Skip to main content

ਚੈਟਰੂਮ ਨੀਤੀ

Last updated: 15th December 2023

ਇਹ ਚੈਟਰੂਮ ਨੀਤੀ ("ਚੈਟਰੂਮ ਨੀਤੀ") https://sharechat.com/ ’ਤੇ ਸਥਿਤ ਸਾਡੀ ਵੈੱਬਸਾਈਟ ਅਤੇ/ਜਾਂ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ (ਸਮੁੱਚੇ ਤੌਰ 'ਤੇ, "ਪਲੇਟਫ਼ਾਰਮ") ’ਤੇ ਤੁਹਾਡੇ ਦੁਆਰਾ ਚੈਟਰੂਮ ਫ਼ੀਚਰ ("ਫ਼ੀਚਰ") ਦੀ ਵਰਤੋਂ ਨੂੰ ਨਿਯੰਤ੍ਰਿਤ ਕਰਦੀ ਹੈ ਅਤੇ Mohalla Tech Pvt. Ltd. ("ਸ਼ੇਅਰਚੈਟ", "ਕੰਪਨੀ", "ਅਸੀਂ", "ਸਾਨੂੰ" ਅਤੇ "ਸਾਡਾ") ਦੁਆਰਾ ਉਪਲਬਧ ਕਰਾਈ ਗਈ ਹੈ, ਜੋ ਭਾਰਤ ਦੇ ਕਨੂੰਨਾਂ ਤਹਿਤ ਸਥਾਪਤ ਕੀਤੀ ਗਈ ਇੱਕ ਨਿੱਜੀ ਕੰਪਨੀ ਹੈ ਜਿਸਦਾ ਰਜਿਸਟਰਡ ਦਫ਼ਤਰ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103 ’ਤੇ ਸਥਿਤ ਹੈ। "ਤੁਸੀਂ" ਅਤੇ "ਤੁਹਾਡਾ" ਸ਼ਬਦ ਪਲੇਟਫ਼ਾਰਮ ਦੇ ਵਰਤੋਂਕਾਰ ਦਾ ਹਵਾਲਾ ਦਿੰਦੇ ਹਨ।

ਸਾਡਾ ਪਲੇਟਫ਼ਾਰਮ ਤੁਹਾਡੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਅਤੇ ਤੁਹਾਨੂੰ ਆਪਣੀ ਪਸੰਦੀਦਾ ਖੇਤਰੀ ਭਾਸ਼ਾ ਵਿੱਚ ਚਿੱਤਰ, ਵੀਡੀਓਜ਼, ਮਿਊਜ਼ਿਕ, ਸਥਿਤੀ ਅੱਪਡੇਟ, ਅਤੇ ਹੋਰ ਬਹੁਤ ਕੁਝ ਸ਼ੇਅਰ ਕਰਨ ਲਈ ਯੋਗ ਬਣਾਉਂਦਾ ਹੈ। ਅਸੀਂ ਤੁਹਾਡੀ ਪਸੰਦੀਦਾ ਸਮੱਗਰੀ ਨੂੰ ਸਮਝਦੇ ਹਾਂ ਅਤੇ ਤੁਹਾਨੂੰ ਪੋਸਟਸ, ਤਸਵੀਰਾਂ, ਵੀਡੀਓਜ਼ ਵਿਖਾਉਣ ਲਈ ਤੁਹਾਡੀ ਨਿਊਜ਼ਫੀਡ ਨੂੰ ਵਿਅਕਤੀਗਤ ਬਣਾਉਂਦੇ ਹਾਂ, ਅਤੇ ਆਪਣੇ ਪਲੇਟਫ਼ਾਰਮ ’ਤੇ ਉਪਲਬਧ ਸਮੱਗਰੀ ("ਸੇਵਾ/ਸੇਵਾਵਾਂ") ਦਾ ਸੁਝਾਅ ਦਿੰਦੇ ਹਾਂ।

​ਆਮ ਸਲੀਕਾ

ਜਦੋਂ ਤੁਸੀਂ ਪਲੇਟਫ਼ਾਰਮ ’ਤੇ ਫ਼ੀਚਰ ਦੀ ਵਰਤੋਂ ਕਰਦੇ ਹੋ, ਤੁਸੀਂ ਹਰ ਸਮੇਂ ਇਨ੍ਹਾਂ ਨਿਯਮਾਂ ("ਨਿਯਮ") ਦੀ ਪਾਲਣਾ ਕਰਨ ਲਈ ਨਾਲ ਸਹਿਮਤ ਹੁੰਦੇ ਹੋ। ਤੁਹਾਡੇ ਲਈ ਇਹ ਕਰਨਾ ਜ਼ਰੂਰੀ ਹੈ:

 • ਸੇਵਾ ਵਿੱਚ ਅਸਲੀ ਨਾਂ ਅਤੇ ਪਛਾਣ ਦੀ ਵਰਤੋਂ ਕਰੋ;

 • ਸਾਡੀਆਂ ਵਰਤੋਂ ਦੀਆਂ ਸ਼ਰਤਾਂ ਅਤੇ ਕਮਿਊਨਿਟੀ ਦਿਸ਼ਾ ਨਿਰਦੇਸ਼. ਪੜ੍ਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ। ਇਸਦਾ ਮਤਲਬ ਹੈ ਕਿ ਹੋਰ ਕਈ ਚੀਜ਼ਾਂ ਦੇ ਨਾਲ-ਨਾਲ ਤੁਹਾਡੇ ਲਈ ਇਹ ਕਰਨਾ ਜ਼ਰੂਰੀ ਹੈ:

  • ਕਿਸੇ ਵੀ ਵਿਅਕਤੀ ਜਾਂ ਲੋਕਾਂ ਦੇ ਸਮੂਹਾਂ ਨਾਲ ਬਦਸਲੂਕੀ, ਧੌਂਸ, ਜਾਂ ਛੇੜ-ਛਾੜ ਵਿੱਚ ਸ਼ਾਮਲ ਨਾ ਹੋਣਾ। ਅਸੀਂ ਤੁਹਾਨੂੰ ਸਲੀਕੇ ਨਾਲ ਗੱਲਬਾਤ ਕਰਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ;
  • ਕਿਸੇ ਵੀ ਵਿਅਕਤੀ ਜਾਂ ਲੋਕਾਂ ਦੇ ਸਮੂਹਾਂ ਨਾਲ ਵਿਤਕਰਾ ਨਾ ਕਰਨਾ, ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਨਾ ਕਰਨਾ, ਜਾਂ ਉਨ੍ਹਾਂਨੂੰ ਹਿੰਸਾ ਜਾਂ ਨੁਕਸਾਨ ਦੀ ਧਮਕੀ ਨਾ ਦੇਣਾ;
  • ਹੋਰ ਲੋਕਾਂ ਦੀ ਪੂਰਵ ਅਨੁਮਤੀ ਤੋਂ ਬਿਨਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ, ਤਸਵੀਰਾਂ ਅਤੇ ਹੋਰ ਜਾਣਕਾਰੀ ਸ਼ੇਅਰ ਨਾ ਕਰਨਾ, ਸ਼ੇਅਰ ਕਰਨ ਦੀ ਧਮਕੀ ਨਾ ਦੇਣਾ, ਜਾਂ ਉਨ੍ਹਾਂਨੂੰ ਸ਼ੇਅਰ ਕਰਨ ਲਈ ਲਾਲਚ ਨਾ ਦੇਣਾ;
  • ਪਲੇਟਫ਼ਾਰਮ ਤੋਂ ਪ੍ਰਾਪਤ ਜਾਣਕਾਰੀ ਨੂੰ ਪੂਰਵ ਅਨੁਮਤੀ ਤੋਂ ਬਿਨਾਂ ਟ੍ਰਾਂਸਕ੍ਰਾਈਬ, ਰਿਕਾਰਡ, ਜਾਂ ਕਿਸੇ ਹੋਰ ਤਰ੍ਹਾਂ ਉਸਦੀ ਨਕਲ ਤਿਆਰ ਨਾ ਕਰਨਾ ਅਤੇ/ਜਾਂ ਉਹ ਸ਼ੇਅਰ ਨਾ ਕਰਨਾ;
  • ਅਜਿਹੀ ਕਿਸੇ ਵੀ ਗੱਲਬਾਤ ਵਿੱਚ ਹਿੱਸਾ ਨਾ ਲੈਣਾ ਜਾਂ ਅਜਿਹੀ ਕੋਈ ਸਮੱਗਰੀ ਅਪਲੋਡ ਨਾ ਕਰਨਾ ਜੋ ਕਿਸੇ ਬੌਧਿਕ ਸੰਪੱਤੀ ਜਾਂ ਹੋਰ ਮਾਲਕੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ;
  • ​ਗਲਤ ਜਾਣਕਾਰੀ ਜਾਂ ਸਪੈਮ ਨਾ ਫੈਲਾਉਣਾ, ਜਾਂ ਨਕਲੀ ਤੌਰ ’ਤੇ ਜਾਣਕਾਰੀ ਨੂੰ ਨਾ ਵਧਾਉਣ ਜਾਂ ਦਬਾਉਣਾ;
  • ਅਜਿਹੀ ਜਾਣਕਾਰੀ (ਜਾਂ ਨਕਲੀ ਜਾਂ ਹੇਰਾਫੇਰੀ ਵਾਲਾ ਮੀਡੀਆ) ਸ਼ੇਅਰ ਜਾਂ ਉਸਦਾ ਪ੍ਰਚਾਰ ਨਾ ਕਰਨਾ ਜਿਸਦਾ ਇਰਾਦਾ ਕਿਸੇ ਵੀ ਵਿਅਕਤੀ ਜਾਂ ਲੋਕਾਂ ਦੇ ਸਮੂਹਾਂ, ਨਾਬਾਲਗਾਂ ਸਮੇਤ, ਨੂੰ ਨੁਕਸਾਨ ਪਹੁੰਚਾਉਣਾ ਹੈ ਜਾਂ ਜਿਸ ਕਰਕੇ ਨੁਕਸਾਨ ਹੋਣ ਦੀ ਸੰਭਾਵਨਾ ਹੈ; ਅਤੇ
  • ਅਜਿਹੀ ਗਲਤ ਜਾਣਕਾਰੀ ਅਤੇ ਗਲਤ ਸੂਚਨਾ ਨਾ ਫੈਲਾਉਣਾ ਜਿਸ ਕਰਕੇ ਵਰਤੋਂਕਾਰਾਂ ਜਾਂ ਆਮ ਲੋਕਾਂ ਨੂੰ ਨੁਕਸਾਨ ਜਾਂ ਉਨ੍ਹਾਂ ਦੇ ਗੁੰਮਰਾਹ ਹੋਣ ਦੀ ਸੰਭਾਵਨਾ ਹੈ।
 • ਲਾਗੂ ਕਨੂੰਨਾਂ ਦੇ ਮੁਤਾਬਕ ਕੋਈ ਵੀ ਅਣਅਧਿਕਾਰਤ ਜਾਂ ਗੈਰ-ਕਨੂੰਨੀ ਗਤੀਵਿਤੀ ਕਰਨ ਦੇ ਮਕਸਦ ਨਾਲ ਸੇਵਾ ਦੀ ਵਰਤੋਂ ਨਹੀਂ ਕਰ ਸਕਦੇ।

ਸੁਰੱਖਿਆ

ਤੁਸੀਂ ਫੈਸਲਾ ਕਰ ਸਕਦੇ ਹੋ ਕਿ ਪਲੇਟਫ਼ਾਰਮ 'ਤੇ ਤੁਸੀਂ ਕਿਸ ਨਾਲ ਗੱਲਬਾਤ ਕਰਦੇ ਹੋ:

 1. ਅਨਫਾਲੋ: ਤੁਸੀਂ ਕਿਸੇ ਵੀ ਸਮੇਂ ਕਿਸੇ ਵਰਤੋਂਕਾਰ ਨੂੰ ਅਨਫਾਲੋ ਕਰ ਸਕਦੇ ਹੋ। ਅਜਿਹਾ ਕਰਨ ਲਈ, ਵਰਤੋਂਕਾਰ ਦੇ ਪ੍ਰੋਫ਼ਾਈਲ ’ਤੇ ਨੈਵੀਗੇਟ ਕਰੋ ਅਤੇ ਉਸਨੂੰ ਅਨਫਾਲੋ ਕਰਨ ਲਈ ਉਸ ਬਟਨ ’ਤੇ ਟੈਪ ਕਰੋ ਜਿਸ ’ਤੇ "ਫਾਲੋ ਕਰ ਰਹੇ ਹੋ" ਲਿੱਖਿਆ ਹੈ। ਉਸਨੂੰ ਸੂਚਿਤ ਨਹੀਂ ਕੀਤਾ ਜਾਵੇਗਾ, ਅਤੇ ਤੁਹਾਨੂੰ ਉਸਦੀ ਕਿਰਿਆ ਬਾਰੇ ਕੋਈ ਹੋਰ ਸੂਚਨਾ ਪ੍ਰਾਪਤ ਨਹੀਂ ਹੋਵੇਗੀ।

 2. ਬਲਾਕ: ਤੁਸੀਂ ਕਿਸੇ ਵੀ ਸਮੇਂ ਕਿਸੇ ਵਰਤੋਂਕਾਰ ਨੂੰ ਬਲਾਕ ਕਰ ਸਕਦੇ ਹੋ। ਬਲਾਕ ਕੀਤੇ ਗਏ ਵਰਤੋਂਕਾਰ ਅਜਿਹੇ ਕਿਸੇ ਰੂਮ ਨੂੰ ਵੇਖਣ ਜਾਂ ਉਸ ਵਿੱਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਣਗੇ ਜੋ ਤੁਸੀਂ ਬਣਾਉਂਦੇ ਹੋ ਜਾਂ ਜਿਸ ਵਿੱਚ ਤੁਸੀਂ ਮਾਡਰੇਟਰ ਜਾਂ ਐਡਮਿਨ ਹੋ।

​ਰਿਪੋਰਟਿੰਗ

ਜੇਕਰ ਤੁਸੀਂ ਕਿਸੇ ਵਰਤੋਂਕਾਰ ਦੁਆਰਾ ਇਸ ਚੈਟਰੂਮ ਨੀਤੀ/ ਨਿਯਮਾਂ ਦੀ ਉਲੰਘਣਾ ਵੇਖਦੇ ਹੋ, ਤਾਂ ਕਿਰਪਾ ਕਰਕੇ contact@sharechat.co ’ਤੇ ਉਸਦੀ ਰਿਪੋਰਟ ਕਰੋ।

ਜੇਕਰ ਚੈਟਰੂਮ ਨੀਤੀ ਦੀ ਉਲੰਘਣਾ ਦੇ ਸੰਬੰਧ ਵਿੱਚ ਕਈ ਰਿਪੋਰਟਾਂ ਕੀਤੀਆਂ ਜਾਂਦੀਆਂ ਹਨ, ਤਾਂ ਅਸੀਂ ਸਾਡੇ ਕੋਲ ਮੌਜੂਦ ਤੁਹਾਡੇ ਖਾਤੇ ਨੂੰ ਬੰਦ ਕਰਨ ਅਤੇ ਤੁਹਾਨੂੰ ਸਾਡੇ ਨਾਲ ਰਜਿਸਟਰ ਕਰਨ ਤੋਂ ਬਲਾਕ ਕਰਨ ਲਈ ਮਜਬੂਰ ਹੋ ਸਕਦੇ ਹਾਂ। ਜੇਕਰ ਤੁਸੀਂ ਇਸ ਤਰ੍ਹਾਂ ਹਟਾਉਣ ਦੇ ਖਿਲਾਫ਼ ਅਪੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ contact@sharechat.co ’ਤੇ ਸਾਨੂੰ ਲਿੱਖ ਸਕਦੇ ਹੋ।

ਵਰਤੋਂਕਾਰਾਂ ਲਈ ਨੋਟ:

 • ਵਰਚੁਅਲ ਗਿਫਟਿੰਗ ਲੈਣ-ਦੇਣ ਦੀ ਸਹੂਲਤ ਲਈ ਅਸੀਂ ਤੁਹਾਡੇ ਨਿੱਜੀ ਵੇਰਵੇ ਜਿਵੇਂ ਫੋਨ ਨੰਬਰ ਨੂੰ ਸਾਡੇ ਭੁਗਤਾਨ ਗੇਟਵੇ ਸਾਥੀ ਨਾਲ ਸਾਂਝਾ ਕਰ ਸਕਦੇ ਹਾਂ|

 • ਪਲੇਟਫ਼ਾਰਮ ’ਤੇ ਹੋਰ ਵਰਤੋਂਕਾਰਾਂ ਨਾਲ ਤੁਹਾਡੀ ਗੱਲਬਾਤ ਲਈ ਸਿਰਫ਼ ਤੁਸੀਂ ਜ਼ਿੰਮੇਵਾਰ ਹੋ ਅਤੇ ਤੁਸੀਂ ਇਸ ਨਾਲ ਸਹਿਮਤ ਹੋ ਕਿ ਅਜਿਹੀ ਗੱਲਬਾਤ ਦੇ ਸੰਬੰਧ ਵਿੱਚ ਸਾਡੀ ਕੋਈ ਜਵਾਬਦੇਹੀ ਜਾਂ ਜ਼ਿੰਮੇਵਾਰੀ ਨਹੀਂ ਹੋਵੇਗੀ।

 • ਸਾਨੂੰ ਆਪਣੇ ਇਖ਼ਤਿਆਰ ਵਿੱਚ ਇਹ ਨਿਰਧਾਰਿਤ ਕਰਨ ਦਾ ਅਧਿਕਾਰ ਹੈ ਕਿ ਇੱਕ ਉਲੰਘਣਾ ਵਿੱਚ ਕੀ ਸ਼ਾਮਲ ਹੈ।

 • ਸਾਨੂੰ, ਆਪਣੇ ਇਖ਼ਤਿਆਰ ਵਿੱਚ, ਕਿਸੇ ਵੀ ਸਮੇਂ ਇਸ ਚੈਟਰੂਮ ਨੀਤੀ ਦੇ ਹਿੱਸਿਆਂ ਵਿੱਚ ਬਦਲਾਅ ਕਰਨ ਦਾ ਅਧਿਕਾਰ ਹੈ। ਜੇਕਰ ਅਸੀਂ ਇਹ ਕਰਦੇ ਹਾਂ, ਤਾਂ ਅਸੀਂ ਇਸ ਪੰਨੇ ’ਤੇ ਬਦਲਾਅ ਪੋਸਟ ਕਰਾਂਗੇ ਅਤੇ ਇਸ ਪੰਨੇ ਦੇ ਉੱਪਰਲੇ ਹਿੱਸੇ ਵਿੱਚ ਇਨ੍ਹਾਂ ਸ਼ਰਤਾਂ ਨੂੰ ਪਿੱਛਲੀ ਵਾਰ ਅਪਡੇਟ ਕਰਨ ਦੀ ਮਿਤੀ ਲਿੱਖਾਂਗੇ।

 • ਅਸੀਂ ਕਦੇ ਵੀ ਚੈਟਰੂਮਜ਼ ਵਿੱਚ ਵਰਚੁਅਲ ਗਿਫ਼ਟਿੰਗ ਬਾਕਸ ਵਿਕਲਪ ਨੂੰ ਸਕ੍ਰਿਆ ਕਰਨ ਲਈ ਤੁਹਾਡੇ ਤੋਂ ਪੈਸੇ ਨਹੀਂ ਲੈਂਦੇ। ਕਿਰਪਾ ਕਰਕੇ ਅਜਿਹਾ ਕਰਨ ਤੋਂ ਗੁਰੇਜ਼ ਕਰੋ ਜਾਂ ਜੇਕਰ ਤੁਹਾਨੂੰ ਪਲੇਟਫ਼ਾਰਮ ’ਤੇ ਅਜਿਹੀਆਂ ਕਿਰਿਆਵਾਂ ਮਿਲਦੀਆਂ ਹਨ, ਤਾਂ ਕਿਰਪਾ ਕਰਕੇ contact@sharechat.co ’ਤੇ ਉਸਦੀ ਰਿਪੋਰਟ ਕਰੋ।