇਜੋ, ਤਾਂ ਜੋ ਅਸੀਂ ਇਸ ਨੂੰ ਤੇਜ਼ੀ ਨਾਲ ਪ੍ਰਕਿਰਿਆ ਕਰੀਏ ਅਤੇ ਹੱਲ ਕਰੀਏ।
ਨੋਡਲ ਸੰਪਰਕ ਵਿਅਕਤੀ - ਸ਼੍ਰੀਮਤੀ ਹਰਲੀਨ ਸੇਠੀ
ਈਮੇਲ: nodalofficer@sharechat.co
ਨੋਟ ਕਰੋ - ਇਹ ਈਮੇਲ ਪੂਰੀ ਤਰ੍ਹਾਂ ਪੁਲਿਸ ਅਤੇ ਜਾਂਚ ਏਜੰਸੀਆਂ ਦੁਆਰਾ ਵਰਤਣ ਲਈ ਹੈ। ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਵਾਸਤੇ, ਕ੍ਰਿਪਾ ਕਰਕੇ ਸਾਡੇ ਨਾਲ grievance@sharechat.co ਰਾਹੀ ਸੰਪਰਕ ਕਰੋ।