Skip to main content

ਸ਼ੇਅਰਚੈਟ ਵਰਤੋਂ ਦੇ ਨਿਯਮ

Last updated: 15th December 2023

ਵਰਤੋਂ ਦੇ ਇਹ ਨਿਯਮ ("ਨਿਯਮ") ਇੱਥੇ ਸਥਿਤ ਸਾਡੀ ਵੈਬਸਾਈਟ ਦੀ ਵਰਤੋਂ ਨੂੰ ਸੰਚਾਲਿਤ ਕਰਦੇ ਹਨ https://sharechat.com/ ਅਤੇ/ਜਾਂ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ (ਸਮੂਹਿਕ ਤੌਰ 'ਤੇ, "ਪਲੇਟਫਾਰਮ"), ਇੱਕ ਪ੍ਰਾਈਵੇਟ ਕੰਪਨੀ ਮੋਹੱਲਾ ਟੈਕ ਪ੍ਰਾਈਵੇਟਲਿਮਟਿਡ ("ਸ਼ੇਅਰਚੈਟ", "ਕੰਪਨੀ", "ਅਸੀਂ", "ਸਾਡਾ" ਅਤੇ "ਸਾਡੀ") ਦੁਆਰਾ ਉਪਲਬਧ ਕਰਾਇਆ ਗਿਆ ਹੈ ਜੋ ਭਾਰਤ ਦੇ ਕਾਨੂੰਨ ਤਹਿਤ ਰਜਿਸਟਰਡ ਕੀਤੀ ਗਈ ਹੈ ਜਿਸ ਦਾ ਪੰਜੀਕ੍ਰਿਤ ਦਫ਼ਤਰ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103 ਹੈ। ਨਿਯਮ "ਤੁਸੀਂ" ਅਤੇ "ਤੁਹਾਡਾ" ਪਲੇਟਫਾਰਮ ਦੇ ਯੂਜ਼ਰ ਨੂੰ ਦਰਸਾਉਂਦਾ ਹੈ।

ਇਨ੍ਹਾਂ ਨਿਯਮਾਂ ਨੂੰ ਸ਼ੇਅਰਚੈਟ ਸਮੱਗਰੀ ਅਤੇ ਕਮਿਉਨਟੀ ਨਿਰਦੇਸ਼ਾਂ, ਸ਼ੇਅਰਚੈਟ ਗੋਪਨੀਯਤਾ ਪਾਲਿਸੀ, ਅਤੇ ਸਾਡੀ ਸ਼ੇਅਰਚੈਟ ਕੂਕੀ ਪਾਲਿਸੀ ਨਾਲ ਪੜ੍ਹਿਆ ਜਾਏ | ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਇਸ ਪਲੇਟਫਾਰਮ ਦੀ ਵਰਤੋਂ ਨਾ ਕਰੋ।

ਸਾਡੀਆਂ ਸੇਵਾਵਾਂ (ਜਿਵੇਂ ਅਸੀਂ ਹੇਠਾਂ ਵਿਸਤਾਰ ਵਿੱਚ ਦਰਸਾਇਆ ਹੈ) ਅਤੇ ਇਹ ਨਿਯਮ ਭਾਰਤੀ ਦੰਡ ਸੰਹਿਤਾ, 1860, ਅਤੇ ਸੂਚਨਾ ਤਕਨਾਲੌਜੀ ਐਕਟ, 2000, ਇਸ ਵਿੱਚ ਕੀਤੇ ਸਾਰੇ ਸੰਸ਼ੋਧਨਾਂ ਅਤੇ ਇਸ ਤਹਿਤ ਬਣਾਏ ਸਾਰੇ ਨਿਯਮਾਂ ਦੇ ਅਨੁਰੂਪ ਹਨ। ਜਦੋਂ ਤੁਸੀਂ ਸਾਡੇ ਪਲੇਟਫਾਰਮ 'ਤੇ ਇੱਕ ਖਾਤਾ ਤਿਆਰ ਕਰਦੇ ਹੋ ਜਾਂ ਸਾਡੇ ਪਲੇਟਫਾਰਮ ਜਾਂ ਸਾਡੀਆਂ ਕਿਸੇ ਵੀ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਨ੍ਹਾਂ ਨਿਯਮਾਂ ਨਾਲ ਸਹਿਮਤ ਹੁੰਦੇ ਹੋ। ਹਾਲਾਂਕਿ, ਕ੍ਰਿਪਾ ਕਰਕੇ ਨੋਟ ਕਰੋ ਕਿ ਅਸੀਂ ਪ੍ਰਸਤੁੱਤ ਨਹੀਂ ਕਰਦੇ ਹਾਂ ਕਿ ਅਸੀਂ ਭਾਰਤੀ ਗਣਰਾਜ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਜੇਕਰ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਇੱਛਾ ਰੱਖਦੇ ਹੋ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਨੂੰ ਆਪਣੇ ਅਧਿਕਾਰ ਖੇਤਰ ਵਿੱਚ, ਅਜਿਹਾ ਕਰਨ ਦੀ ਇਜਾਜ਼ਤ ਹੈ।

ਜਦੋਂ ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਅਤੇ ਸਾਨੂੰ ਕੁੱਝ ਕੁ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਅਸੀਂ ਇਨ੍ਹਾਂ ਨਿਯਮਾਂ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਸੂਚੀਬੱਧ ਕੀਤਾ ਹੈ। ਕਿਰਪਾ ਕਰਕੇ ਇੱਥੇ ਦਰਸਾਏ ਇਨ੍ਹਾਂ ਨਿਯਮਾਂ ਅਤੇ ਦੂਜੇ ਸਾਰੇ ਹਾਈਪਰਲਿੰਕਾਂ ਨੂੰ ਧਿਆਨਪੂਰਵਕ ਪੜ੍ਹੋ। ਯਾਦ ਰੱਖੋ ਕਿ ਸਾਡੇ ਪਲੇਟਫਾਰਮ ਦੀ ਵਰਤੋਂ ਰਾਹੀਂ, ਤੁਸੀਂ ਇਨ੍ਹਾਂ ਨਿਯਮਾਂ ਨਾਲ ਸਹਿਮਤ ਹੁੰਦੇ ਹੋ। ਇਸ ਦੇ ਨਾਲ ਨਾਲ, ਜੇਕਰ ਤੁਸੀਂ ਭਾਰਤ ਤੋਂ ਬਾਹਰ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ, ਕਿਰਪਾ ਕਰਕੇ ਆਪਣੇ ਸਥਾਨਕ ਕਾਨੂੰਨਾਂ ਦੀ ਪਾਲਣਾ ਕਰੋ।

ਨਿਯਮਾਂ ਅਤੇ ਸੇਵਾਵਾਂ ਵਿੱਚ ਬਦਲਾਵ

ਸਾਡਾ ਪਲੇਟਫਾਰਮ ਗਤੀਸ਼ੀਲ ਹੈ ਅਤੇ ਇਹ ਤੇਜੀ ਨਾਲ ਬਦਲ ਸਕਦਾ ਹੈ। ਇੰਝ ਹੀ, ਅਸੀਂ ਆਪਣੇ ਨਿਰਣੈ ਅਨੁਸਾਰ ਉਨ੍ਹਾਂ ਸੇਵਾਵਾਂ ਨੂੰ ਬਦਲ ਸਕਦੇ ਹਾਂ ਜੋ ਅਸੀਂ ਪ੍ਰਦਾਨ ਕਰਦੇ ਹਾਂ। ਅਸੀਂ ਅਸਥਾਈ ਜਾਂ ਸਥਾਈ ਤੌਰ 'ਤੇ, ਤੁਹਾਨੂੰ ਆਮ ਤੌਰ 'ਤੇ ਸੇਵਾਵਾਂ ਜਾਂ ਕੋਈ ਵੀ ਸੁਵਿਧਾਵਾਂ ਪ੍ਰਦਾਨ ਕਰਨਾ ਬੰਦ ਕਰ ਸਕਦੇ ਹਾਂ।

ਅਸੀਂ ਬਿਨਾਂ ਕਿਸੇ ਨੋਟਿਸ ਤੋਂ ਆਪਣੇ ਪਲੇਟਫਾਰਮ ਅਤੇ ਸੇਵਾਵਾਂ ਲਈ ਕਾਰਜ਼ਕੁਸ਼ਲਤਾਵਾਂ ਨੂੰ ਹਟਾ ਜਾਂ ਵਧਾ ਸਕਦੇ ਹਾਂ। ਹਾਲਾਂਕਿ, ਜੇਕਰ ਅਸੀਂ ਇੱਕ ਅਜਿਹਾ ਬਦਲਾਵ ਕਰਦੇ ਹਾਂ ਜਿੱਥੇ ਤੁਹਾਡੀ ਸਹਿਮਤੀ ਦੀ ਲੋੜ ਹੈ, ਤਾਂ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਯਕੀਨੀ ਬਣਾਵਾਂਗੇ। ਸਾਡੇ ਹਾਲ ਹੀ ਦੇ ਬਦਲਾਵਾਂ ਅਤੇ ਵਿਕਾਸਾਂ 'ਤੇ ਅਪਡੇਟ ਰਹਿਣ ਲਈ ਕਿਰਪਾ ਕਰਕੇ ਸਮੇਂ ਸਮੇਂ ਸਿਰ ਇਸ ਪੰਨੇ 'ਤੇ ਵਿਜ਼ਿਟ ਕਰਨ ਨੂੰ ਯਕੀਨੀ ਬਣਾਓ।

ਉਨ੍ਹਾਂ ਬਦਲਾਵਾਂ ਨੂੰ ਦੇਖਣ ਲਈ ਜੋ ਅਸੀਂ ਕਰ ਸਕਦੇ ਹਾਂ ਅਤੇ ਸੇਵਾਵਾਂ ਜੋ ਅਸੀਂ ਵਧਾ ਜਾਂ ਸੰਸ਼ੋਧਿਤ ਕਰ ਸਕਦੇ ਹਾਂ ਨੂੰ ਦੇਖਣ ਲਈ ਸਮੇਂ ਸਮੇਂ ਸਿਰ ਇਸ ਪੇਜ਼ 'ਤੇ ਵਿਜਿਟ ਕਰੋ।

ਸਾਡੀਆਂ ਸੇਵਾਵਾਂ ਦੀ ਵਰਤੋਂ ਕੌਣ ਕਰ ਸਕਦਾ ਹੈ

ਸਾਡਾ ਪਲੇਟਫਾਰਮ ਤੁਹਾਡੀ ਆਪਣੇ ਦੋਸਤਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਚਿੱਤਰ, ਵੀਡੀਓ, ਮਿਊਜ਼ਿਕ, ਸਟੇਟਸ ਅੱਪਡੇਟਜ਼, ਅਤੇ ਤੁਹਾਡੀ ਪਸੰਦੀਦਾ ਖੇਤਰੀ ਭਾਸ਼ਾ ਵਿੱਚ ਹੋਰ ਬਹੁਤ ਕੁੱਝ ਕਰਨ ਦੇ ਯੋਗ ਬਣਾਉਂਦਾ ਹੈ। ਅਸੀਂ ਤੁਹਾਡੀ ਮਨਪਸੰਦ ਸਮੱਗਰੀ ਨੂੰ ਸਮਝਦੇ ਹਾਂ ਅਤੇ ਤੁਹਾਡੀਆਂ ਪੋਸਟਾਂ, ਤਸਵੀਰਾਂ, ਵੀਡੀਓ ਦਿਖਾਉਣ ਲਈ ਤੁਹਾਡੀ ਨਿਊਜ਼ਫੀਡ ਨੂੰ ਵਿਅਕਤੀਗਤ ਬਣਾਉਂਦੇ ਹਾਂ ਅਤੇ ਆਪਣੇ ਪਲੇਟਫਾਰਮ ("ਸੇਵਾ/ਸੇਵਾਵਾਂ") 'ਤੇ ਉਪਲਬਧ ਸਮੱਗਰੀ ਬਾਰੇ ਸੁਝਾਵ ਦਿੰਦੇ ਹਾਂ।

ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕੇਵਲ ਤਦ ਹੀ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਨਾਲ ਬੰਧਨਕਾਰੀ ਸਮਝੌਤਾ ਕਰਨ ਦੇ ਯੋਗ ਹੁੰਦੇ ਹੋ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਕਾਨੂੰਨੀ ਰੂਪ ਵਿੱਚ ਇਜਾਜ਼ਤ ਹੋਵੇ। ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਿਸੇ ਕੰਪਨੀ ਜਾਂ ਕਾਨੂੰਨੀ ਵਿਅਕਤੀਆਂ ਦੇ ਆਧਾਰ 'ਤੇ ਸਵੀਕਾਰ ਕਰ ਰਹੇ ਹੋਵੋ, ਤਾਂ ਤੁਸੀਂ ਇਸ ਦੀ ਪ੍ਰਤੀਨਿੱਧਤਾ ਕਰਦੇ ਹੋ ਅਤੇ ਵਾਰੰਟੀ ਦਿੰਦੇ ਹੋ ਕਿ ਤੁਹਾਡੇ ਕੋਲ ਅਜਿਹੀ ਇਕਾਈ ਨੂੰ ਇਨ੍ਹਾਂ ਨਿਯਮਾਂ ਨਾਲ ਬੰਨ੍ਹਣ ਦਾ ਅਧਿਕਾਰ ਹੈ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ "ਤੁਸੀਂ" ਅਤੇ "ਤੁਹਾਡਾ" ਕੰਪਨੀ ਨੂੰ ਰੈਫ਼ਰ ਕਰਨਗੇ।

ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਤੁਹਾਨੂੰ ਕਾਨੂੰਨ ਤਹਿਤ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ।

ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਨੀ ਹੈ

ਅਸੀਂ ਇੱਕ ਵਿਲੱਖਣ ਪਲੇਟਫਾਰਮ ਨੂੰ ਵਿਕਸਿਤ ਕੀਤਾ ਹੈ। ਸਾਡੀਆਂ ਸੇਵਾਵਾਂ ਵਿਸ਼ੇਸ਼ ਰੂਪ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹਨ। ਅਸੀਂ ਤੁਹਾਨੂੰ ਵਿਅਕਤੀਗਤ ਸਮੱਗਰੀ ਦੇਣ ਦਾ ਯਤਨ ਕਰਦੇ ਹਾਂ ਅਤੇ ਉਹ ਸਮੱਗਰੀ ਦਿੰਦੇ ਹਾਂ ਜਿਸ ਦਾ ਤੁਸੀਂ ਆਨੰਦ ਮਾਣੋਗੇ। ਅਸੀਂ ਉਸ ਸਮੱਗਰੀ ਨੂੰ ਵੀ ਡਾਊਨਲੋਡ ਕਰਨ ਦੀ ਇਜਾਜ਼ਤ ਦਿੰਦੇ ਹਾਂ ਜੋ ਸਾਡੇ ਪਲੇਟਫਾਰਮ 'ਤੇ ਉਪਲਬਧ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੁਹਾਡੇ ਸ਼ੇਅਰਚੈਟ ਅਨੁਭਵ ਨੂੰ ਸਾਂਝਾ ਕਰਦੇ ਹਾਂ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ, ਤੁਹਾਨੂੰ ਆਪਣਾ ਫੋਨ ਨੰਬਰ ਅਤੇ ਤੁਹਾਡੇ ਫੋਨ ਨੰਬਰ 'ਤੇ SMS ਰਾਹੀਂ ਭੇਜਿਆ ਵੱਨ-ਟਾਇਮ-ਪਾਸਵਰਡ ਦਰਜ਼ ਕਰ ਕੇ ਸਾਡੇ ਪਲੇਟਫਾਰਮ 'ਤੇ ਰਜਿਸਟ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਸਾਡੇ ਨਾਲ ਰਜਿਸਟਰ ਕਰਦੇ ਹੋ, ਤਾਂ ਤੁਸੀਂ ਸਾਨੂੰ ਤੁਹਾਡੇ ਮੋਬਾਈਲ ਡਿਵਾਇਸ ਦੀ ਫੋਨ ਬੁੱਕ, ਤੁਹਾਡੇ SMS ਇਨਬੌਕਸ ਪੜ੍ਹਨ, ਤੁਹਾਡੀ ਮੋਬਾਈਲ ਗੈਲਰੀ, ਮੋਬਾਈਲ ਡਿਵਾਇਸ ਸਟੋਰੇਜ਼, ਅਤੇ ਮੋਬਾਈਲ ਡਿਵਾਇਸ ਕੈਮਰਾ ਤੱਕ ਪਹੁੰਚ ਕਰਨ ਦੀ ਇਜਾਜ਼ਤ ਵੀ ਦਿੰਦੇ ਹੋ। ਹਾਲਾਂਕਿ, ਅਸੀਂ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਮੋਬਾਈਲ ਡਿਵਾਇਸ ਅਤੇ ਕੰਪਿਊਟਰ 'ਤੇ ਸਟੋਰ ਕੀਤੀ ਕਿਸੇ ਵੀ ਜਾਣਕਾਰੀ ਨੂੰ ਨਹੀਂ ਪੜ੍ਹਦੇ ਹਾਂ।

ਤੁਹਾਨੂੰ ਸੇਵਾਵਾਂ ਪ੍ਰਦਾਨ ਕਰਨ ਲਈ, ਸਾਨੂੰ ਤੁਹਾਡੇ ਮੋਬਾਈਲ ਡਿਵਾਇਸ ਦੀਆ ਕੁੱਝ ਸੁਵਿਧਾਵਾਂ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ।

ਗੋਪਨੀਯਤਾ ਨੀਤੀ

ਤੁਹਾਨੂੰ ਕੋਈ ਵੀ ਨਵੀਂ ਸੇਵਾ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਦਾਨ ਕਰਨ ਅਤੇ ਸ਼ੁਰੂ ਕਰਨ ਲਈ, ਅਸੀਂ ਤੁਹਾਡੇ ਕੋਲੋਂ ਕੁੱਝ ਕੁ ਜਾਣਕਾਰੀ ਇਕੱਤਰ ਕਰਦੇ ਹਾਂ ਜਿਵੇਂ ਕਿ ਤੁਹਾਡਾ ਫੋਨ ਨੰਬਰ, ਤੁਹਾਡਾ ਲਿੰਗ ਅਤੇ ਤੁਹਾਡਾ ਨਾਮ। ਅਸੀਂ ਹੋਰ ਜਾਣਕਾਰੀ ਲਈ ਬੇਨਤੀ ਕਰ ਸਕਦੇ ਹਾਂ ਅਤੇ ਸਟੋਰ ਕਰ ਸਕਦੇ ਹਾਂ। ਅਜਿਹੀ ਜਾਣਕਾਰੀ ਨੂੰ ਸੁਰੱਖਿਅਤ ਰੂਪ ਵਿੱਚ ਐਮਾਜ਼ੋਨ ਵੈਬ ਸਰਵਿਸਜ਼ ਜਾਂ "AWS" ਕਲਾਊਡ ਸਰਵਰਾਂ ਅਤੇ "ਗੂਗਲ ਕਲਾਊਡ ਪਲੇਟਫਾਰਮ" ਕਲਾਊਡ ਸਰਵਰਾਂ 'ਤੇ ਸਟੋਰ ਕੀਤਾ ਜਾਂਦਾ ਹੈ, ਇਸ ਪ੍ਰਕਾਰ ਇਹ ਵੀ AWS ਅਤੇ ਗੂਗਲ ਕਲਾਊਡ ਗੋਪਨੀਯਤਾ ਪਾਲਿਸੀ ਦੀਆਂ ਸ਼ਰਤਾਂ ਤਹਿਤ ਹੁੰਦਾ ਹੈ। ਸ਼ੇਅਰਚੈਟ ਗੋਪਨੀਯਤਾ ਨੀਤੀ ਵਰਣਨ ਕਰਦੀ ਹੈ ਕਿ ਅਸੀਂ ਜਾਣਕਾਰੀ ਨੂੰ ਕਿਵੇਂ ਇਕੱਠਾ ਕਰਦੇ ਹਾਂ, ਸਾਂਝਾ ਕਰਦੇ ਹਾਂ ਅਤੇ ਇਕੱਠੀ ਕੀਤੀ ਜਾਣਕਾਰੀ ਨੂੰ ਸਟੋਰ ਕਰਦੇ ਹਾਂ। ਸ਼ੇਅਰਚੈਟ ਗੋਪਨੀਯਤਾ ਨੀਤੀ ਕਾਨੂੰਨ ਤਹਿਤ ਤੁਹਾਡੇ ਅਧਿਕਾਰਾਂ ਅਤੇ ਤੁਸੀਂ ਸਾਨੂੰ ਪ੍ਰਦਾਨ ਕੀਤੇ ਗਏ ਡੈਟੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ ਇਸ ਬਾਰੇ ਵੀ ਵਰਣਨ ਕਰਦੀ ਹੈ।

ਅਸੀਂ ਵਰਣਨ ਕੀਤਾ ਹੈ ਕਿ ਕਿਵੇਂ ਅਸੀਂ ਇਸ ਜਾਣਕਾਰੀ ਨੂੰ ਸ਼ੇਅਰਚੈਟ ਗੋਪਨੀਯਤਾ ਨੀਤੀ ਵਿੱਚ ਸਟੋਰ ਕਰਦੇ ਹਾਂ ਅਤੇ ਵਰਤਦੇ ਹਾਂ।

ਜਿਵੇਂ ਕਿ ਗੋਪਨੀਯਤਾ ਨੀਤੀ ਦੇ ਤਹਿਤ ਦੱਸਿਆ ਗਿਆ ਹੈ, ਅਸੀਂ ਪਲੇਟਫਾਰਮ 'ਤੇ ਥਰਡ ਪਾਰਟੀ ਦੇ ਏਮਬੇਡ ਅਤੇ ਸੇਵਾਵਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਜਿਹੀਆਂ ਏਪੀਆਈ ਸੇਵਾਵਾਂ ਅਤੇ ਏਮਬੇਡ ਦੀ ਵਰਤੋਂ ਅਜਿਹੀਆਂ ਥਰਡ ਪਾਰਟੀ ਸੇਵਾਵਾਂ ਦੀਆਂ ਨੀਤੀਆਂ ਦੁਆਰਾ ਕਵਰ ਕੀਤੀ ਜਾਂਦੀ ਹੈ। ਅਜਿਹੀਆਂ ਏਮਬੇਡ ਜਾਂ ਏਪੀਆਈ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਇੱਥੇ ਦੱਸੇ ਗਏ ਥਰਡ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਦੁਆਰਾ ਬੰਨ੍ਹੇ ਜਾਣ ਲਈ ਸਹਿਮਤ ਹੁੰਦੇ ਹੋ

ਤੁਹਾਡੀਆਂ ਵਚਨਬੱਧਤਾਵਾਂ

ਇੱਕ ਵਿਸ਼ਾਲ ਕਮਿਉਨਿਟੀ ਲਈ ਇੱਕ ਸੁਰੱਖਿਅਤ ਸੇਵਾ ਪ੍ਰਦਾਨ ਕਰਨ ਲਈ ਲੋੜ ਹੁੰਦੀ ਹੈ ਕਿ ਅਸੀਂ ਸਾਰੇ ਆਪਣਾ ਕੰਮ ਕਰੀਏ। ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੇ ਬਦਲੇ ਵਿੱਚ, ਸਾਨੂੰ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਸਾਡੇ ਨਾਲ ਕੁੱਝ ਵਾਅਦੇ ਕਰੋ। ਕਿਰਪਾ ਕਰਕੇ ਨੋਟ ਕਰੋ ਕਿ ਤੁਸੀਂ ਹੇਠਾਂ ਦਿੱਤੀਆਂ ਵਚਨਬੱਧਤਾਵਾਂ ਦੇ ਨਾਲ-ਨਾਲ ਸ਼ੇਅਰਚੈਟ ਪਲੇਟਫਾਰਮ (ਇਹਨਾਂ ਸ਼ਰਤਾਂ ਦੀ ਕਿਸੇ ਵੀ ਉਲੰਘਣਾ ਸਮੇਤ) 'ਤੇ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਿਸੇ ਵੀ ਕਾਰਵਾਈਆਂ ਦੇ ਖ਼ਰਚੇ ਅਤੇ ਨਤੀਜੇ ਪੂਰੀ ਤਰ੍ਹਾਂ ਸਹਿਣ ਕਰੋਂਗੇ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਸਹਿਮਤ ਹੋ ਅਤੇ ਨਿਮਨਲਿਖਤ ਨੂੰ ਸਵੀਕਾਰ ਕਰਦੇ ਹੋ:

1. ਕੋਈ ਭੇਦਭਾਵ ਜਾਂ ਗਲਤ ਜਾਣਕਾਰੀ ਪ੍ਰਦਾਨ ਨਹੀਂ ਕਰਨੀ ਚਾਹੀਦੀ ਹੈ

ਜਦੋਂ ਤੁਹਾਨੂੰ ਸਾਡੇ ਪਲੇਟਫਾਰਮ 'ਤੇ ਆਪਣੇ ਅਸਲ ਨਾਮ ਦੀ ਵਰਤੋਂ ਨਹੀਂ ਕਰਨੀ ਹੁੰਦੀ, ਤਾਂ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਆਪਣੇ ਸਹੀ ਫੋਨ ਨੰਬਰ ਅਤੇ ਲਿੰਗ ਨੂੰ ਇਨਪੁੱਟ ਕਰਨ ਦੀ ਲੋੜ ਹੁੰਦੀ ਹੈ। ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਕਿਸੇ ਹੋਰ ਵਿਅਕਤੀ ਵਜੋਂ ਜਾਂ ਕਿਸੇ ਹੋਰ ਵਿਅਕਤੀ ਦੇ ਪ੍ਰਤਿਨਿਧੀ ਵਜੋਂ ਆਪਣੇ ਆਪ ਨੂੰ ਗਲਤ ਪੇਸ਼ ਨਹੀਂ ਕਰੋਗੇ। ਜੇਕਰ ਤੁਸੀਂ ਵਿਅੰਗਤਾਮਿਕ ਜਾਂ ਹਾਸਰਸ ਦੇ ਉਦੇਸ਼ਾਂ ਲਈ ਇੱਕ ਪੈਰੋਡੀ ਖਾਤੇ ਨੂੰ ਚਲਾ ਰਹੇ ਹੋਵੋ, ਤਾਂ ਤੁਹਾਨੂੰ ਆਪਣੇ ਸ਼ੇਅਰਚੈਟ ਬਾਇਓ ਵਿੱਚ ਉਸ ਨੂੰ ਦਰਸਾਉਣਾ ਜ਼ਰੂਰੀ ਹੈ।

ਜੇ ਤੁਸੀਂ ਸਾਨੂੰ ਗਲਤ ਜਾਣਕਾਰੀ ਪ੍ਰਦਾਨ ਕਰਦੇ ਹੋ, ਜਿਵੇਂ ਕਿ ਤੁਹਾਡੀ ਉਮਰ ਅਤੇ ਹੋਰ ਵੇਰਵੇ ਪ੍ਰਦਾਨ ਕਰਦੇ ਹੋ ਤਾਂ ਅਸੀਂ ਤੁਹਾਡੀ ਪ੍ਰੋਫਾਈਲ ਨੂੰ ਅਸਮਰੱਥ ਜਾਂ ਮੁਅੱਤਲ ਕਰ ਸਕਦੇ ਹਾਂ ਜਾਂ ਹੋਰ ਸਬੰਧਿਤ ਕਾਰਵਾਈ ਕਰ ਸਕਦੇ ਹਾਂ।

2. ਡਿਵਾਇਸ ਸੁਰੱਖਿਆ

ਇਹ ਯਕੀਨੀ ਬਣਾਉਣ ਲਈ ਕਿ ਸਾਡਾ ਪਲੇਟਫਾਰਮ ਸੁਰੱਖਿਅਤ ਹੈ ਅਸੀਂ ਉਪਾਵਾਂ ਨੂੰ ਲਾਗੂ ਕੀਤਾ ਹੈ। ਹਾਲਾਂਕਿ, ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਸਾਡਾ ਪਲੇਟਫਾਰਮ ਹੈਕਿੰਗ ਅਤੇ ਵਾਇਰਸ ਦੇ ਹਮਲਿਆਂ ਲਈ ਸੁਰੱਖਿਅਤ ਹੈ। ਤੁਸੀਂ ਯਕੀਨੀ ਬਣਾਓਗੇ ਕਿ ਤੁਹਾਡੇ ਕੋਲ ਆਪਣੇ ਮੋਬਾਈਲ ਡਿਵਾਇਸ ਅਤੇ ਕੰਪਿਊਟਰ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਲੋੜੀਂਦੇ ਐਂਟੀ-ਮਾਲਵੇਅਰ ਅਤੇ ਐਂਟੀ-ਵਾਇਰਸ ਸੌਫ਼ਟਵੇਅਰ ਮੌਜੂਦ ਹਨ। ਤੁਸੀਂ ਕਿਸੇ ਵੀ ਵਿਅਕਤੀ ਨੂੰ ਆਪਣੇ ਮੋਬਾਈਲ ਫੋਨ ਦੀ ਵਰਤੋ ਕਰਨ, ਅਤੇ ਆਪਣੇ ਫੋਨ ਨੰਬਰ ਨਾਲ ਬਹੁਤ ਸਾਰੇ ਖਾਤਿਆਂ ਨੂੰ ਜੋੜਨ ਦੀ ਇਜਾਜ਼ਤ ਨਹੀਂ ਦਿਓਗੇ। ਤੁਸੀਂ ਆਪਣੇ ਫੋਨ ਨੰਬਰ ਨਾਲ ਲਿੰਕ ਕੀਤੇ ਆਪਣੇ ਖਾਤੇ ਦੁਆਰਾ ਪੋਸਟ ਕੀਤੀ ਸਾਰੀ ਸਮੱਗਰੀ ਲਈ ਜਿੰਮੇਵਾਰ ਹੋਵੋਗੇ।

ਜਦੋਂ ਅਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਨੂੰ ਸੁਰੱਖਿਅਤ ਕਰਨ ਲਈ ਉਹ ਸਭ ਕੁੱਝ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਤਾਂ ਧਿਆਨ ਵਿੱਚ ਰੱਖੋ ਕਿ ਅਸੀਂ ਆਪਣੇ ਪਲੇਟਫਾਰਮ 'ਤੇ ਹਮਲੇ ਦੇ ਸਾਰੇ ਰੂਪਾਂ ਬਾਰੇ ਕਲਪਨਾ ਨਹੀਂ ਕਰ ਸਕਦੇ। ਅਭਿਆਸ ਵਜੋਂ, ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਹਾਡੇ ਮੋਬਾਈਲ ਡਿਵਾਇਸ ਅਤੇ ਕੰਪਿਊਟਰ ਦੀ ਗਲਤ ਤਰੀਕੇ ਨਾਲ ਵਰਤੋਂ ਨਾ ਕੀਤੀ ਜਾਏ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕੀਤੀ ਜਾਏ।

3. ਸਮੱਗਰੀ ਹਟਾਉਣਾ ਅਤੇ ਮੁਅੱਤਲੀ

ਸ਼ੇਅਰਚੈਟ ਦੀ ਸਮੱਗਰੀ ਅਤੇ ਕਮਿਉਨਿਟੀ ਨਿਰਦੇਸ਼ਾਂ ਦੁਆਰਾ ਸਾਡੇ ਪਲੇਟਫਾਰਮ ਦੀ ਤੁਹਾਡੀ ਵਰਤੋਂ ਨੂੰ ਸੰਚਾਲਿਤ ਕੀਤਾ ਜਾਂਦਾ ਹੈ। ਜੇਕਰ ਸਾਡਾ ਕੋਈ ਵੀ ਉਪਭੋਗਤਾ ਇਹ ਰਿਪੋਰਟ ਕਰਦਾ ਹੈ ਕਿ ਤੁਹਾਡੀ ਸਮੱਗਰੀ ਸ਼ੇਅਰਚੈਟ ਸਮੱਗਰੀ ਕਮਿਉਨਿਟੀ ਨਿਰਦੇਸ਼ਾਂ ਦੇ ਉਲਟ ਹੈ, ਤਾਂ ਅਸੀਂ ਅਜਿਹੀ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਸਕਦੇ ਹਾਂ। ਸ਼ੇਅਰਚੈਟ ਸਮੱਗਰੀ ਅਤੇ ਕਮਿਉਨਿਟੀ ਨਿਰਦੇਸ਼ਾਂ ਦੀ ਉਲੰਘਣਾ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਬਹੁਤ ਸਾਰੀਆਂ ਰਿਪੋਰਟਾਂ ਦੀ ਸੂਰਤ ਵਿੱਚ, ਅਸੀਂ ਸਾਡੇ ਨਾਲ ਤੁਹਾਡੇ ਖਾਤੇ ਨੂੰ ਸਮਾਪਤ ਕਰਨ ਲਈ ਮਜ਼ਬੂਰ ਹੋਵਾਂਗੇ ਅਤੇ ਸਾਡੇ ਨਾਲ ਰਜਿਸਟਰ ਹੋਣ ਲਈ ਤੁਹਾਨੂੰ ਬਲੌਕ ਕਰਾਂਗੇ। ਜੇਕਰ ਤੁਸੀਂ ਇਸ ਤਰ੍ਹਾਂ ਹਟਾਉਣ ਲਈ ਕੋਈ ਅਪੀਲ ਕਰਨਾ ਚਾਹੋ, ਤਾਂ ਤੁਸੀਂ ਸਾਨੂੰ grievance@sharechat.co 'ਤੇ ਲਿਖ ਸਕਦੇ ਹੋ।

ਅਸੀਂ ਸਾਡੇ ਪਲੇਟਫਾਰਮ 'ਤੇ ਅਜਿਹੀ ਕਿਸੇ ਵੀ ਸਮੱਗਰੀ ਨੂੰ ਮਿਟਾ ਸਕਦੇ ਹਾਂ ਜੋ ਸ਼ੇਅਰਚੈਟ ਸਮੱਗਰੀ ਅਤੇ ਕਮਿਉਨਿਟੀ ਨਿਰਦੇਸ਼ਾਂ ਤਹਿਤ ਮਨ੍ਹਾਂ ਹੋਵੇ।

4. ਕਾਨੂੰਨ ਤੋਂ ਉਲਟ ਜਾਂ ਕੋਈ ਵੀ ਗੈਰਕਾਨੂੰਨੀ ਚੀਜ਼ ਵਰਤਣ ਦੀ ਮਨਾਹੀ ਹੈ

ਸਾਡੇ ਪਲੇਟਫਾਰਮ ਨੂੰ ਸਮੱਗਰੀਆਂ ਦੀ ਭਿੰਨ ਭਿੰਨ ਰੇਂਜ ਦੇ ਨਾਲ ਨਾਲ, ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਨੂੰ ਸਮਾਯੋਜਿਤ ਕਰਨ ਲਈ ਡਿਜਾਇਨ ਕੀਤਾ ਗਿਆ ਹੈ। ਇਹ ਕਰਨ ਲਈ, ਅਸੀਂ ਸਮੱਗਰੀ ਦੀ ਪ੍ਰਕਿਰਤੀ ਦੀ ਵੰਡ ਕਰਨ ਲਈ ਵੱਖ ਵੱਖ ਟੈਗ ਵਿਕਸਿਤ ਕੀਤੇ ਹਨ। ਇਸ ਲਈ ਤੁਹਾਨੂੰ, ਤੁਹਾਡੇ ਰਾਹੀਂ ਸ਼ੇਅਰ ਕੀਤੀ ਸਮੱਗਰੀ ਦੀ ਸਹੀ ਪਛਾਣ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਉਚਿੱਤ ਤਰੀਕੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ। ਕਿਸੇ ਵੀ ਹਿੰਸਕ ਸਮੱਗਰੀ ਸਮੇਤ, ਸਾਰੀ ਨਾਬਾਲਗ ਸਮੱਗਰੀ ਨੂੰ, "ਨੌਨ-ਵੈਜ" ਵਜੋਂ ਟੈਗ ਕੀਤਾ ਜਾਣਾ ਚਾਹੀਦਾ ਹੈ।

ਹਾਲਾਂਕਿ, ਤੁਸੀਂ ਅਜਿਹੀ ਕਿਸੇ ਵੀ ਸਮੱਗਰੀ ਨੂੰ ਸਾਂਝਾ ਕਰਨ ਲਈ ਸਾਡੇ ਪਲੇਟਫਾਰਮ ਦੀ ਵਰਤੋਂ ਨਹੀਂ ਕਰੋਗੇ ਜਿਹੜੀ ਗੰਦੀ ਹੋਵੇ, ਅਸ਼ਲੀਲ ਹੋਵੇ, ਨਾਬਾਲਗਾਂ ਲਈ ਹਾਨੀਕਾਰ ਹੋਵੇ, ਭੇਦਭਾਵ ਵਾਲੀ ਹੋਵੇ, ਨਫ਼ਰਤ ਫੈਲਾਉਣ ਵਾਲਾ ਭਾਸ਼ਣ ਹੋਵੇ, ਕਿਸੇ ਵਿਅਕਤੀ ਖਿਲਾਫ਼ ਹਿੰਸਾ ਜਾਂ ਨਫ਼ਰਤ ਦੇ ਕਿਸੇ ਵੀ ਰੂਪ ਨੂੰ ਪ੍ਰੇਰਿਤ ਕਰਨ ਵਾਲੀ ਹੋਵੇ, ਪ੍ਰਾਕਿਰਤੀ ਵਿੱਚ ਰਾਜਧ੍ਰੋਹੀ ਹੋਵੇ, ਜਾਂ ਭਾਰਤੀ ਗਣਰਾਜ ਦੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੋਵੇ, ਜਾਂ ਜਿਸ ਨੂੰ ਭਾਰਤੀ ਗਣਰਾਜ ਦੇ ਕਿਸੇ ਵੀ ਕਾਨੂੰਨ ਦੁਆਰਾ ਸਾਂਝਾ ਕਰਨ ਲਈ ਮਨਾਹੀ ਹੋਵੇ। ਸਾਡੇ ਕੋਲ ਅਜਿਹੀ ਸਮੱਗਰੀ ਨੂੰ ਮਿਟਾਉਣ ਦਾ ਹੱਕ ਰਾਖਵਾਂ ਹੈ। ਹੋਰ ਵੇਰਵਿਆਂ ਲਈ ਕਿਰਪਾ ਕਰਕੇ ਸ਼ੇਅਰਚੈਟ ਸਮੱਗਰੀ ਅਤੇ ਕਮਿਉਨਿਟੀ ਨਿਰਦੇਸ਼ਾਂ ਨੂੰ ਪੜ੍ਹੋ।

ਉੱਪਰ ਦਿੱਤੇ ਗਏ ਤੋਂ ਇਲਾਵਾ, ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਤੁਹਾਡੀ ਜਾਣਕਾਰੀ ਨੂੰ ਕਾਨੂੰਨ ਲਾਗੂਕਰਨ ਵਾਲੇ ਉੱਚਿਤ ਅਧਿਕਾਰੀਆਂ ਨਾਲ ਸਾਂਝੀ ਕਰ ਸਕਦੇ ਹਾਂ ਜੇਕਰ ਸਾਨੂੰ ਪੂਰਾ ਯਕੀਨ ਹੋਵੇ ਕਿ ਕਿਸੇ ਵੀ ਕਾਨੂੰਨੀ ਫਰਜ਼ ਜਾਂ ਕਿਸੇ ਵੀ ਸਰਕਾਰੀ ਅਨੁਰੋਧ ਲਈ; ਜਾਂ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਜਾਂ ਸਾਡੀ ਸੰਪਤੀ ਜਾਂ ਸੁਰੱਖਿਆ, ਸਾਡੇ ਗਾਹਕਾਂ, ਜਾਂ ਜਨਤਾ ਨੂੰ ਸੁਰੱਖਿਅਤ ਕਰਨ ਲਈ ਕਿਸੇ ਵੀ ਨੁਕਸਾਨ ਦੀ ਰੋਕਥਾਮ ਕਰਨ ਲਈ; ਜਾਂ ਜਨਤਾ ਦੀ ਸੁਰੱਖਿਆ, ਧੋਖਾਧੜੀ, ਸੁਰੱਖਿਆ, ਜਾਂ ਤਕਨੀਕੀ ਮੁੱਦਿਆਂ ਦਾ ਪਤਾ ਲਗਾਉਣ ਲਈ ਤੁਹਾਡੇ ਵਿਅਕਤੀਗਤ ਡੇਟੇ ਜਾਂ ਜਾਣਕਾਰੀ ਨੂੰ ਉਚਿੱਤ ਰੂਪ ਵਿੱਚ ਸਾਂਝਾ ਕਰਨਾ ਜ਼ਰੂਰੀ ਹੋਵੇ।ਹਾਲਾਂਕਿ ਤੁਸੀਂ ਸਮਝਦੇ ਹੋ, ਕਿ ਸਾਨੂੰ ਤੁਹਾਡੇ ਰਾਹੀਂ ਜਾਂ ਕਿਸੇ ਵੀ ਤੀਜੀ ਪਾਰਟੀ ਜਾਂ ਯੂਜ਼ਰ ਰਾਹੀਂ ਸਾਡੇ ਪਲੇਟਫਾਰਮ ਦੀ ਵਰਤੋਂ ਕਰਕੇ ਕਿਸੇ ਵੀ ਕਾਰਵਾਈਆਂ ਲਈ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਅਸੀਂ ਲੋਕਾਂ ਨੂੰ ਇੱਕਮੁੱਠ ਕਰਨ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਹੈ; ਕਿਰਪਾ ਕਰਕੇ ਅਜਿਹੀ ਕਿਸੇ ਵੀ ਸਮੱਗਰੀ ਨੂੰ ਸਾਂਝਾ ਨਾ ਕਰੋ ਜੋ ਗੈਰ-ਕਾਨੂੰਨੀ ਹੋਵੇ ਜਾਂ ਸਮਾਜ ਜਾਂ ਸਮੁਦਾਇ ਦੇ ਮੈਂਬਰਾਂ ਦੀ ਤੰਦਰੁਸਤੀ ਨੂੰ ਕੋਈ ਨੁਕਸਾਨ ਪਹੁੰਚਾਉਂਦੀ ਹੋਵੇ।

5. ਸਮੱਗਰੀ ਦੇ ਅਧਿਕਾਰ ਅਤੇ ਜੁਆਬਦੇਹੀਆਂ

ਅਸੀਂ ਅਭਿਵਿਅਕਤੀ ਦੀ ਸੁਤੰਤਰਤਾ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ਼ ਰੱਖਦੇ ਹਾਂ ਅਤੇ ਤੁਹਾਨੂੰ ਸਾਡੇ ਪਲੇਟਫਾਰਮ 'ਤੇ ਫੋਟੋਆਂ, ਚਿੱਤਰਾਂ, ਵੀਡੀਓ, ਸੰਗੀਤ, ਸਟੇਟਸ ਅੱਪਡੇਟ, ਅਤੇ ਦੂਜੀ ਸਮੱਗਰੀ ਸਾਂਝੀ ਕਰਨ ਦੀ ਇਜਾਜ਼ਤ ਦਿੰਦੇ ਹਾਂ। ਸਾਡੇ ਕੋਲ ਤੁਹਾਡੇ ਰਾਹੀਂ ਸਾਂਝੀ ਕੀਤੀ ਕਿਸੇ ਵੀ ਸਮੱਗਰੀ 'ਤੇ ਕੋਈ ਵੀ ਮਾਲਿਕਾਨਾ ਅਧਿਕਾਰ ਨਹੀਂ ਹੈ ਅਤੇ ਸਮੱਗਰੀ ਵਿੱਚ ਅਧਿਕਾਰ ਕੇਵਲ ਤੁਹਾਡੇ ਕੋਲ ਹੀ ਰਹਿੰਦੇ ਹਨ। ਤੁਸੀਂ ਸਾਡੇ ਪਲੇਟਫਾਰਮ ਦੀ ਵਰਤੋਂ ਸਾਡੀ ਜਾਂ ਕਿਸੇ ਵੀ ਥਰਡ-ਪਾਰਟੀ ਦੀ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਜਾਂ ਭੰਗ ਕਰਨ ਲਈ ਨਹੀਂ ਕਰੋਗੇ। ਅਜਿਹੀ ਸਮੱਗਰੀ ਸ਼ੇਅਰਚੈਟ ਸਮੱਗਰੀ ਅਤੇ ਕਮਿਉਨਿਟੀ ਨਿਰਦੇਸ਼ਾਂ ਦੇ ਉਲਟ ਹੁੰਦੀ ਹੈ ਅਤੇ ਇਸ ਨੂੰ ਪਲੇਟਫਾਰਮ ਤੋਂ ਹਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਾਡੇ ਰਾਹੀਂ ਵਿਕਸਿਤ ਕੀਤੀ ਕਿਸੇ ਵੀ ਸਮੱਗਰੀ ਦੀ ਵਰਤੋਂ ਕਰਦੇ ਹੋ, ਤਾਂ ਅਜਿਹੀ ਸਮੱਗਰੀ ਵਿੱਚ ਸਾਡੇ ਕੋਲ ਬੌਧਿਕ ਸੰਪਤੀ ਦੇ ਅਧਿਕਾਰ ਜਾਰੀ ਰਹਿਣਗੇ।

ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਸਮੱਗਰੀ ਨੂੰ ਸ਼ੇਅਰ/ ਪੋਸਟ/ਅੱਪਲੋਡ ਕਰ ਕੇ, ਤੁਸੀਂ ਸਾਨੂੰ ਆਪਣੀ ਸਮੱਗਰੀ ਦੀਆਂ ਉਪਯੁਕਤ ਕਿਰਿਆਵਾਂ ਦੀ ਮੇਜ਼ਬਾਨੀ, ਵਰਤੋਂ, ਵੰਡ, ਰੰਨ, ਕਾਪੀ, ਜਨਤਕ ਤੌਰ ਤੇ ਸੰਚਾਲਿਤ ਕਰਨ ਜਾਂ ਪ੍ਰਦਰਸ਼ਿਤ ਕਰਨ, ਅਨੁਵਾਦ ਕਰਨ ਅਤੇ ਤਿਆਰ ਕਰਨ ਲਈ ਇੱਕ ਗੈਰ-ਨਿਵੇਕਲੇ, ਰਾਇਲਟੀ-ਮੁਕਤ, ਤਬਾਦਲਾਯੋਗ, ਉਪ-ਲਾਇਸੈਂਸਯੋਗ ਵਿਸ਼ਵ ਪੱਧਰੀ ਲਾਇਸੰਸ ਪ੍ਰਦਾਨ ਕਰਦੇ ਹੋ (ਤੁਹਾਡੀ ਗੋਪਨੀਯਤਾ ਅਤੇ ਐਪਲੀਕੇਸ਼ਨ ਸੈਟਿੰਗਜ਼ ਦੇ ਅਨੁਕੂਲ)। ਤੁਸੀਂ ਆਪਣੀ ਸਮੱਗਰੀ ਅਤੇ/ਜਾਂ ਖਾਤੇ ਨੂੰ ਕਿਸੇ ਵੀ ਸਮੇਂ 'ਤੇ ਮਿਟਾ ਸਕਦੇ ਹੋ। ਫਿਰ ਵੀ, ਪਲੇਟਫਾਰਮ 'ਤੇ ਤੁਹਾਡੀ ਸਮੱਗਰੀ ਦਿੱਸਦੀ ਰਹਿ ਸਕਦੀ ਹੈ ਜੇਕਰ ਇਸ ਨੂੰ ਕਿਸੇ ਹੋਰ ਨਾਲ ਸ਼ੇਅਰ ਕੀਤਾ ਗਿਆ ਹੋਵੇ। ਇਹ ਪਤਾ ਕਰਨ ਲਈ ਕਿ ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ, ਅਤੇ ਤੁਹਾਡੀ ਸਮੱਗਰੀ ਨੂੰ ਕਿਵੇਂ ਕੰਟਰੋਲ ਜਾਂ ਡਿਲੀਟ ਕਰਨਾ ਹੈ, ਕਿਰਪਾ ਕਰਕੇ ਸ਼ੇਅਰਚੈਟ ਗੋਪਨੀਯਤਾ ਨੀਤੀ ਨੂੰ ਪੜ੍ਹੋ।

ਆਪਣੇ ਪਲੇਟਫਾਰਮ 'ਤੇ ਪੋਸਟ ਕੀਤੀ ਗਈ ਸਮੱਗਰੀ ਲਈ ਤੁਸੀਂ ਖੁਦ ਜਿੰਮੇਵਾਰ ਹੁੰਦੇ ਹੋ। ਅਸੀਂ, ਸਾਡੇ ਪਲੇਟਫਾਰਮ 'ਤੇ ਸ਼ੇਅਰ ਕੀਤੀ ਜਾਂ ਪੋਸਟ ਕੀਤੀ ਗਈ ਸਮੱਗਰੀ, ਅਤੇ ਅਜਿਹੀ ਸ਼ੇਅਰਿੰਗ ਜਾਂ ਪੋਸਟਿੰਗ ਦੇ ਨਤੀਜੇ ਦਾ ਪਿੱਠਅੰਕਣ ਨਹੀਂ ਕਰਦੇ ਹਾਂ ਨਾ ਹੀ ਇਸ ਲਈ ਜਿੰਮੇਵਾਰ ਹੁੰਦੇ ਹਾਂ। ਤੁਹਾਡੇ ਰਾਹੀਂ ਸਾਂਝੀ ਕੀਤੀ ਗਈ ਕਿਸੇ ਵੀ ਸਮੱਗਰੀ 'ਤੇ ਸਾਡੇ ਲੋਗੋ ਜਾਂ ਕਿਸੇ ਟਰੇਡਮਾਰਕ ਦੀ ਮੌਜੂਦਗੀ ਤੋਂ ਇਹ ਭਾਵ ਨਹੀਂ ਹੈ ਕਿ ਅਸੀਂ ਤੁਹਾਡੀ ਸਮੱਗਰੀ ਦਾ ਪਿੱਠਅੰਕਣ ਕੀਤਾ ਹੈ ਜਾਂ ਇਸ ਨੂੰ ਪ੍ਰਾਯੋਜਿਤ ਕੀਤਾ ਹੈ। ਇਸ ਤੋਂ ਇਲਾਵਾ, ਅਸੀਂ ਤੁਹਾਡੇ ਰਾਹੀਂ ਪਲੇਟਫਾਰਮ 'ਤੇ ਦੂਜੇ ਉਪਭੋਗਤਾਵਾਂ ਨਾਲ ਕੀਤੇ ਕਿਸੇ ਵੀ ਲੈਣ-ਦੇਣ ਜਾਂ ਇਸ ਵਿੱਚ ਦਾਖ਼ਲ ਹੋਣ ਲਈ ਹੋਣ ਵਾਲੇ ਨਤੀਜਿਆਂ ਲਈ ਜੁਆਬਦੇਹ ਜਾਂ ਜਿੰਮੇਵਾਰ ਨਹੀਂ ਹੋਵਾਂਗੇ।

ਸਾਂਝੀ ਕੀਤੀ ਗਈ ਸਮੱਗਰੀ ਲਈ ਤੁਹਾਡੇ ਕੋਲ ਹਮੇਸ਼ਾਂ ਮਾਲਕੀ ਅਤੇ ਜਿੰਮੇਵਾਰੀਆਂ ਹੋਣਗੀਆਂ। ਅਸੀਂ ਕਦੇ ਵੀ ਦਾਅਵਾ ਨਹੀਂ ਕਰਦੇ ਹਾਂ ਕਿ ਸਾਡੇ ਕੋਲ ਤੁਹਾਡੀ ਸਮੱਗਰੀ ਦੇ ਬੌਧਿਕ ਸੰਪਤੀ ਅਧਿਕਾਰ ਹਨ, ਸਗੋਂ ਜੋ ਤੁਸੀਂ ਸਾਡੇ ਪਲੇਟਫਾਰਮ 'ਤੇ ਸਾਂਝੀ ਕਰਦੇ ਹੋ ਜਾਂ ਪੋਸਟ ਕਰਦੇ ਹੋ ਉਸ ਦੀ ਵਰਤੋਂ ਕਰਨ ਲਈ ਮੁਫ਼ਤ, ਸਥਾਈ ਲਾਇਸੰਸ ਹੋਵੇਗਾ।

6. ਸਾਲਸ ਦੀ ਸਥਿਤੀ ਅਤੇ ਕੋਈ ਦੇਣਦਾਰੀ ਨਹੀਂ

ਅਸੀਂ ਸੂਚਨਾ ਤਕਨਾਲੌਜੀ ਐਕਟ, 2000 ਅਤੇ ਸੂਚਨਾ ਤਕਨਾਲੌਜੀ ਐਕਟ (ਸਾਲਸੀ ਲਈ ਦਿਸ਼ਾ ਨਿਰਦੇਸ਼) ਨਿਯਮਾਂ, 2021 ਤਹਿਤ ਇੱਕ ਸਾਲਸੀ ਹਾਂ। ਇਨ੍ਹਾਂ ਨਿਯਮਾਂ ਨੂੰ ਸੂਚਨਾ ਤਕਨਾਲੌਜੀ (ਸਾਲਸੀ ਲਈ ਦਿਸ਼ਾ ਨਿਰਦੇਸ਼) ਨਿਯਮ, 2021 ਦੇ ਨਿਯਮ 3(1) ਦੇ ਨਿਯਮਾਂ ਅਨੁਸਾਰ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਨੂੰ ਸਾਡੇ ਪਲੇਟਫਾਰਮ 'ਤੇ ਪਹੁੰਚ ਕਰਨ ਅਤੇ ਵਰਤੋਂ ਲਈ ਨਿਯਮਾਂ ਅਤੇ ਵਿਨਿਯਮਾਂ, ਸ਼ੇਅਰਚੈਟ ਗੋਪਨੀਯਤਾ ਨੀਤੀ, ਅਤੇ ਸ਼ੇਅਰਚੈਟ ਦੀ ਵਰਤੋਂ ਲਈ ਨਿਯਮਾਂ ਦੇ ਪ੍ਰਕਾਸ਼ਿਤ ਕਰਨ ਦੀ ਲੋੜ ਹੁੰਦੀ ਹੈ। ਤੁਹਾਡੇ ਰਾਹੀਂ ਅਤੇ ਸਾਡੇ ਦੂਜੇ ਉਪਭੋਗਤਾਵਾਂ ਰਾਹੀਂ ਸਾਂਝੀ ਕੀਤੀ ਗਈ ਸਮੱਗਰੀ ਨੂੰ ਦਰਸਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਸਾਡੀ ਭੂਮਿਕਾ ਸੀਮਿਤ ਹੈ।

ਅਸੀਂ ਉਸ ਨੂੰ ਕੰਟਰੋਲ ਨਹੀਂ ਕਰਦੇ ਹਾਂ ਜੋ ਲੋਕ ਕਰਦੇ ਹਾਂ ਜਾਂ ਕਹਿੰਦੇ ਹਨ ਅਤੇ ਅਸੀਂ ਉਨ੍ਹਾਂ (ਜਾਂ ਤੁਹਾਡੀਆਂ) ਕਾਰਵਾਈਆਂ (ਭਾਵੇਂ ਆਨਲਾਇਨ ਹੋਣ ਜਾਂ ਆਫ਼ਲਾਇਨ) ਲਈ ਜਿੰਮੇਵਾਰ ਨਹੀਂ ਹੁੰਦੇ ਹਾਂ। ਅਸੀਂ ਦੂਜੇ ਲੋਕਾਂ ਰਾਹੀਂ ਪੇਸ਼ਕਸ਼ ਕੀਤੀਆਂ ਸੇਵਾਵਾਂ ਅਤੇ ਸੁਵਿਧਾਵਾਂ ਲਈ ਜਿੰਮੇਵਾਰ ਨਹੀਂ ਹੁੰਦੇ ਹਾਂ, ਭਾਵੇਂ ਕਿ ਤੁਸੀਂ ਉਨ੍ਹਾਂ 'ਤੇ ਸਾਡੇ ਰਾਹੀਂ ਪਹੁੰਚ ਕਰਦੇ ਹੋ। ਉਸ ਕਿਸੇ ਵੀ ਚੀਜ਼ ਲਈ ਸਾਡੀ ਜਿੰਮੇਵਾਰੀ ਜੋ ਸਾਡੇ ਪਲੇਟਫਾਰਮ 'ਤੇ ਵਾਪਰਦੀ ਹੈ ਉਸ ਨੂੰ ਭਾਰਤੀ ਗਣਰਾਜ ਦੇ ਕਾਨੂੰਨ ਰਾਹੀਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਕੇਵਲ ਉਸ ਹੱਦ ਤੱਕ ਹੀ ਸੀਮਿਤ ਹੁੰਦੀ ਹੈ। ਤੁਸੀਂ ਸਹਿਮਤੀ ਦਿੰਦੇ ਹੋ ਕਿ ਅਸੀਂ ਲਾਭ, ਆਮਦਨੀ, ਸੂਚਨਾ, ਜਾਂ ਡੇਟਾ, ਜਾਂ ਇਸ ਦੇ ਨਤੀਜੇ ਵਜੋਂ, ਵਿਸ਼ੇਸ਼, ਅਸਿੱਧੇ, ਮਿਸਾਲ ਯੋਗ, ਦਮਨਕਾਰੀ, ਜਾਂ ਇਨ੍ਹਾਂ ਸ਼ਰਤਾਂ ਨਾਲ ਸੰਬੰਧਿਤ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵਾਂਗੇ, ਭਾਵੇਂ ਕਿ ਸਾਨੂੰ ਪਤਾ ਹੋਵੇ ਉਹ ਸੰਭਵ ਹਨ। ਇਹ ਸ਼ਾਮਲ ਹੁੰਦਾ ਹੈ ਜਦੋਂ ਅਸੀਂ ਤੁਹਾਡੀ ਸਮੱਗਰੀ, ਸੂਚਨਾ ਜਾਂ ਖਾਤੇ ਨੂੰ ਮਿਟਾਉਂਦੇ ਹਾਂ।

ਅਸੀਂ ਭਾਰਤੀ ਕਾਨੂੰਨ ਤਹਿਤ ਇੱਕ ਸਾਲਸ ਹਾਂ। ਲੋਕ ਸਾਡੇ ਪਲੇਟਫਾਰਮ 'ਤੇ ਜੋ ਪੋਸਟ ਕਰਦੇ ਹਨ ਅਸੀਂ ਉਸ ਤੇ ਕੰਟਰੋਲ ਨਹੀਂ ਕਰਦੇ ਹਾਂ ਪਰ ਆਸ ਕਰਦੇ ਹਾਂ ਕਿ ਹਰ ਕੋਈ ਸ਼ੇਅਰਚੈਟ ਸਮੱਗਰੀ ਅਤੇ ਕਮਿਉਨਿਟੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੇ।

7. ਤੁਸੀਂ ਸ਼ੇਅਰਚੈਟ ਵਿੱਚ ਰੁਕਾਵਟ ਜਾਂ ਇਸ ਨੂੰ ਖਤਰੇ ਵਿੱਚ ਨਹੀਂ ਪਾਓਗੇ

ਅਸੀਂ ਇੱਕ ਸਮੁਦਾਇਕ-ਸੰਚਾਲਿਤ ਪਲੇਟਫਾਰਮ ਨੂੰ ਵਿਕਸਿਤ ਕੀਤਾ ਹੈ। ਇਸ ਲਈ, ਤੁਸੀਂ ਸਾਡੇ ਪਲੇਟਫਾਰਮ, ਜਾਂ ਗੈਰ-ਜਨਤਕ ਖੇਤਰਾਂ, ਸੇਵਾਵਾਂ, ਅਤੇ ਸਾਡੇ ਤਕਨੀਕੀ ਵਿਤਰਣ ਸਿਸਟਮ ਨਾਲ ਛੇੜਛਾੜ ਜਾਂ ਵਰਤੋਂ ਨਾ ਕਰਨ ਲਈ ਸਹਿਮਤ ਹੋ। ਤੁਸੀਂ ਕਿਸੇ ਉਪਭੋਗਤਾ ਦੀ ਸੂਚਨਾ ਲਈ ਕਿਸੇ ਵੀ ਟ੍ਰੌਜ਼ਨ, ਵਾਇਰਸ, ਕਿਸੇ ਵੀ ਹੋਰ ਖਤਰਨਾਕ ਸੌਫਟਵੇਅਰ, ਬੌਟ ਨੂੰ ਨਹੀਂ ਪਾਓਗੇ ਜਾਂ ਸਾਡੇ ਪਲੇਟਫਾਰਮ ਨੂੰ ਸਕਰੈਪ ਨਹੀਂ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਸਾਡੇ ਰਾਹੀਂ ਲਾਗੂ ਕਿਸੇ ਵੀ ਸਿਸਟਮ, ਸੁਰੱਖਿਆ ਜਾਂ ਪ੍ਰਮਾਣਿਕਤਾ ਉਪਾਵਾਂ ਦੀ ਕਮਜੋਰੀ ਦੀ ਜਾਂਚ ਨਹੀਂ ਕਰੋਗੇ, ਸਕੈਨ ਨਹੀਂ ਕਰੋਗੇ ਜਾਂ ਟੈਸਟ ਨਹੀਂ ਕਰੋਗੇ। ਜੇਕਰ ਤੁਸੀਂ ਸਾਡੇ ਤਕਨੀਕੀ ਡਿਜਾਇਨ ਅਤੇ ਆਰਕੀਟੈਕਚਰ ਨੂੰ ਖਰਾਬ ਕਰਦੇ ਹੋ ਜਾਂ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਅਸੀਂ ਤੁਹਾਡੀ ਯੂਜ਼ਰ ਪ੍ਰੋਫਾਇਲ ਨੂੰ ਸਮਾਪਤ ਕਰ ਸਕਦੇ ਹਾਂ। ਅਸੀਂ ਕਾਨੂੰਨ ਲਾਗੂ ਕਰਨ ਵਾਲੇ ਉਚਿੱਤ ਅਧਿਕਾਰੀਆਂ ਕੋਲ ਅਜਿਹੀਆਂ ਕਾਰਵਾਈਆਂ ਦੀ ਰਿਪੋਰਟ ਕਰ ਸਕਦੇ ਹਾਂ ਅਤੇ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈਆਂ ਕਰ ਸਕਦੇ ਹਾਂ।

ਤੁਸੀਂ ਸਾਡੇ ਪਲੇਟਫਾਰਮ ਨੂੰ ਹੈਕ ਨਹੀਂ ਕਰੋਗੇ ਜਾਂ ਇਸ ਵਿੱਚ ਖਤਰਨਾਕ ਸੌਫਟਵੇਅਰ ਨਹੀਂ ਪਾਓਗੇ। ਜੇਕਰ ਤੁਸੀਂ ਅਜਿਹੀਆਂ ਕਾਰਵਾਈਆਂ ਕਰਦੇ ਹੋ, ਤਾਂ ਅਸੀਂ ਤੁਹਾਨੂੰ ਪਲੇਟਫਾਰਮ ਤੋਂ ਹਟਾ ਸਕਦੇ ਹਾਂ ਅਤੇ ਤੁਹਾਡੀਆਂ ਕਾਰਵਾਈਆਂ ਬਾਰੇ ਪੁਲਿਸ ਨੂੰ ਵੀ ਰਿਪੋਰਟ ਕਰ ਸਕਦੇ ਹਾਂ।

ਲਾਈਵ

ਸ਼ੇਅਰਚੈਟ ਪਲੇਟਫਾਰਮ ਦੇ ਹਿੱਸੇ ਵਜੋਂ ਅਸੀਂ ਲਾਈਵਜ਼ ਫੀਚਰ ਪ੍ਰਦਾਨ ਕਰਦੇ ਹਾਂ ਜੋ ਤੁਹਾਨੂੰ ਪਲੇਟਫਾਰਮ 'ਤੇ ਆਪਣੀਆਂ ਅਸਲ-ਸਮੇਂ ਦੀਆਂ ਵੀਡੀਓਜ਼ ਪ੍ਰਸਾਰਿਤ ਕਰਨ ਦੀ ਆਗਿਆ ਦਿੰਦਾ ਹੈ। ਹੋਰ ਉਪਭੋਗਤਾ ਤੁਹਾਡੇ ਦੁਆਰਾ ਪ੍ਰਸਾਰਿਤ ਲਾਈਵ ਵੀਡੀਓ 'ਤੇ ਟਿੱਪਣੀ ਕਰ ਸਕਦੇ ਹਨ ਇਸ ਤਰ੍ਹਾਂ ਅਸਲ-ਸਮੇਂ ਦੇ ਸੰਚਾਰ ਦੀ ਆਗਿਆ ਦੇ ਸਕਦੇ ਹਨ।

ਲਾਈਵਜ਼ ਫੀਚਰ ਦੀ ਵਰਤੋਂ ਕਰਕੇ ਅੱਪਲੋਡ ਕੀਤੀ ਸਾਰੀ ਸਮੱਗਰੀ ਸ਼ੇਅਰਚੈਟ ਸਮੱਗਰੀ ਅਤੇ ਭਾਈਚਾਰਕ ਸੇਧਾਂ ਦੇ ਅਧੀਨ ਹੈ। ਅਸੀਂ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਅੱਪਲੋਡ ਕੀਤੀ ਕਿਸੇ ਵੀ ਸਮੱਗਰੀ ਨੂੰ ਤੁਰੰਤ ਹਟਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ ਜੋ ਇਹਨਾਂ ਸ਼ਰਤਾਂ ਅਤੇ ਸ਼ੇਅਰਚੈਟ ਸਮੱਗਰੀ ਅਤੇ ਭਾਈਚਾਰਕ ਸੇਧਾਂ ਦੀ ਉਲੰਘਣਾ ਹੈ।

ਅਸੀਂ ਸਮੇਂ-ਸਮੇਂ 'ਤੇ ਲਾਈਵਜ਼ ਵਿਸ਼ੇਸ਼ਤਾ ਦੀ ਕਾਰਜਸ਼ੀਲਤਾ ਨੂੰ ਜੋੜ ਸਕਦੇ ਹਾਂ, ਹਟਾ ਸਕਦੇ ਹਾਂ ਜਾਂ ਬਦਲ ਸਕਦੇ ਹਾਂ। ਅਸੀਂ ਕਿਸੇ ਵੀ ਸਮੇਂ ਸ਼ੇਅਰਚੈਟ ਪਲੇਟਫਾਰਮ ਤੋਂ ਲਾਈਵਜ਼ ਫੀਚਰ ਨੂੰ ਵੀ ਬੰਦ ਕਰ ਸਕਦੇ ਹਾਂ। ਅਸੀਂ ਇਹ ਵਾਰੰਟੀ ਨਹੀਂ ਦਿੰਦੇ ਕਿ ਲਾਈਵਜ਼ ਵਿਸ਼ੇਸ਼ਤਾ ਗਲਤੀ-ਮੁਕਤ ਹੋਵੇਗੀ ਜਾਂ ਹਮੇਸ਼ਾ ਉਪਲਬਧ ਹੋਵੇਗੀ, ਲਾਈਵਜ਼ ਵਿਸ਼ੇਸ਼ਤਾ ਹਮੇਸ਼ਾ ਵਿਘਨਾਂ ਤੋਂ ਬਿਨਾਂ ਕੰਮ ਕਰੇਗੀ, ਜਾਂ ਲਾਈਵਜ਼ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਹੋਰ ਉਪਭੋਗਤਾਵਾਂ ਦੁਆਰਾ ਪੋਸਟ ਕੀਤੀ ਗਈ ਕੋਈ ਵੀ ਸਮੱਗਰੀ ਸਹੀ ਹੋਵੇਗੀ।

ਅਸੀਂ ਤੁਹਾਡੇ ਲਈ ਲਾਈਵਜ਼ ਵਿਸ਼ੇਸ਼ਤਾ ਪ੍ਰਦਾਨ ਕਰਦੇ ਹਾਂ ਤਾਂ ਜੋ ਤੁਸੀਂ ਹੋਰ ਉਪਭੋਗਤਾਵਾਂ ਨਾਲ ਅਸਲ-ਸਮੇਂ ਦੇ ਆਧਾਰ 'ਤੇ ਗੱਲਬਾਤ ਕਰ ਸਕੋ ਪਰ ਤੁਸੀਂ ਸ਼ੇਅਰਚੈਟ ਸਮੱਗਰੀ ਅਤੇ ਭਾਈਚਾਰਕ ਸੇਧਾਂ ਤਹਿਤ ਵਰਜਿਤ ਸਮੱਗਰੀ ਨੂੰ ਅੱਪਲੋਡ ਕਰਨ ਲਈ ਵਿਸ਼ੇਸ਼ਤਾ ਦੀ ਦੁਰਵਰਤੋਂ ਨਹੀਂ ਕਰੋਗੇ। ਅਸੀਂ ਇਸ ਵਿਸ਼ੇਸ਼ਤਾ ਦੀ ਨਿਰੰਤਰ ਉਪਲਬਧਤਾ ਦੀ ਵਾਰੰਟੀ ਨਹੀਂ ਦਿੰਦੇ।

ਸ਼ੇਅਰਚੈਟ ਸਟਾਰ ਕ੍ਰਿਏਟਰਜ਼

ਸਾਰੇ 'ਸ਼ੇਅਰਚੈਟ ਸਟਾਰ ਕ੍ਰਿਏਟਰਜ਼', ਯਾਨੀ ਸਾਡੇ ਭਾਈਵਾਲ ਸਿਰਜਣਹਾਰ, ਪਲੇਟਫਾਰਮ 'ਤੇ, ਨੀਲੇ ਬੋਰਡਰ ਨਾਲ ਪਛਾਣੇ ਜਾ ਸਕਦੇ ਹਨ (ਉਨ੍ਹਾਂ ਦੀ ਪ੍ਰੋਫਾਈਲ ਤਸਵੀਰ 'ਤੇ ਚਿੱਟੇ ਬਾਰਡਰ ਦੀ ਬਜਾਏ)। ਅਸੀਂ ਅਜਿਹੇ 'ਸਟਾਰ ਕ੍ਰਿਏਟਰਜ਼' ਨਾਲ ਸਮੱਗਰੀ ਲਾਇਸੰਸ, ਜਾਂ ਮਾਰਕੀਟਿੰਗ ਪ੍ਰਬੰਧਾਂ ਵਿੱਚ ਦਾਖਲ ਹੋ ਸਕਦੇ ਹਾਂ।

ਪਾਲਣਾ ਲੋੜਾਂ

ਸਬੰਧਿਤ ਖ਼ਬਰਾਂ ਅਤੇ ਵਰਤਮਾਨ ਮਾਮਲਿਆਂ ਦੇ ਪ੍ਰਕਾਸ਼ਕਾਂ ਨੂੰ ਲਾਗੂ ਨਿਯਮਾਂ ਅਨੁਸਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਆਪਣੇ [ਸ਼ੇਅਰਚੈਟ/ਮੋਜ] ਉਪਭੋਗਤਾ ਖਾਤਿਆਂ ਦਾ ਵੇਰਵਾ ਪ੍ਰਦਾਨ ਕਰਨ ਦੀ ਲੋੜ ਹੈ।

ਉਹ ਸਵੀਕ੍ਰਿਤੀਆਂ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ

ਤੁਸੀਂ ਸਾਡੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਸਾਨੂੰ ਕੁੱਝ ਕੁ ਸਵੀਕ੍ਰਿਤੀਆਂ ਦਿੰਦੇ ਹੋ ਤਾਂ ਕਿ ਅਸੀਂ ਤੁਹਾਨੂੰ ਬੇਹਤਰ ਸੇਵਾ ਪ੍ਰਦਾਨ ਕਰ ਸਕੀਏ। ਸਵੀਕ੍ਰਿਤੀਆਂ ਜੋ ਤੁਸੀਂ ਸਾਨੂੰ ਦਿੱਤੀਆਂ ਹਨ ਉਹ ਹਨ:

1. ਥਰਡ ਪਾਰਟੀ ਨਾਲ ਆਪਣੀ ਪ੍ਰੋਫਾਇਲ ਸੂਚਨਾ ਨੂੰ ਸਾਂਝੀ ਕਰਨ ਲਈ ਇਜਾਜ਼ਤ

ਜਦੋਂ ਕਿ ਸਾਡਾ ਪਲੇਟਫਾਰਮ ਮੁਫ਼ਤ ਪਹੁੰਚਯੋਗ ਅਤੇ ਵਰਤੋਂਯੋਗ ਹੈ, ਸਾਨੂੰ ਆਮਦਨੀ ਪੈਦਾ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰ ਸਕੀਏ। ਇਸ ਅਨੁਸਾਰ, ਅਸੀਂ ਤੁਹਾਡੇ ਨਾਮ ਅਤੇ ਲਿੰਗ, ਅਤੇ ਆਪਣੇ ਪਲੇਟਫਾਰਮ 'ਤੇ ਤੁਹਾਡੀ ਵਰਤੋਂ ਅਤੇ ਪੈਟਰਨਾਂ ਨਾਲ ਸਬੰਧਤ ਇਕੱਤਰ ਕੀਤੇ ਡੇਟੇ ਨੂੰ ਸ਼ੇਅਰ ਕਰ ਸਕਦੇ ਹਾਂ ਤਾਂ ਜੋ ਤੁਹਾਨੂੰ ਕਿਸੇ ਵੀ ਪ੍ਰਾਯੋਜਿਤ ਸਮੱਗਰੀ ਜਾਂ ਇਸ਼ਤਿਹਾਰਬਾਜੀ ਨੂੰ ਦਿਖਾ ਸਕੀਏ। ਹਾਲਾਂਕਿ, ਅਸੀਂ ਤੁਹਾਡੇ ਨਾਲ ਕਿਸੇ ਵੀ ਆਮਦਨੀ ਨੂੰ ਸ਼ੇਅਰ ਕਰਨ ਲਈ ਜਿੰਮੇਵਾਰ ਨਹੀਂ ਹੋਵਾਂਗੇ ਜੇਕਰ ਤੁਸੀਂ ਤੁਹਾਨੂੰ ਦਿਖਾਏ ਗਏ ਕਿਸੇ ਉਤਪਾਦ ਨੂੰ ਖਰੀਦਦੇ ਹੋ। ਅਸੀਂ ਉਤਪਾਦਾਂ ਦੀ ਪ੍ਰਮਾਣਿਕਤਾ ਲਈ ਕਿਸੇ ਵੀ ਉਤਪਾਦ ਜਾਂ ਵਾਊਚ ਦਾ ਸਮਰੱਥਨ ਨਹੀਂ ਕਰਦੇ ਹਾਂ। ਸਾਡੇ ਪਲੇਟਫਾਰਮ 'ਤੇ ਉਪਭੋਗਤਾਵਾਂ ਰਾਹੀਂ ਉਤਪਾਦਾਂ ਦੀ ਸਿਰਫ਼ ਇਸ਼ਤਿਹਾਰਬਾਜੀ ਤੋਂ ਭਾਵ ਸਾਡੇ ਰਾਹੀਂ ਸਮਰੱਥਨ ਕਰਨਾ ਨਹੀਂ ਹੈ।

ਜੇਕਰ ਅਸੀਂ ਕਿਸੇ ਵੀ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਦੇ ਹਾਂ ਜਿਵੇਂ ਕਿ ਤੁਹਾਡੀ ਨਸਲ, ਜਾਤੀ ਜਾਂ ਸਿਹਤ ਜਾਣਕਾਰੀ, ਬਾਇਓਮੀਟ੍ਰਿਕ ਆਦਿ ਨੂੰ ਸ਼ੇਅਰ ਕਰਦੇ ਹਾਂ, ਤਾਂ ਅਸੀਂ ਇਸ ਨੂੰ ਸਾਂਝਾ ਕਰਨ ਤੋਂ ਪਹਿਲਾਂ ਤੁਹਾਡੀ ਸਹਿਮਤੀ ਲਵਾਂਗੇ।

2. ਆਟੋਮੈਟਿਕ ਡਾਊਨਲੋਡ ਅਤੇ ਅੱਪਡੇਟ

ਅਸੀਂ ਆਪਣੇ ਪਲੇਟਫਾਰਮ ਅਤੇ ਆਪਣੀਆਂ ਪੇਸ਼ ਕੀਤੀਆਂ ਸੇਵਾਵਾਂ ਨੂੰ ਨਿਰੰਤਰ ਅੱਪਡੇਟ ਕਰਦੇ ਰਹਿੰਦੇ ਹਾਂ। ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਲਈ, ਤੁਹਾਨੂੰ ਤੁਹਾਡੇ ਮੋਬਾਈਲ ਡਿਵਾਇਸ 'ਤੇ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨ ਅਤੇ ਇਸ ਨੂੰ ਸਮੇਂ ਸਮੇਂ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ।

ਤੁਹਾਡੀ ਵਰਤੋਂ ਲਈ ਐਪਲੀਕੇਸ਼ਨਾਂ ਅਤੇ ਸੌਫਟਵੇਅਰ ਨੂੰ ਨਿਰੰਤਰ ਅੱਪਡੇਟ ਕੀਤਾ ਜਾਂਦਾ ਹੈ ਅਤੇ ਹਰ ਵਾਰ ਅਜਿਹੇ ਅੱਪਡੇਟ ਦੇ ਉਪਲਬਧ ਹੋਣ 'ਤੇ ਤੁਹਾਨੂੰ ਆਪਣੇ ਮੋਬਾਈਲ ਡਿਵਾਇਸ 'ਤੇ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ ਦੇ ਨਵੇਂ ਵਰਜ਼ਨ ਨੂੰ ਇੰਸਟਾਲ ਕਰਨ ਦੀ ਲੋੜ ਹੁੰਦੀ ਹੈ।

3. ਕੂਕੀਜ਼ ਦੀ ਵਰਤੋਂ ਲਈ ਸਵੀਕ੍ਰਿਤੀ

ਅਸੀਂ ਸੇਵਾਵਾਂ ਅਤੇ ਥਰਡ-ਪਾਰਟੀ ਵੈਬਸਾਈਟਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ ਜਾਣਕਾਰੀ ਨੂੰ ਇਕੱਤਰ ਕਰਨ ਅਤੇ ਸਟੋਰ ਕਰਨ ਲਈ ਕੂਕੀਜ਼, ਪਿਕਸਲ ਟੈਗਜ਼, ਵੈਬ ਬੀਕੌਨ, ਮੋਬਾਈਲ ਡਿਵਾਇਸ ਆਈ.ਡੀ, ਫਲੈਸ਼ ਕੂਕੀਜ਼ ਅਤੇ ਸਮਾਨ ਫਾਇਲਾਂ ਜਾਂ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ। ਅਜਿਹੀਆਂ ਤਕਨੀਕਾਂ ਨਾਲ ਸੰਬੰਧਿਤ ਤੁਹਾਡੇ ਵਿਕਲਪਾਂ ਸਮੇਤ, ਇਸ ਸੈਕਸ਼ਨ ਵਿੱਚ ਦਰਸਾਈਆਂ ਕੂਕੀਜ਼ ਅਤੇ ਦੂਜੀਆਂ ਤਕਨੀਕਾਂ ਦੀ ਵਰਤੋਂ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸ਼ੇਅਰਚੈਟ ਕੂਕੀ ਪਾਲਿਸੀ ਨੂੰ ਦੇਖੋ।

ਸਾਰੀਆਂ ਵੈਬਸਾਈਟਾਂ ਕੂਕੀਜ਼ ਦੀ ਵਰਤੋਂ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਤੁਹਾਡੇ ਵੈਬ ਬ੍ਰਾਊਜ਼ਰ 'ਤੇ ਸਟੋਰ ਕਰ ਸਕਦੀਆਂ ਹਨ ਤਾਂ ਕਿ ਵਰਤੋਂ ਦੀ ਜਾਣਕਾਰੀ ਨੂੰ ਤੁਹਾਡੇ ਬ੍ਰਾਊਜ਼ਰ 'ਤੇ ਸਟੋਰ ਅਤੇ ਲੌਗ ਕੀਤਾ ਜਾ ਸਕੇ। ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਸ਼ੇਅਰਚੈਟ ਕੂਕੀ ਪਾਲਿਸੀ ਨੂੰ ਪੜ੍ਹੋ।

4. ਡੇਟਾ ਪ੍ਰਤਿਧਾਰਣ

ਪਲੇਟਫਾਰਮ ਦੀ ਤੁਹਾਡੀ ਵਰਤੋਂ ਨਾਲ ਸੰਬੰਧਿਤ ਕੁੱਝ ਕੁ ਜਾਣਕਾਰੀ ਨੂੰ ਰੱਖਣ ਦਾ ਸਾਡੇ ਕੋਲ ਅਧਿਕਾਰ ਹੈ। ਕੁਲੈਕਸ਼ਨ, ਸਟੋਰੇਜ਼ ਅਤੇ ਸਾਡੇ ਰਾਹੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸ਼ੇਅਰਚੈਟ ਗੋਪਨੀਯਤਾ ਨੀਤੀ ਦੇਖੋ।

ਤੁਸੀਂ ਸਾਨੂੰ ਆਪਣੇ ਨਾਲ ਸੰਬੰਧਿਤ ਅਤੇ ਤੁਹਾਡੇ ਰਾਹੀਂ ਪ੍ਰਦਾਨ ਕੀਤੀ ਜਾਣਕਾਰੀ ਨੂੰ ਸਟੋਰ ਕਰਨ ਅਤੇ ਸੰਭਾਲਣ ਦਾ ਅਧਿਕਾਰ ਪ੍ਰਦਾਨ ਕਰਦੇ ਹੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਗੋਪਨੀਯਤਾ ਨੀਤੀ ਨੂੰ ਦੇਖੋ।

ਸਾਡਾ ਇਕਰਾਰਨਾਮਾ ਕਿਵੇਂ ਅਤੇ ਕੀ ਹੁੰਦਾ ਹੈ ਜੇਕਰ ਅਸੀਂ ਅਸਹਿਮਤ ਹੁੰਦੇ ਹਾਂ

1. ਇਨ੍ਹਾਂ ਨਿਯਮਾਂ ਤਹਿਤ ਕਿਸ ਕੋਲ ਅਧਿਕਾਰ ਹਨ

ਇਨ੍ਹਾਂ ਨਿਯਮਾਂ ਤਹਿਤ ਅਧਿਕਾਰ ਅਤੇ ਜਿੰਮੇਵਾਰੀਆਂ ਕੇਵਲ ਤੁਹਾਨੂੰ ਹੀ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਸਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਤੀਜੀ ਧਿਰ ਲਈ ਨਿਰਧਾਰਿਤ ਨਹੀਂ ਕੀਤੀਆਂ ਜਾਣਗੀਆਂ। ਹਾਲਾਂਕਿ, ਸਾਡੇ ਕੋਲ ਦੂਜਿਆਂ ਲਈ ਇਨ੍ਹਾਂ ਨਿਯਮਾਂ ਤਹਿਤ ਆਪਣੇ ਅਧਿਕਾਰ ਅਤੇ ਜਿੰਮੇਵਾਰੀਆਂ ਨਿਰਧਾਰਤ ਕਰਨ ਦੀ ਇਜਾਜ਼ਤ ਹੈ। ਇਹ ਉਦੋਂ ਵਾਪਰ ਸਕਦਾ ਹੈ ਜਦੋਂ, ਉਦਾਹਰਣ ਲਈ, ਅਸੀਂ ਕਿਸੇ ਹੋਰ ਕੰਪਨੀ ਨਾਲ ਮਿਲਣ ਵਿੱਚ ਦਾਖ਼ਲ ਹੁੰਦੇ ਹਾਂ ਅਤੇ ਇੱਕ ਨਵੀਂ ਕੰਪਨੀ ਤਿਆਰ ਕਰਦੇ ਹਾਂ।

2. ਅਸੀਂ ਵਿਵਾਦਾਂ ਨਾਲ ਕਿਵੇਂ ਨਿਪਟਾਂਗੇ

ਸਾਰੀਆਂ ਸੂਰਤਾਂ ਵਿੱਚ, ਤੁਸੀਂ ਸਹਿਮਤ ਹੋ ਕਿ ਵਿਵਾਦਾਂ ਨੂੰ ਭਾਰਤੀ ਗਣਰਾਜ ਦੇ ਕਾਨੂੰਨਾਂ ਤਹਿਤ ਹੱਲ ਕੀਤਾ ਜਾਏਗਾ ਅਤੇ ਅਜਿਹੇ ਸਾਰੇ ਵਿਵਾਦਾਂ 'ਤੇ ਬੰਗਲੌਰ ਦੀਆਂ ਅਦਾਲਤਾਂ ਕੋਲ ਵਿਸ਼ੇਸ਼ ਅਧਿਕਾਰ ਹੋਣਗੇ।

ਵਿੱਚ ਸ਼ਿਕਾਇਤ ਨਿਵਾਰਨ ਵਿਧੀ

ਸਾਡੇ ਯੂਜ਼ਰਸ ਦੀ ਗੋਪਨੀਯਤਾ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ, ਅਸੀਂ ਆਪਣੇ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਸਰਕਾਰੀ ਅਧਿਕਾਰੀਆਂ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ। ਜੇਕਰ ਕਿਸੇ ਯੂਜ਼ਰ ਨੂੰ ਉਹਨਾਂ ਦੇ ਸ਼ੇਅਰਚੈਟ ਅਨੁਭਵ ਬਾਰੇ ਕੋਈ ਚਿੰਤਾ ਹੈ। ਇਸ ਲਈ ਅਸੀਂ ਇੱਕ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ, ਜਿਸ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਸ਼ੇਅਰਚੈਟ ਬਾਰੇ ਤੁਹਾਡੀਆਂ ਕਿਸੇ ਵੀ ਚਿੰਤਾਵਾਂ ਜਾਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਇੱਕ ਮਜ਼ਬੂਤ ​​ਸ਼ਿਕਾਇਤ ਨਿਵਾਰਨ ਵਿਧੀ ਬਣਾਈ ਹੈ।

ਸ਼ਿਕਾਇਤ ਨਿਵਾਰਨ ਲਈ ਵੱਖ-ਵੱਖ ਵਿਧੀਆਂ ਹੇਠਾਂ ਦਿੱਤੀਆਂ ਗਈਆਂ ਹਨ:

  1. ਤੁਸੀਂ ਯੂਜ਼ਰ ਪ੍ਰੋਫਾਈਲਾਂ ਨੂੰ ਰਿਪੋਰਟ ਕਰ ਸਕਦੇ ਹੋ ਅਤੇ ਸਾਡੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕੰਟੈਂਟ ਦੀ ਰਿਪੋਰਟ ਕਰ ਸਕਦੇ ਹੋ। ਸ਼ਿਕਾਇਤ ਪੋਸਟ/ਕਮੈਂਟ/ਯੂਜ਼ਰ ਪ੍ਰੋਫਾਈਲ ਦੇ ਅੱਗੇ ਉਪਲਬਧ ਤਿੰਨ ਬਿੰਦੀਆਂ 'ਤੇ ਕਲਿੱਕ ਕਰਕੇ ਕੀਤੀ ਜਾ ਸਕਦੀ ਹੈ। ਤੁਸੀਂ ਉਚਿੱਤ ਕਾਰਨ ਚੁਣ ਸਕਦੇ ਹੋ ਅਤੇ ਰਿਪੋਰਟ ਵਿਕਲਪ 'ਤੇ ਕਲਿੱਕ ਕਰ ਸਕਦੇ ਹੋ। ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਰਿਪੋਰਟ ਪੇਜ 'ਤੇ ਹਰੇਕ ਸ਼ਿਕਾਇਤ ਦੇ ਸਟੇਟਸ ਦੀ ਜਾਂਚ ਕੀਤੀ ਜਾ ਸਕਦੀ ਹੈ। ਤੁਸੀਂ ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਹੈਲਪ ਅਤੇ ਸਪੋਰਟ ਵਿਕਲਪ ਰਾਹੀਂ ਵੀ ਕੋਈ ਸਮੱਸਿਆ ਉਠਾ ਸਕਦੇ ਹੋ।
  2. ਜੇਕਰ ਤੁਹਾਡੇ ਵਿਰੁੱਧ ਜਾਂ ਤੁਹਾਡੇ ਦੁਆਰਾ ਅੱਪਲੋਡ ਕੀਤੇ ਗਏ ਕਿਸੇ ਕੰਟੈਂਟ ਵਿਰੁੱਧ ਕੋਈ ਸ਼ਿਕਾਇਤ ਕੀਤੀ ਗਈ ਹੈ, ਤਾਂ ਤੁਸੀਂ ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਉਲੰਘਣਾ ਪੇਜ 'ਤੇ ਵੇਰਵੇ ਦੇਖ ਸਕਦੇ ਹੋ। ਤੁਸੀਂ ਅਪੀਲ ਵੀ ਦਰਜ ਕਰ ਸਕਦੇ ਹੋ ਅਤੇ ਉਲੰਘਣਾ ਪੇਜ 'ਤੇ ਆਪਣੀ ਅਪੀਲ ਨੂੰ ਸਾਬਤ ਕਰਨ ਲਈ ਕਮੈਂਟ ਵੀ ਸ਼ਾਮਲ ਕਰ ਸਕਦੇ ਹੋ।
  3. ਤੁਸੀਂ https://support.sharechat.com/ 'ਤੇ ਉਪਲਬਧ ਚੈਟਬੋਟ ਵਿਧੀ ਰਾਹੀਂ ਵੀ ਆਪਣੀ ਸ਼ਿਕਾਇਤ ਦੀ ਰਿਪੋਰਟ ਕਰ ਸਕਦੇ ਹੋ।
  4. ਤੁਸੀਂ ਆਪਣੀ ਚਿੰਤਾ ਜਾਂ ਸ਼ਿਕਾਇਤ ਲਈ contact@sharechat.co ਅਤੇ grievance@sharechat.co'ਤੇ ਈਮੇਲ ਭੇਜ ਸਕਦੇ ਹੋ।
  5. ਤੁਹਾਨੂੰ ਇੱਕ ਟਿਕਟ ਨੰਬਰ ਮਿਲੇਗਾ ਜੋ ਆਟੋ ਜਨਰੇਟ ਹੁੰਦਾ ਹੈ ਅਤੇ ਸ਼ਿਕਾਇਤ ਜਾਂ ਚਿੰਤਾ 'ਤੇ ਪਲੇਟਫਾਰਮ ਨੀਤੀਆਂ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
  6. ਸਾਡੇ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦਾ ਵੇਰਵਾ ਸਾਡੀ ਮਾਸਿਕ ਟ੍ਰਾੰਸਪੇਰੇੰਸੀ ਰਿਪੋਰਟ ਵਿੱਚ ਸੰਕਲਿਤ ਅਤੇ ਪ੍ਰਦਾਨ ਕੀਤਾ ਗਿਆ ਹੈ, ਜੋ ਕਿ ਸ਼ੇਅਰਚੈਟ ਲਈ https://help.sharechat.com/transparency-report 'ਤੇ ਉਪਲਬਧ ਹੈ।

ਤੁਸੀਂ ਨਿਮਨਲਿਖਤ ਨੀਤੀਆਂ ਜਾਂ ਕਿਸੇ ਹੋਰ ਚਿੰਤਾਵਾਂ ਦੇ ਸਬੰਧ ਵਿੱਚ ਸ਼ਿਕਾਇਤ ਅਧਿਕਾਰੀ ਨਾਲ ਵੀ ਸੰਪਰਕ ਕਰ ਸਕਦੇ ਹੋ:

ਏ. ਸ਼ੇਅਰਚੈਟ ਸੇਵਾ ਦੀਆਂ ਸ਼ਰਤਾਂ
ਬੀ. ਸ਼ੇਅਰਚੈਟ ਗੋਪਨੀਯਤਾ ਨੀਤੀ
ਸੀ. ਤੁਹਾਡੇ ਖਾਤੇ ਬਾਰੇ ਸਵਾਲ

ਸਾਡੇ ਕੋਲ ਡੇਟਾ ਸੁਰੱਖਿਆ, ਗੋਪਨੀਯਤਾ ਅਤੇ ਪਲੇਟਫਾਰਮ ਵਰਤੋਂ ਸੰਬੰਧੀ ਚਿੰਤਾਵਾਂ ਦੇ ਸਬੰਧ ਵਿੱਚ ਤੁਹਾਡੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਇੱਕ ਸ਼ਿਕਾਇਤ ਅਧਿਕਾਰੀ ਹੈ। ਅਸੀਂ ਤੁਹਾਡੇ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਪ੍ਰਾਪਤ ਕਰਨ ਦੇ 15 (ਪੰਦਰਾਂ) ਦਿਨਾਂ ਦੇ ਅੰਦਰ ਹੱਲ ਕਰਾਂਗੇ। ਅਸੀਂ ਤੁਹਾਡੇ ਲਈ ਸਾਡੇ ਨਾਲ ਸੰਪਰਕ ਕਰਨ ਅਤੇ ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਇੱਕ ਤਰੀਕਾ ਬਣਾਇਆ ਹੈ।

ਤੁਸੀਂ ਹੇਠਾਂ ਦਿੱਤੇ ਕਿਸੇ ਵੀ 'ਤੇ ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ:
Ms. Harleen Sethi
ਪਤਾ: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ,
ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ,
ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ,
ਬੰਗਲੁਰੂ ਅਰਬਨ, ਕਰਨਾਟਕ - 560103
ਦਫ਼ਤਰ ਦਾ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ
ਈਮੇਲ: grievance@sharechat.co

ਨੋਟ - ਕਿਰਪਾ ਕਰਕੇ ਉਪਰੋਕਤ ਈਮੇਲ ਆਈਡੀ 'ਤੇ ਉਪਭੋਗਤਾ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਭੇਜੋ ਤਾਂ ਜੋ ਅਸੀਂ ਉਨ੍ਹਾਂ ਨੂੰ ਜਲਦੀ ਹੱਲ ਕਰ ਸਕੀਏ।

ਨੋਡਲ ਕੰਟੈਕਟ ਪਰਸਨ - Ms. Harleen Sethi
ਈਮੇਲ: nodalofficer@sharechat.co

ਨੋਟ - ਇਹ ਈਮੇਲ ਸਿਰਫ਼ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਵਰਤੋਂ ਲਈ ਹੈ। ਇਹ ਉਪਭੋਗਤਾ ਨਾਲ ਸਬੰਧਤ ਮੁੱਦਿਆਂ ਲਈ ਸਹੀ ਈਮੇਲ ਆਈਡੀ ਨਹੀਂ ਹੈ। ਉਪਭੋਗਤਾ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਲਈ, ਕਿਰਪਾ ਕਰਕੇ ਸਾਡੇ ਨਾਲ grievance@sharechat.co'ਤੇ ਸੰਪਰਕ ਕਰੋ

ਦੇਣਦਾਰੀ ਦੀ ਸੀਮਾ

ਅਸੀਂ ਕਿਸੇ ਵੀ ਨੁਕਸਾਨ ਜਾਂ ਨੁਕਸਾਨ ਦੇ ਸਬੰਧ ਵਿੱਚ ਕੋਈ ਦੇਣਦਾਰੀ ਨਹੀਂ ਮੰਨਦੇ, ਜੋ ਕਿਸੇ ਵੀ ਜਾਣਕਾਰੀ ਦੀ ਕਿਸੇ ਗਲਤੀ ਜਾਂ ਅਧੂਰੀ ਜਾਂ ਪਲੇਟਫਾਰਮ ਦੇ ਕਿਸੇ ਵੀ ਉਪਭੋਗਤਾ ਦੀਆਂ ਕਾਰਵਾਈਆਂ ਕਰਕੇ ਕਿਸੇ ਵਾਰੰਟੀ ਜਾਂ ਗੁਆਰੈਂਟੀ ਦੀ ਉਲੰਘਣਾ ਕਰਕੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੈਦਾ ਹੁੰਦੀ ਹੈ।

ਪਲੇਟਫਾਰਮ ਅਤੇ ਸੇਵਾਵਾਂ ਨੂੰ "ਜਿਵੇਂ ਕਿ ਹੈ" ਅਤੇ "ਉਪਲਬਧ" ਆਧਾਰ 'ਤੇ ਬਿਨਾਂ ਕਿਸੇ ਪ੍ਰਤੀਨਿਧਤਾ ਜਾਂ ਵਾਰੰਟੀਆਂ ਦੇ ਪ੍ਰਦਾਨ ਕੀਤਾ ਜਾਂਦਾ ਹੈ, ਲਿਖਤੀ ਰੂਪ ਵਿੱਚ ਨਿਰਧਾਰਤ ਕੀਤੇ ਗਏ ਹੋਰ ਾਂ ਨੂੰ ਛੱਡ ਕੇ ਪ੍ਰਗਟ ਜਾਂ ਨਿਹਿਤ ਕੀਤਾ ਜਾਂਦਾ ਹੈ। ਅਸੀਂ ਸੇਵਾਵਾਂ ਜਾਂ ਪਲੇਟਫਾਰਮ ਦੀ ਗੁਣਵੱਤਾ ਦੀ ਵਾਰੰਟੀ ਨਹੀਂ ਦਿੰਦੇ ਜਿਸ ਵਿੱਚ ਇਸਦੀ ਨਿਰਵਿਘਨ, ਸਮੇਂ ਸਿਰ, ਸੁਰੱਖਿਅਤ ਜਾਂ ਗਲਤੀ-ਮੁਕਤ ਵਿਵਸਥਾ, ਕਿਸੇ ਵੀ ਡਿਵਾਈਸ 'ਤੇ ਨਿਰੰਤਰ ਅਨੁਕੂਲਤਾ, ਜਾਂ ਕਿਸੇ ਵੀ ਗਲਤੀਆਂ ਦੀ ਸੋਧ ਸ਼ਾਮਲ ਹੈ।

ਕਿਸੇ ਵੀ ਸੂਰਤ ਵਿੱਚ, ਜਾਂ ਸਾਡੇ ਕਿਸੇ ਵੀ ਸਹਿਯੋਗੀ, ਉੱਤਰਾਧਿਕਾਰੀ, ਅਤੇ ਸੰਕੇਤ, ਅਤੇ ਉਹਨਾਂ ਦੇ ਹਰੇਕ ਸਬੰਧਤ ਨਿਵੇਸ਼ਕ, ਨਿਰਦੇਸ਼ਕ, ਅਧਿਕਾਰੀ, ਕਰਮਚਾਰੀ, ਏਜੰਟ, ਸੇਵਾ ਪ੍ਰਦਾਨਕ, ਅਤੇ ਸਪਲਾਇਰ ਕਿਸੇ ਵਿਸ਼ੇਸ਼, ਇਤਫਾਕੀਆ, ਦੰਡਾਤਮਕ, ਸਿੱਧੇ, ਅਸਿੱਧੇ ਜਾਂ ਨਤੀਜੇ ਵਜੋਂ ਹੋਏ ਨੁਕਸਾਨਾਂ ਲਈ ਜ਼ਿੰਮੇਵਾਰ ਨਹੀਂ ਹੋਣਗੇ ਜੋ ਕਿਸੇ ਹੋਰ ਉਪਭੋਗਤਾ ਦੁਆਰਾ ਸ਼ਰਤਾਂ ਦੀ ਉਲੰਘਣਾ ਜਾਂ ਕਿਸੇ ਵੀ ਸੇਵਾਵਾਂ ਜਾਂ ਪਲੇਟਫਾਰਮ 'ਤੇ ਨਿਰਭਰਤਾ ਤੋਂ ਪੈਦਾ ਹੋਏ ਹਨ।

ਜੇ ਇੱਥੇ ਸ਼ਾਮਲ ਕਿਸੇ ਵੀ ਅਲਹਿਦਗੀ ਨੂੰ ਕਿਸੇ ਵੀ ਕਾਰਨ ਕਰਕੇ ਅਵੈਧ ਮੰਨਿਆ ਜਾਂਦਾ ਹੈ ਅਤੇ ਅਸੀਂ ਜਾਂ ਸਾਡੀਆਂ ਕੋਈ ਵੀ ਸਹਿਯੋਗੀ ਇਕਾਈਆਂ, ਅਧਿਕਾਰੀ, ਨਿਰਦੇਸ਼ਕ ਜਾਂ ਕਰਮਚਾਰੀ ਘਾਟੇ ਜਾਂ ਨੁਕਸਾਨ ਲਈ ਜ਼ਿੰਮੇਵਾਰ ਹੋ ਜਾਂਦੇ ਹਾਂ, ਤਾਂ, ਅਜਿਹੀ ਕੋਈ ਵੀ ਦੇਣਦਾਰੀ ਦਾਅਵੇ ਦੀ ਮਿਤੀ ਤੋਂ ਪਹਿਲਾਂ ਦੇ ਮਹੀਨੇ ਵਿੱਚ ਪਲੇਟਫਾਰਮ ਜਾਂ ਸੇਵਾਵਾਂ ਦੀ ਵਰਤੋਂ ਲਈ ਸਾਨੂੰ ਅਦਾ ਕੀਤੇ ਗਏ ਖ਼ਰਚਿਆਂ ਜਾਂ ਰਕਮਾਂ ਤੋਂ ਵੱਧ ਨਾ ਹੋਣ ਤੱਕ ਸੀਮਤ ਹੋਵੇਗੀ।

ਹਰਜਾਨਾਪੂਰਤੀ

ਇਨ੍ਹਾਂ ਕਾਰਨ ਕਰਕੇ ਤੁਸੀਂ ਕਿਸੇ ਵੀ ਕਿਸਮ ਦੇ ਕਲੇਮ, ਕਾਰਵਾਈ, ਹਾਨੀ, ਨੁਕਸਾਨ, ਦੇਣਦਾਰੀ, ਲਾਗਤ, ਮੰਗ ਜਾਂ ਖਰਚ (ਅਟਾਰਨੀ ਦੀ ਫੀਸ ਸਮੇਤ ਪਰ ਇੱਥੋਂ ਤੱਕ ਸੀਮਿਤ ਨਹੀਂ) ਤੋਂ ਨਿਰਧਾਰਨ ਲਈ ਸਾਨੂੰ, ਸਾਡੀ ਸਹਾਇਕ ਇਕਾਈਆਂ, ਐਫਿਲੀਏਟਜ਼ ਅਤੇ ਏਜੰਟਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ, ਨਿਰਦੇਸ਼ਕਾਂ, ਕਰਮਚਾਰੀਆਂ, ਉਤਰਾਧਿਕਾਰੀਆਂ ਦੀ ਹਰਜਾਨਾਪੂਰਤੀ ਕਰਨ, ਬਚਾਉਣ ਅਤੇ ਹਾਨੀਰਹਿਤ ਰੱਖਣ ਲਈ ਸਹਿਮਤ ਹੋ: (i) ਪਲੇਟਫਾਰਮ ਅਤੇ ਸੇਵਾਵਾਂ ਤੱਕ ਤੁਹਾਡੀ ਪਹੁੰਚ ਅਤੇ ਵਰਤੋਂ; (ii) ਇਸ ਇਕਰਾਰਨਾਮੇ ਤਹਿਤ ਆਪਣੇ ਫਰਜਾਂ ਦੀ ਤੁਹਾਡੇ ਰਾਹੀਂ ਕੋਈ ਵੀ ਉਲੰਘਣਾ; (iii) ਬੌਧਿਕ ਸੰਪਤੀ, ਜਾਂ ਕਿਸੇ ਵੀ ਗੋਪਨੀਯਤਾ ਜਾਂ ਖਪਤਕਾਰ ਸੁਰੱਖਿਆ ਅਧਿਕਾਰ ਦੀ ਕਿਸੇ ਵੀ ਉਲੰਘਣਾ ਸਮੇਤ ਕਿਸੇ ਵੀ ਤੀਜੀ ਧਿਰ ਦੇ ਅਧਿਕਾਰਾਂ ਦੀ ਤੁਹਾਡੇ ਵਲੋਂ ਉਲੰਘਣਾ; (iv) ਅਜਿਹੀ ਉਲੰਘਣਾ ਨਾਲ ਸੰਬੰਧਿਤ ਕਾਨੂੰਨੀ ਜਾਂ ਇਕਰਾਰਨਾਮੇ ਵਾਲੀ ਜਿੰਮੇਦਾਰੀ ਅਤੇ ਕਿਸੇ ਵੀ ਕਲੇਮ, ਮੰਗ, ਨੋਟਿਸ ਦੀ ਕੋਈ ਵੀ ਉਲੰਘਣਾ; (v) ਤੁਹਾਡੀ ਲਾਪਵਰਪਾਹੀ ਜਾਂ ਜਾਣਬੁੱਝ ਕੇ ਗਲਤ ਆਚਰਣ। ਇਹ ਜਿੰਮੇਵਾਰੀ ਸਾਡੀਆਂ ਸ਼ਰਤਾਂ ਦੇ ਸਮਾਪਤ ਹੋਣ ਨੂੰ ਬਚਾਏਗੀ।

ਅਣਚਾਹੀ ਸਮੱਗਰੀ

ਅਸੀਂ ਹਮੇਸ਼ਾਂ ਪ੍ਰਤਿਕਿਰਿਆ ਜਾਂ ਦੂਜੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬਿਨਾਂ ਕਿਸੇ ਪਾਬੰਦੀ ਜਾਂ ਉਨ੍ਹਾਂ ਲਈ ਤੁਹਾਨੂੰ ਮੁਆਵਜੇ ਦੀ ਜਿੰਮੇਵਾਰੀ ਤੋਂ ਅਤੇ ਉਨ੍ਹਾਂ ਨੂੰ ਗੁਪਤ ਰੱਖਣ ਦੀ ਕਿਸੇ ਵੀ ਜਿੰਮੇਵਾਰੀ ਤੋਂ ਬਗੈਰ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ। ਸਧਾਰਨ

  1. ਜੇਕਰ ਇਨ੍ਹਾਂ ਨਿਯਮਾਂ ਦਾ ਕੋਈ ਵੀ ਪੱਖ ਲਾਗੂ ਕਰਨਯੋਗ ਨਾ ਹੋਵੇ, ਤਾਂ ਬਾਕੀ ਬੱਚਦਾ ਲਾਗੂ ਹੋਵੇਗਾ।
  2. ਸਾਡੇ ਨਿਯਮਾਂ ਵਿੱਚ ਕੋਈ ਵੀ ਸੰਸ਼ੋਧਨ ਜਾਂ ਕਟੌਤੀ ਲਿਖਤੀ ਰੂਪ ਵਿੱਚ ਅਤੇ ਸਾਡੇ ਰਾਹੀਂ ਹਸਤਾਖਰਿਤ ਹੋਵੇਗੀ।
  3. ਕਿਸੇ ਵੀ ਕਾਨੂੰਨੀ ਜਾਂ ਸਵੀਕ੍ਰਿਤੀ ਰਹਿਤ ਕਾਰਵਾਈਆਂ ਨੂੰ ਉਚਿੱਤ ਕਾਨੂੰਨ ਲਾਗੂਕਰਨ ਅਧਿਕਾਰੀ ਨੂੰ ਰਿਪੋਰਟ ਜਾਂ ਤੁਹਾਡੀ ਪ੍ਰੋਫਾਇਲ ਨੂੰ ਬਲੌਕ ਕਰਨ ਜਾਂ ਖਾਰਿਜ਼ ਕਰਨ ਸਮੇਤ, ਜੇਕਰ ਅਸੀਂ ਇਨ੍ਹਾਂ ਨਿਯਮਾਂ ਦੇ ਕਿਸੇ ਵੀ ਪੱਖ ਨੂੰ ਲਾਗੂ ਕਰਨ ਵਿੱਚ ਅਸਫ਼ਲ ਰਹਿੰਦੇ ਹਾਂ, ਤਾਂ ਸਾਡੇ ਅਧਿਕਾਰਾਂ ਨੂੰ ਲਾਗੂ ਕਰਨ ਦੀ ਅਜਿਹੀ ਅਸਫ਼ਲਤਾ ਸਾਡੇ ਰਾਹੀਂ ਇੱਕ ਛੋਟ ਨਹੀਂ ਹੋਵੇਗੀ।
  4. ਸਾਡੇ ਕੋਲ ਤੁਹਾਨੂੰ ਸਪੱਸ਼ਟ ਰੂਪ ਵਿੱਚ ਨਾ ਦਿੱਤੇ ਗਏ ਸਾਰੇ ਅਧਿਕਾਰ ਰਾਖਵੇਂ ਹਨ।