Skip to main content

ਕੌਇਨਜ਼ ਨੀਤੀ

Last updated: 15th December 2023

ਇਹ ਕੌਇਨਜ਼ ਨੀਤੀ ("ਇਹ ਕੌਇਨਜ਼ ਨੀਤੀ") https://sharechat.com ’ਤੇ ਸਥਿਤ ਸਾਡੀ ਵੈੱਬਸਾਈਟ ਅਤੇ/ਜਾਂ ਸ਼ੇਅਰਚੈਟ ਮੋਬਾਈਲ ਐਪਲੀਕੇਸ਼ਨ (ਸਮੁੱਚੇ ਤੌਰ 'ਤੇ, ("ਪਲੇਟਫ਼ਾਰਮ") ’ਤੇ ਤੁਹਾਡੇ ਦੁਆਰਾ ਕੌਇਨਜ਼ ਫ਼ੀਚਰ ("ਕੌਇਨਜ਼ ਫ਼ੀਚਰ")ਦੀ ਵਰਤੋਂ ਨੂੰ ਨਿਯੰਤ੍ਰਿਤ ਕਰਦੀ ਹੈ ਅਤੇ Mohalla Tech Pvt. Ltd. ("ਸ਼ੇਅਰਚੈਟ", "ਕੰਪਨੀ", "ਅਸੀਂ", "ਸਾਨੂੰ" ਅਤੇ "ਸਾਡਾ"), ਦੁਆਰਾ ਉਪਲਬਧ ਕਰਾਈ ਗਈ ਹੈ, ਜੋ ਭਾਰਤ ਦੇ ਕਨੂੰਨਾਂ ਤਹਿਤ ਸਥਾਪਤ ਕੀਤੀ ਗਈ ਇੱਕ ਨਿੱਜੀ ਕੰਪਨੀ ਹੈ ਜਿਸਦਾ ਰਜਿਸਟਰਡ ਦਫ਼ਤਰ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103 ’ਤੇ ਸਥਿਤ ਹੈ। "ਤੁਸੀਂ" ਅਤੇ "ਤੁਸੀਂ" ਸ਼ਬਦ ਪਲੇਟਫ਼ਾਰਮ ਦੇ ਵਰਤੋਂਕਾਰ ਦਾ ਹਵਾਲਾ ਦਿੰਦੇ ਹਨ।

ਸਾਡਾ ਪਲੇਟਫ਼ਾਰਮ ਤੁਹਾਡੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਅਤੇ ਤੁਹਾਨੂੰ ਆਪਣੀ ਪਸੰਦੀਦਾ ਖੇਤਰੀ ਭਾਸ਼ਾ ਵਿੱਚ ਚਿੱਤਰ, ਵੀਡੀਓਜ਼, ਮਿਊਜ਼ਿਕ, ਸਥਿਤੀ ਅੱਪਡੇਟ, ਅਤੇ ਹੋਰ ਬਹੁਤ ਕੁਝ ਸ਼ੇਅਰ ਕਰਨ ਲਈ ਯੋਗ ਬਣਾਉਂਦਾ ਹੈ। ਅਸੀਂ ਤੁਹਾਡੀ ਪਸੰਦੀਦਾ ਸਮੱਗਰੀ ਨੂੰ ਸਮਝਦੇ ਹਾਂ ਅਤੇ ਤੁਹਾਨੂੰ ਪੋਸਟਸ, ਤਸਵੀਰਾਂ, ਵੀਡੀਓਜ਼ ਵਿਖਾਉਣ ਲਈ ਤੁਹਾਡੀ ਨਿਊਜ਼ਫੀਡ ਨੂੰ ਵਿਅਕਤੀਗਤ ਬਣਾਉਂਦੇ ਹਾਂ, ਅਤੇ ਆਪਣੇ ਪਲੇਟਫ਼ਾਰਮ ’ਤੇ ਉਪਲਬਧ ਸਮੱਗਰੀ ("ਸੇਵਾ/ਸੇਵਾਵਾਂ") ਦਾ ਸੁਝਾਅ ਦਿੰਦੇ ਹਾਂ।

ਕੌਇਨਜ਼ ਕਿਵੇਂ ਕੰਮ ਕਰਦੇ ਹਨ?

ਹੁਣ ਤੁਸੀਂ ਸਾਡੇ ਵਰਤੋਂਕਾਰਾਂ ਨੂੰ ਵਰਚੁਅਲ ਤੋਹਫ਼ਿਆਂ/ਡਿਜਿਟਲ ਚੀਜ਼ਾਂ (ਜਿਵੇਂ ਸਟਿਕਰਜ਼, gifs, ਬੈਨਰਜ਼, ਆਦਿ) ("ਗਿਫ਼ਟਸ")ਦਾ ਲਾਇਸੈਂਸ ਦੇ ਸਕਦੇ ਹੋ। ਤੁਸੀਂ ਸਾਡੇ ਅਧਿਕਾਰਤ ਭੁਗਤਾਨ ਦੇ ਤਰੀਕਿਆਂ ਨੂੰ ਵਰਤ ਕੇ ਅਤੇ ਸਾਡੇ ਦੁਆਰਾ ਉਪਲਬਧ ਕਰਾਏ ਗਏ ਅਤੇ ਅਧਿਕਾਰਤ ਕੀਤੇ ਗਏ ਭੁਗਤਾਨ ਪਰਦਾਤਾਵਾਂ ਰਾਹੀਂ ਕੌਇਨਜ਼("ਕੌਇਨਜ਼/ਕੌਇਨ") ਹਾਸਿਲ ਕਰ ਕੇ ਅਜਿਹੇ ਤੋਹਫ਼ੇ ਭੇਜ ਸਕਦੇ ਹੋ। ਇਹ ਯਾਦ ਰੱਖੋ ਕਿ ਕੌਇਨਜ਼/ਗਿਫ਼ਟਸ ਦੇ ਬਦਲੇ ਨਕਦੀ, ਜਾਂ ਸਿੱਕੇ/ਨੋਟ ਹਾਸਿਲ ਨਹੀਂ ਕੀਤੇ ਜਾ ਸਕਦੇ।

ਕੌਇਨਜ਼ ਖਰੀਦਣਾ

  • ਖਰੀਦਾਰੀ ਦੀ ਥਾਂ ’ਤੇ ਕੌਇਨਜ਼ ਦੀ ਕੀਮਤ ਪਰਦਰਸ਼ਿਤ ਕੀਤੀ ਜਾਵੇਗੀ। ਕੌਇਨਜ਼ ਲਈ ਸਾਰੇ ਸ਼ੁਲਕ ਅਤੇ ਭੁਗਤਾਨ ਖਰੀਦਾਰੀ ਦੀ ਥਾਂ ’ਤੇ ਸਾਡੇ ਦੁਆਰਾ ਨਿਰਧਾਰਿਤ ਕੀਤੀ ਗਈ ਮੁਨਾਸਬ ਭੁਗਤਾਨ ਵਿਧੀ ਰਾਹੀਂ ਨਿਰਧਾਰਿਤ ਮੁਦਰਾ ਵਿੱਚ ਕੀਤੇ ਜਾਣਗੇ।

  • ਤੁਸੀਂ ਅਜਿਹੇ ਕਿਸੇ ਵੀ ਕੌਇਨਜ਼ ਦੇ ਭੁਗਤਾਨ ਲਈ ਜ਼ਿੰਮੇਵਾਰ ਹੋਵੋਗੇ ਜੋ ਤੁਸੀਂ ਖਰੀਦੇ ਹਨ। ਤੁਹਾਡਾ ਭੁਗਤਾਨ ਹੋਣ ਤੋਂ ਬਾਅਦ, ਤੁਹਾਡੇ ਵਰਤੋਂਕਾਰ ਖਾਤੇ ਵਿੱਚ ਖਰੀਦੇ ਗਏ ਕੌਇਨਜ਼ ਦੀ ਸੰਖਿਆ ਕ੍ਰੈਡਿਟ ਕਰ ਦਿੱਤੀ ਜਾਵੇਗੀ।

ਕੌਇਨਜ਼ ਦੀ ਵਰਤੋਂ

  • ਅਜਿਹੀਆਂ ਸਟੋਰ ਆਈਟਮਾਂ ਖਰੀਦਣ ਲਈ ਕੌਇਨਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਵਰਤੋਂਕਾਰਾਂ ਦੁਆਰਾ ਆਪਣੇ ਪ੍ਰੋਫ਼ਾਈਲਾਂ ਨੂੰ ਅਨੁਕੂਲ ਬਣਾਉਣ ਲਈ ਵਰਤੀਆਂ ਜਾ ਸਕਦੀਆਂ ਹਨ। ਹੋਰ ਵਰਤੋਂਕਾਰਾਂ ਨੂੰ ਤੋਹਫ਼ੇ ਭੇਜਣ ਲਈ ਵੀ ਕੌਇਨਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ? ਕੌਇਨਜ਼ ਦੇ ਬਦਲੇ ਨਕਦੀ, ਜਾਂ ਸਿੱਕੇ/ਨੋਟ, ਜਾਂ ਕਿਸੇ ਸੂਬੇ, ਖੇਤਰ, ਜਾਂ ਕਿਸੇ ਰਾਜਨੀਤਿਕ ਇਕਾਈ ਦੀ ਮੁਦਰਾ, ਜਾਂ ਕਿਸੇ ਹੋਰ ਕਿਸਮ ਦਾ ਕ੍ਰੈਡਿਟ ਹਾਸਿਲ ਨਹੀਂ ਕੀਤਾ ਜਾ ਸਕਦਾ।

  • ਕੌਇਨਜ਼ ਸਿਰਫ਼ ਸਾਡੇ ਪਲੇਟਫ਼ਾਰਮ ’ਤੇ ਅਤੇ ਸਾਡੀਆਂ ਸੇਵਾਵਾਂ ਦੇ ਹਿੱਸੇ ਵਜੋਂ ਵਰਤੇ ਜਾ ਸਕਦੇ ਹਨ ਅਤੇ ਹੋਰ ਪ੍ਰਚਾਰਾਂ, ਕੂਪਨਾਂ, ਛੋਟਾਂ ਜਾਂ ਖ਼ਾਸ ਪੇਸ਼ਕਸ਼ਾਂ, ਸਾਡੇ ਦੁਆਰਾ ਡਿਜ਼ਾਈਨ ਕੀਤੀਆਂ ਗਈਆਂ ਪੇਸ਼ਕਸ਼ਾਂ ਤੋਂ ਇਲਾਵਾ, ਨਾਲ ਜੋੜੇ ਨਹੀਂ ਜਾ ਸਕਦੇ ਜਾਂ ਉਨ੍ਹਾਂ ਦੇ ਸਬੰਧ 'ਚ ਵਰਤੇ ਨਹੀਂ ਜਾ ਸਕਦੇ।

  • ਪਲੇਟਫ਼ਾਰਮ ਦੇ ਕਿਸੇ ਹੋਰ ਵਰਤੋਂਕਾਰ ਜਾਂ ਕਿਸੇ ਵੀ ਤੀਜੀ ਧਿਰ ਨੂੰ ਕੋਈ ਕੌਇਨਜ਼ ਅਸਾਈਨ ਜਾਂ ਟ੍ਰਾਂਸਫਰ ਨਹੀਂ ਕੀਤੇ ਜਾ ਸਕਦੇ। ਸਾਡੇ ਤੋਂ ਇਲਾਵਾ, ਕਿਸੇ ਵੀ ਕੌਇਨਜ਼ ਦੀ ਵਿਕਰੀ, ਵਟਾਂਦਰਾ, ਜਾਂ ਕੋਈ ਹੋਰ ਨਿਪਟਾਰਾ ਸਪਸ਼ਟ ਤੌਰ ’ਤੇ ਵਰਜਿਤ ਹੈ। ਇਸ ਪਾਬੰਦੀ ਦੀ ਕਿਸੇ ਵੀ ਉਲੰਘਣਾ ਵਜੋਂ ਪਲੇਟਫ਼ਾਰਮ ’ਤੇ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ, ਤੁਹਾਡੇ ਖਾਤੇ ਵਿੱਚੋਂ ਕੌਇਨਜ਼ ਜ਼ਬਤ ਹੋ ਸਕਦੇ ਹਨ, ਅਤੇ/ਜਾਂ ਤੁਸੀਂ ਹਰਜਾਨੇ, ਮੁਕੱਦਮੇਬਾਜ਼ੀ ਅਤੇ ਲੈਣ-ਦੇਣ ਦੀਆਂ ਲਾਗਤਾਂ ਲਈ ਜ਼ਿੰਮੇਵਾਰ ਹੋ ਸਕਦੇ ਹੋ।

  • ਇਕੱਠੇ ਕੀਤੇ ਕੌਇਨਜ਼ ਸੰਪੱਤੀ ਨਹੀਂ ਹਨ ਅਤੇ ਇਸ ਤਰ੍ਹਾਂ ਟ੍ਰਾਂਸਫਰ ਕਰਨ ਯੋਗ ਨਹੀਂ ਹਨ: (ਏ) ਮੌਤ ਹੋਣ ’ਤੇ; (ਬੀ) ਘਰੇਲੂ ਸੰਬੰਧਾਂ ਦੇ ਮਾਮਲੇ ਦੇ ਹਿੱਸੇ ਵਜੋਂ; ਜਾਂ (ਸੀ) ਕਿਸੇ ਹੋਰ ਤਰ੍ਹਾਂ ਕਨੂੰਨੀ ਕਾਰਵਾਈ ਵਜੋਂ।

  • ਤੁਸੀਂ ਇਸ ਨਾਲ ਸਹਿਮਤ ਹੋ ਕਿ ਸਾਡੇ ਕੋਲ ਅਜਿਹੇ ਕੌਇਨਜ਼ ਨੂੰ ਪ੍ਰਬੰਧਿਤ, ਨਿਯਮਿਤ, ਨਿਯੰਤ੍ਰਿਤ, ਸੰਸ਼ੋਧਿਤ ਅਤੇ/ਜਾਂ ਖ਼ਤਮ ਕਰਨ ਦਾ ਅਧਿਕਾਰ ਹੈ, ਜਿੱਥੇ ਸਾਡੇ ਕੋਲ ਅਜਿਹਾ ਕਰਨ ਦਾ ਜਾਇਜ਼ ਕਾਰਨ ਹੈ ਜਿਵੇਂ, ਜਿੱਥੇ ਸਾਨੂੰ ਵਾਜਬ ਤੌਰ ’ਤੇ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਇਸ ਕੌਇਨਜ਼ ਨੀਤੀ ਦੀ ਉਲੰਘਣਾ ਕੀਤੀ ਹੈ, ਤੁਸੀਂ ਕਿਸੇ ਲਾਗੂ ਕਨੂੰਨ ਜਾਂ ਨਿਯਮ ਦੀ ਉਲੰਘਣਾ ਕਰ ਰਹੇ ਹੋ ਜਾਂ ਕਨੂੰਨੀ, ਸੁਰੱਖਿਆ ਜਾਂ ਤਕਨੀਕੀ ਕਾਰਨਾਂ ਵਜੋਂ ਅਤੇ ਇਹ ਕਿ ਸਾਡੇ ਵੱਲੋਂ ਇਸ ਅਧਿਕਾਰ ਦੀ ਵਰਤੋਂ ਦੇ ਅਧਾਰ ’ਤੇ ਤੁਹਾਡੇ ਵੱਲ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਜੇਕਰ ਅਸੀਂ ਆਪਣੀਆਂ ਸੇਵਾਵਾਂ ਵਿੱਚੋਂ ਕੌਇਨਜ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫੈਸਲਾ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਉਚਿਤ ਨੋਟਿਸ ਦੇ ਕੇ ਅਜਿਹਾ ਕਰਾਂਗੇ।

  • ਕੋਇੰਸ ਦੀ ਇੱਕ ਯੂਨਿਟ ਯੂਜਰ ਦੁਆਰਾ ਇਸਦੀ ਖਰੀਦ/ਰਸੀਦ ਦੀ ਮਿਤੀ ਤੋਂ 365 ਦਿਨਾਂ ਵਿੱਚ ਸਮਾਪਤ ਹੋ ਜਾਵੇਗੀ।

ਗਿਫ਼ਟਸ ਕਿਵੇਂ ਕੰਮ ਕਰਦੇ ਹਨ?

ਤੁਸੀਂ ਪਲੇਟਫ਼ਾਰਮ ’ਤੇ ਆਪਣੇ ਖਾਤੇ ਵਿੱਚ ਉਪਲਬਧ ਕੌਇਨ ਰੀਡੀਮ ਕਰ ਕੇ ਗਿਫ਼ਟਸ ਹਾਸਿਲ ਕਰ ਸਕਦੇ ਹੋ। ਤੁਸੀਂ ਪਲੇਟਫ਼ਾਰਮ ’ਤੇ ਹੋਰ ਵਰਤੋਂਕਾਰਾਂ ਨੂੰ ਇਹ ਗਿਫ਼ਟਸ ਭੇਜ ਸਕਦੇ ਹੋ ਅਤੇ ਹੋਰ ਵਰਤੋਂਕਾਰਾਂ ਤੋਂ ਗਿਫ਼ਟਸ ਪ੍ਰਾਪਤ ਕਰ ਸਕਦੇ ਹੋ। ਇਹ ਯਾਦ ਰੱਖੋ ਕਿ ਤੁਹਾਡੇ ਦੁਆਰਾ ਭੇਜੇ ਗਏ/ਪ੍ਰਾਪਤ ਕੀਤੇ ਗਿਫ਼ਟਸ ਦੇ ਬਦਲੇ ਨਕਦੀ, ਜਾਂ ਸਿੱਕੇ/ਨੋਟ ਹਾਸਿਲ ਨਹੀਂ ਕੀਤੇ ਜਾ ਸਕਦੇ।

ਜਦੋਂ ਕੋਈ ਵਰਤੋਂਕਾਰ ਕਿਸੇ ਹੋਰ ਵਰਤੋਂਕਾਰ ਨੂੰ ਤੋਹਫ਼ਾ ਭੇਜਦਾ ਹੈ, ਓਦੋਂ ਪ੍ਰਾਪਤ ਹੋਏ ਤੋਹਫ਼ੇ ਦਾ ਮੁੱਲ ਪ੍ਰਾਪਤਕਰਤਾ ਦੇ ਖਾਤੇ ਵਿੱਚ ਦਿਮੰਡਸ ("Diamonds") ਦੇ ਰੂਪ ਵਿੱਚ ਵਿਖਾਇਆ ਜਾਂਦਾ ਹੈ। ਜੈੱਮਸ ਕੌਇਨਜ਼ ਵਿੱਚ ਨਹੀਂ ਬਦਲੇ ਜਾ ਸਕਦੇ ਅਤੇ ਇਸਦੇ ਉਲਟ ਵੀ ਨਹੀਂ ਹੋ ਸਕਦਾ। ਸ਼ੇਅਰਚੈਟ ਨੂੰ ਆਪਣੇ ਇਖ਼ਤਿਆਰ ਵਿੱਚ ਅਜਿਹੇ ਜੈੱਮਸ ਦਾ ਮੁੱਲ ਬਦਲਣ ਦਾ ਅਧਿਕਾਰ ਹੈ।

ਗਿਫ਼ਟਸ ਖਰੀਦਣਾ

  • ਗਿਫ਼ਟਸ ਡਿਜਿਟਲ ਉਤਪਾਦਾਂ ਅਤੇ ਸੇਵਾਵਾਂ ਦੇ ਕੁਝ ਫ਼ੀਚਰਜ਼ ਲਈ ਸੀਮਿਤ ਲਾਇਸੈਂਸ ਪ੍ਰਦਾਨ ਕਰਦੇ ਹਨ। ਸਾਡੇ ਪਲੇਟਫ਼ਾਰਮ ’ਤੇ ਹਰ ਕੌਇਨ ਅਤੇ ਗਿਫ਼ਟ ਦੇ ਵਿਚਕਾਰ ਕਨਵਰਜ਼ਨ/ ਰੀਡੈਂਪਸ਼ਨ ਰੇਟ ਪਰਦਰਸ਼ਿਤ ਕੀਤਾ ਜਾਵੇਗਾ।

  • ਜਿੱਥੇ ਤੁਹਾਡੇ ਅਧਿਕਾਰ ਖੇਤਰ ਦੇ ਲਾਗੂ ਕਨੂੰਨਾਂ ਦੇ ਤਹਿਤ ਲੋੜੀਂਦਾ ਹੈ, ਓੱਥੇ ਪ੍ਰਕਾਸ਼ਿਤ ਕੀਮਤਾਂ ਵਿੱਚ ਟੈਕਸ ਸ਼ਾਮਲ ਹਨ।

  • ਤੁਸੀਂ ਇਸ ਨਾਲ ਸਹਿਮਤ ਹੋ ਕਿ ਸਾਡੇ ਕੋਲ ਅਜਿਹੇ ਐਕਸਚੇਂਜ ਰੇਟ ਨੂੰ ਪ੍ਰਬੰਧਿਤ, ਨਿਯਮਿਤ, ਨਿਯੰਤ੍ਰਿਤ, ਸੰਸ਼ੋਧਿਤ ਅਤੇ/ਜਾਂ ਖ਼ਤਮ ਕਰਨ ਦਾ ਅਧਿਕਾਰ ਹੈ, ਜਿਵੇਂ ਅਸੀਂ, ਕਿਸੇ ਵੀ ਆਮ ਜਾਂ ਖ਼ਾਸ ਮਾਮਲੇ ਵਿੱਚ, ਆਪਣੇ ਇਖ਼ਤਿਆਰ ਵਿੱਚ ਠੀਕ ਸਮਝਦੇ ਹਾਂ, ਅਤੇ ਇਹ ਕਿ ਸਾਡੇ ਵੱਲੋਂ ਇਸ ਅਧਿਕਾਰ ਦੀ ਵਰਤੋਂ ਦੇ ਅਧਾਰ ’ਤੇ ਤੁਹਾਡੇ ਵੱਲ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

  • ਜਿਵੇਂ ਇਸ ਕੌਇਨਜ਼ ਨੀਤੀ ਵਿੱਚ ਨਿਰਧਾਰਿਤ ਕੀਤਾ ਗਿਆ ਹੈ ਉਸਤੋਂ ਇਲਾਵਾ, ਗਿਫ਼ਟਸ ਵਿੱਚ ਕੌਇਨਜ਼ ਦੇ ਸਾਰੇ ਕਨਵਰਜ਼ਨ/ ਰੀਡੈਂਪਸ਼ਨ ਅੰਤਿਮ ਹਨ। ਅਸੀਂ ਕਿਸੇ ਵੀ ਤਰੀਕੇ ਨਾਲ ਰਿਫੰਡ ਦੀ ਪੇਸ਼ਕਸ਼ ਨਹੀਂ ਕਰਦੇ।

  • ਗਿਫ਼ਟਸ, ਕੌਇਨਜ਼ ਜਾਂ ਨਕਦੀ ਵਿੱਚ ਤਬਦੀਲ ਨਹੀਂ ਕੀਤੇ ਜਾ ਸਕਦੇ ਜਾਂ ਸਾਡੇ ਦੁਆਰਾ ਕਿਸੇ ਵੀ ਕਾਰਨ ਵਜੋਂ ਉਨ੍ਹਾਂ ਦੇ ਬਦਲੇ ਉਹ ਨਹੀਂ ਲਏ ਜਾ ਸਕਦੇ ਜਾਂ ਉਨ੍ਹਾਂ ਦੀ ਵਾਪਸੀ ਜਾਂ ਮੁੜ ਅਦਾਇਗੀ ਨਹੀਂ ਕੀਤੀ ਜਾ ਸਕਦੀ।

  • ਕਿਸੇ ਵੀ ਵਰਤੋਂਕਾਰ ਦੁਆਰਾ ਵਟਾਂਦਰਾ ਕੀਤੇ ਜਾਂ ਪ੍ਰਾਪਤ ਕੀਤੇ ਤੋਹਫ਼ੇ ਸੰਪੱਤੀ ਨਹੀਂ ਹਨ ਅਤੇ ਇਸ ਤਰ੍ਹਾਂ ਟ੍ਰਾਂਸਫਰ ਕਰਨ ਯੋਗ ਨਹੀਂ ਹਨ: (ਏ) ਮੌਤ ਹੋਣ ’ਤੇ; (ਬੀ) ਘਰੇਲੂ ਸੰਬੰਧਾਂ ਦੇ ਮਾਮਲੇ ਦੇ ਹਿੱਸੇ ਵਜੋਂ; ਜਾਂ (ਸੀ) ਕਿਸੇ ਹੋਰ ਤਰ੍ਹਾਂ ਕਨੂੰਨੀ ਕਾਰਵਾਈ ਵਜੋਂ।

ਜੇਕਰ ਅਸੀਂ ਆਪਣੇ ਇਖ਼ਤਿਆਰ ਵਿੱਚ ਇਹ ਨਿਰਧਾਰਿਤ ਕਰਦੇ ਹਾਂ ਕਿ ਕਿਸੇ ਵਰਤੋਂਕਾਰ ਦੁਆਰਾ ਵਟਾਂਦਰਾ ਕੀਤੇ ਜਾਂ ਪ੍ਰਾਪਤ ਕੀਤੇ ਗਿਫ਼ਟਸ ਖਰਾਬ ਹਨ ਜਾਂ ਉਨ੍ਹਾਂ ਵਿੱਚ ਕੋਈ ਹੋਰ ਨੁਕਸ ਹੈ, ਤਾਂ ਅਸੀਂ ਗਿਫ਼ਟਸ ਦੀਆਂ ਪਹਿਲਾਂ ਵਟਾਂਦਰਾ ਕੀਤੀਆਂ ਗਈਆਂ ਕਾਪੀਆਂ ਨੂੰ ਬਦਲ ਸਕਦੇ ਹਾਂ। ਅਸੀਂ ਖਰਾਬ ਜਾਂ ਕੋਈ ਹੋਰ ਨੁਕਸ ਵਾਲਾ ਕੋਈ ਗਿਫ਼ਟ ਮੁੜ-ਜਾਰੀ ਕਰਨ ਲਈ ਵਾਧੂ ਫੀਸ ਨਹੀਂ ਲਵਾਂਗੇ। ਜੇਕਰ ਤੁਹਾਨੂੰ ਖਰਾਬ ਜਾਂ ਕੋਈ ਹੋਰ ਨੁਕਸ ਵਾਲਾ ਕੋਈ ਗਿਫ਼ਟ ਪ੍ਰਾਪਤ ਹੁੰਦਾ ਹੈ, ਤਾਂ contact@sharechat.co ’ਤੇ ਸਾਡੇ ਨਾਲ ਸੰਪਰਕ ਕਰੋ।

  • ਜੇਕਰ ਇਹ ਸਮਝਿਆ ਜਾਂਦਾ ਹੈ ਕਿ ਤੁਸੀਂ ਕੌਇਨਜ਼ ਫ਼ੀਚਰ ਦੀ ਦੁਰਵਰਤੋਂ ਕਰ ਰਹੇ ਹੋ ਜਾਂ ਤੁਸੀਂ ਇਸ ਕੌਇਨਜ਼ ਨੀਤੀ ਦੀ ਉਲੰਘਣਾ ਕਰ ਰਹੇ ਹੋ ਤਾਂ ਸਾਡੇ ਕੋਲ ਤੁਹਾਨੂੰ ਹਟਾਉਣ ਜਾਂ ਤੁਹਾਡੇ ਖਿਲਾਫ਼ ਕੋਈ ਹੋਰ ਮੁਨਾਸਬ ਕਾਰਵਾਈ ਕਰਨ ਦਾ ਹੱਕ ਰਾਖਵਾਂ ਹੈ।

  • ਤੁਹਾਨੂੰ ਪਲੇਟਫ਼ਾਰਮ ’ਤੇ ਜਾਂ ਕਿਸੇ ਹੋਰ ਤਰ੍ਹਾਂ ਕਿਸੇ ਵੀ ਵਰਤੋਂਕਾਰ ਤੋਂ ਕਿਸੇ ਵੀ ਚੀਜ਼ ਜਾਂ ਸੇਵਾ ਦੀ ਪ੍ਰਾਪਤੀ ਦੇ ਬਦਲੇ ਕਿਸੇ ਵੀ ਗਿਫ਼ਟ ਜਾਂ ਕੌਇਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।

ਤੁਸੀਂ ਕਿਸੇ ਪ੍ਰਭਾਵਿਤ ਕਰਨ ਵਾਲੇ ਵਿਅਕਤੀ ਜਾਂ ਹੋਰ ਵਰਤੋਂਕਾਰ ਦੁਆਰਾ ਜਨਰੇਟ ਕੀਤੀ ਗਈ ਸਮੱਗਰੀ ਦੀ ਵਰਤੋਂ ਕਿਵੇਂ ਕਰ ਸਕਦੇ ਹੋ

  • ਵਰਤੋਂਕਾਰ ਜਾਂ ਕਿਸੇ ਪ੍ਰਭਾਵਿਤ ਕਰਨ ਵਾਲੇ ਵਿਅਕਤੀ ਦੁਆਰਾ ਜਨਰੇਟ ਕੀਤੀ ਗਈ ਸਮੱਗਰੀ ("ਕ੍ਰੀਏਟਰ"), ਦੇ ਸੰਬੰਧ ਵਿੱਚ, ਕ੍ਰੀਏਟਰ ਦੁਆਰਾ ਅਪਲੋਡ ਕੀਤੀ ਗਈ ਸਮੱਗਰੀ ਵਿੱਚ ਕਿਸੇ ਆਈਟਮ ਨੂੰ ਰੇਟ ਕਰਨ ਜਾਂ ਆਪਣੀ ਕਦਰਦਾਨੀ ਵਿਖਾਉਣ ਲਈ ਤੁਸੀਂ ਗਿਫ਼ਟਸ ਦੀ ਵਰਤੋਂ ਕਰ ਸਕਦੇ ਹੋ। ਇਹ ਫ਼ੰਕਸ਼ਨ ਸੇਵਾਵਾਂ ਵਿੱਚ ਉਪਲਬਧ ਹੈ, ਅਤੇ "ਭੇਜੋ" ਬਟਨ ’ਤੇ ਕਲਿੱਕ ਕਰਕੇ ਤੁਸੀਂ ਕ੍ਰੀਏਟਰਸ ਲਈ ਤੋਹਫ਼ਿਆਂ ਵਿੱਚ ਯੋਗਦਾਨ ਦੇ ਸਕਦੇ ਹੋ।

  • ਜਦੋਂ ਤੁਸੀਂ ਕਿਸੇ ਕ੍ਰੀਏਟਰ ਨੂੰ ਭੇਜੇ ਜਾਣ ਵਾਲੇ ਤੋਹਫ਼ੇ ਦੀ ਚੋਣ ਕਰੋਗੇ ਅਤੇ ""ਭੇਜੋ"" ਬਟਨ ’ਤੇ ਕਲਿੱਕ ਕਰੋਗੇ, ਓਦੋਂ ਇਹ ਤੋਹਫ਼ਾ ਕ੍ਰੀਏਟਰ ਦੇ ਖਾਤੇ ਵਿੱਚ ਭੇਜ ਦਿੱਤਾ ਜਾਵੇਗਾ।

  • ਕਿਰਪਾ ਕਰਕੇ ਨੋਟ ਕਰੋ ਕਿ ਜਦੋਂ ਤੁਸੀਂ ਕਿਸੇ ਕ੍ਰੀਏਟਰ ਨੂੰ ਗਿਫ਼ਟ ਦਿਓਗੇ, ਓਦੋਂ ਤੁਸੀਂ ਜਨਤਕ ਤੌਰ 'ਤੇ ਉਹ ਗਿਫ਼ਟ ਦਿਓਗੇ। ਇਸ ਲਈ, ਪਲੇਟਫ਼ਾਰਮ ਦੇ ਹੋਰ ਵਰਤੋਂਕਾਰ (ਗਿਫ਼ਟ ਦੇ ਪ੍ਰਾਪਤਕਰਤਾ ਸਮੇਤ) ਤੁਹਾਡਾ ਨਾਂ ਅਤੇ ਗਿਫ਼ਟ ਦਾ ਬਿਓਰਾ ਵੇਖ ਸਕਦੇ ਹਨ।

ਰਿਪੋਰਟਿੰਗ

ਜੇਕਰ ਤੁਸੀਂ ਕਿਸੇ ਵਰਤੋਂਕਾਰ ਦੁਆਰਾ ਇਸ ਕੌਇਨਜ਼ ਨੀਤੀ ਦੀ ਉਲੰਘਣਾ ਵੇਖਦੇ ਹੋ, ਤਾਂ ਕਿਰਪਾ ਕਰਕੇ contact@sharechat.co ’ਤੇ ਉਸਦੀ ਰਿਪੋਰਟ ਕਰੋ।

ਜੇਕਰ ਕੌਇਨਜ਼ ਨੀਤੀ ਦੀ ਉਲੰਘਣਾ ਦੇ ਸੰਬੰਧੀ ਕਈ ਰਿਪੋਰਟਾਂ ਕੀਤੀਆਂ ਜਾਂਦੀਆਂ ਹਨ, ਤਾਂ ਅਸੀਂ ਸਾਡੇ ਕੋਲ ਮੌਜੂਦ ਤੁਹਾਡੇ ਖਾਤੇ ਨੂੰ ਬੰਦ ਕਰਨ ਅਤੇ ਤੁਹਾਨੂੰ ਸਾਡੇ ਨਾਲ ਰਜਿਸਟਰ ਕਰਨ ਤੋਂ ਬਲਾਕ ਕਰਨ ਲਈ ਮਜਬੂਰ ਹੋ ਸਕਦੇ ਹਾਂ। ਜੇਕਰ ਤੁਸੀਂ ਇਸ ਤਰ੍ਹਾਂ ਹਟਾਉਣ ਦੇ ਖਿਲਾਫ਼ ਅਪੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ contact@sharechat.co ’ਤੇ ਸਾਨੂੰ ਲਿੱਖ ਸਕਦੇ ਹੋ।

ਕਿਸੇ ਵੀ ਨਾ ਵਰਤੇ ਗਏ ਜਾਂ ਰਿਡੀਮ ਨਾ ਕੀਤੇ ਗਏ ਕੌਇਨਜ਼ ਜਾਂ ਗਿਫ਼ਟਸ ਲਈ ਕੋਈ ਰਿਫੰਡ ਨਹੀਂ ਹੋਵੇਗਾ, ਇਸ ਲਈ ਅਸੀਂ ਇਹ ਸਿਫ਼ਾਰਸ਼ ਕਰਦੇ ਹਾਂ ਕਿ ਆਪਣਾ ਖਾਤਾ ਬੰਦ ਕਰਨ ਤੋਂ ਪਹਿਲਾਂ ਤੁਸੀਂ ਉਨ੍ਹਾਂਨੂੰ ਵਰਤ ਲਵੋ।

ਵਰਤੋਂਕਾਰਾਂ ਲਈ ਨੋਟ

  • ਜੇ ਤੁਹਾਨੂੰ ਸਿੱਕਿਆਂ ਦੀ ਖਰੀਦ ਲਈ ਟੈਕਸ ਚਲਾਨ ਦੀ ਲੋੜ ਹੋਵੇ, ਤਾਂ ਕਿਰਪਾ ਕਰਕੇ ਆਪਣੇ ਆਰਡਰ ਆਈਡੀ ਦਾ ਹਵਾਲਾ ਦਿੰਦੇ ਹੋਏ ar@sharechat.co ਨੂੰ ਲਿਖੋ ਤਾਂ ਜੋ ਸਾਡੀ ਟੀਮ ਇਸ ਨੂੰ ਜਲਦੀ ਤੋਂ ਜਲਦੀ ਜਾਰੀ ਕਰੇ।
  • ਕੌਇਨਜ਼/ ਗਿਫ਼ਟਸ ਨੂੰ ਵਰਤੋਂਕਾਰਾਂ ਦੁਆਰਾ ਖਰੀਦੀਆਂ ਜਾਣ ਵਾਲੀਆਂ ਵੱਖੋ-ਵੱਖ ਚੀਜ਼ਾਂ ਨਹੀਂ ਬਲਕਿ ਪਲੇਟਫ਼ਾਰਮ ਦੁਆਰਾ ਜਾਰੀ ਕੀਤੀਆਂ ਗਈਆਂ ਆਈਟਮਾਂ ਤੱਕ ਲਾਇਸੈਂਸਸ਼ੁਦਾ ਪਹੁੰਚ ਮੰਨਿਆ ਜਾਂਦਾ ਹੈ।
  • ਜਦੋਂ ਤੁਸੀਂ ਸਾਡੇ ਪਲੇਟਫਾਰਮ ਤੋਂ ਆਪਣਾ ਅਕਾਊਂਟ ਡਿਲੀਟ ਕਰ ਦਿੰਦੇ ਹੋ ਤਾਂ ਤੁਹਾਡੇ ਅਕਾਊਂਟ ਨਾਲ ਜੁੜੇ ਚੀਅਰਸ ਅਤੇ ਤੋਹਫਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ।
  • ਕੌਇਨਜ਼ ਦੀ ਵਰਤੋਂ ਇੰਟਰਨੈਟ ’ਤੇ ਟ੍ਰੇਡਿੰਗ ਲਈ ਨਹੀਂ ਕੀਤੀ ਜਾ ਸਕਦੀ।
  • ਪਲੇਟਫ਼ਾਰਮ ’ਤੇ ਖਰੀਦੇ ਗਏ ਕੌਇਨਜ਼/ ਗਿਫ਼ਟਸ ਲਈ ਸਿਰਫ਼ ਤੁਸੀਂ ਜ਼ਿੰਮੇਵਾਰ ਹੋ ਅਤੇ ਤੁਸੀਂ ਇਸ ਨਾਲ ਸਹਿਮਤ ਹੋ ਕਿ ਅਜਿਹੇ ਕੌਇਨਜ਼/ ਗਿਫ਼ਟਸ ਦੇ ਸੰਬੰਧ ਵਿੱਚ ਸਾਡੀ ਕੋਈ ਜਵਾਬਦੇਹੀ ਜਾਂ ਜ਼ਿੰਮੇਵਾਰੀ ਨਹੀਂ ਹੋਵੇਗੀ।
  • ਸਾਨੂੰ ਆਪਣੇ ਇਖ਼ਤਿਆਰ ਵਿੱਚ ਇਹ ਨਿਰਧਾਰਿਤ ਕਰਨ ਦਾ ਅਧਿਕਾਰ ਹੈ ਕਿ ਇੱਕ ਉਲੰਘਣਾ ਵਿੱਚ ਕੀ ਸ਼ਾਮਲ ਹੈ।
  • ਸਾਨੂੰ, ਆਪਣੇ ਇਖ਼ਤਿਆਰ ਵਿੱਚ, ਕਿਸੇ ਵੀ ਸਮੇਂ ਇਸ ਕੌਇਨਜ਼ ਨੀਤੀ ਦੇ ਹਿੱਸਿਆਂ ਵਿੱਚ ਬਦਲਾਅ ਕਰਨ ਦਾ ਅਧਿਕਾਰ ਹੈ। ਜੇਕਰ ਅਸੀਂ ਇਹ ਕਰਦੇ ਹਾਂ, ਤਾਂ ਅਸੀਂ ਇਸ ਪੰਨੇ ’ਤੇ ਬਦਲਾਅ ਪੋਸਟ ਕਰਾਂਗੇ ਅਤੇ ਇਸ ਪੰਨੇ ਦੇ ਉੱਪਰਲੇ ਹਿੱਸੇ ਵਿੱਚ ਇਨ੍ਹਾਂ ਸ਼ਰਤਾਂ ਨੂੰ ਪਿੱਛਲੀ ਵਾਰ ਅਪਡੇਟ ਕਰਨ ਦੀ ਮਿਤੀ ਲਿੱਖਾਂਗੇ।