Sharechat Boost Post FAQ
1. ਪੋਸਟ ਬੂਸਟ ਹੋ ਜਾਣ ਤੋਂ ਬਾਅਦ ਮੇਰੀ ਪੋਸਟ 'ਤੇ Promoted ਟੈਗਸ ਕਿਉਂ ਦਿਖਾਈ ਦਿੰਦੇ ਹਨ?
ਬੂਸਟ ਇੱਕ ਵਿਗਿਆਪਨ ਹੈ, ਜਿੱਥੇ ਪੂਰਵ-ਨਿਰਧਾਰਿਤ ਵਿਊਜ਼ ਦੇ ਲਈ ਤੂਹਾਡੀ ਪੋਸਟ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਕਿਉਂਕਿ ਤੁਸੀਂ ਇੱਥੇ ਵਿਗਿਆਪਨ ਦਿੰਦੇ ਹੋ, ਇਸ ਲਈ ਇਹ ਤੁਹਾਨੂੰ ਦਿਖਾਈ ਦਿੰਦਾ ਹੈ।
2. ਕੀ ਮਿਊਜ਼ਿਕ ਦੇ ਨਾਲ ਪੋਸਟ ਬੂਸਟ ਕੀਤੀ ਜਾ ਸਕਦੀ ਹੈ?
ਨਹੀਂ, ਤੁਸੀਂ ਮਿਊਜ਼ਿਕ ਲਾਇਬ੍ਰੇਰੀ ਜਾਂ ਕਿਸੇ ਹੋਰ ਕਾਪੀਰਾਈਟ ਮਿਊਜ਼ਿਕ ਨਾਲ ਪੋਸਟ ਨੂੰ ਬੂਸਟ ਨਹੀਂ ਕਰ ਸਕਦੇ
3. ਇੱਕ ਸਮੇਂ ਵਿੱਚ ਕਿੰਨੀਆਂ ਪੋਸਟਾਂ ਨੂੰ ਬੂਸਟ ਕੀਤਾ ਜਾ ਸਕਦਾ ਹੈ?
ਬੂਸਟ ਫਲੋ ਵਿੱਚ, ਤੁਸੀਂ ਇੱਕ ਸਮੇਂ ਵਿੱਚ 1-5 ਪੋਸਟਾਂ ਚੁਣ ਸਕਦੇ ਹੋ
4. ਜੇਕਰ ਮੈਂ ਇੱਕ ਤੋਂ ਵੱਧ ਪੋਸਟਾਂ ਚੁਣੀਆਂ ਜਾਂਦੀਆਂ ਨੇ, ਤਾਂ ਪੋਸਟ ਨੂੰ ਕਿਵੇਂ ਬੂਸਟ ਕੀਤਾ ਜਾਵੇਗਾ?
ਜੇਕਰ ਤੁਸੀਂ ਇੱਕ ਤੋਂ ਵੱਧ ਪੋਸਟਾਂ ਚੁਣਦੇ ਹੋ, ਤਾਂ ਪੈਕੇਜ ਦੇ ਅਨੁਸਾਰ ਵਿਊਜ਼ ਨੂੰ ਵੰਡਿਆ ਜਾਵੇਗਾ। ਜੇਕਰ ਤੁਸੀਂ 4 ਵੱਖ-ਵੱਖ ਪੋਸਟਾਂ ਚੁਣਦੇ ਹੋ ਅਤੇ '5000 ਵਿਊਜ਼ ਲਈ 99' ਦੇ ਪੈਕੇਜ ਦੀ ਵਰਤੋਂ ਕਰਕੇ ਬੂਸਟ ਰਿਕੁਐਸਟ ਕਰਦੇ ਹੋ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ 4 ਪੋਸਟਾਂ ਵਿੱਚ ਸਭ ਨੂੰ 5000 ਵਿਊਜ਼ ਮਿਲਣਗੇ। ਇਹਨਾਂ 4 ਪੋਸਟਾਂ ਵਿੱਚ 5000 ਵਿਊਜ਼ ਰੈਂਡਮ ਤਰੀਕੇ ਨਾਲ ਵੰਡੇ ਜਾਣਗੇ। ਸਾਡੇ ਦੁਆਰਾ ਦੱਸੇ ਗਏ ਵਿਊਜ਼ ਜਾਂ ਕੋਈ ਹੋਰ ਸੰਖਿਆ ਸਿਰਫ ਅੰਦਾਜ਼ੇ ਹਨ, ਜੋ ਦੱਸੀ ਗਈ ਸੰਖਿਆ ਤੋਂ ਵੱਧ ਜਾਂ ਘੱਟ ਹੋ ਸਕਦੇ ਹਨ।
5. ਮੇਰੀ ਪ੍ਰੋਫ਼ਾਇਲ 'ਤੇ ਬੂਸਟ ਫ਼ੀਚਰ ਕਿਵੇਂ ਕੰਮ ਕਰੇਗਾ?
SC ਬੂਸਟ ਤੋਂ ਮਿਲੇ ਵਾਧੂ ਵਿਊਜ਼ ਆਮ ਵਿਊਜ਼ 'ਤੇ ਕੋਈ ਅਸਰ ਨਹੀਂ ਕਰਨਗੇ
6. ਕੀ ਮੈਨੂੰ ਪੋਸਟ ਨੂੰ ਬੂਸਟ ਕਰਨ ਤੋਂ ਬਾਅਦ ਮਾਇਲਸਟੋਨ ਇਨਾਮ ਮਿਲਣਗੇ?
SC ਬੂਸਟ ਤੋਂ ਪ੍ਰਾਪਤ ਵਾਧੂ ਵਿਊਜ਼ ਨੂੰ ਮਾਇਲਸਟੋਨ-ਅਧਾਰਿਤ ਇਨਾਮਾਂ ਵਿੱਚ ਨਹੀਂ ਗਿਣਿਆ ਜਾਵੇਗਾ
7. ਕੀ ਵਪਾਰਕ/ਬ੍ਰੈਂਡਿਡ ਕੰਟੈਂਟ ਵਾਲੀ ਪੋਸਟ ਨੂੰ ਬੂਸਟ ਕੀਤਾ ਜਾ ਸਕਦਾ ਹੈ?
ਵਪਾਰਕ/ਬ੍ਰੈਂਡਿਡ ਕੰਟੈਂਟ ਵਾਲੀਆਂ ਪੋਸਟਾਂ ਨੂੰ ਬੂਸਟ ਕੀਤਾ ਜਾ ਸਕਦਾ ਹੈ, ਪਰ ਉਹਨਾਂ ਨੂੰ ਸ਼ੇਅਰਚੈਟ ਵਿਗਿਆਪਨ ਪਾਲਿਸੀ ਦੀ ਪਾਲਣਾ ਕਰਨੀ ਚਾਹੀਦੀ ਹੈ।
8. ਰੀਵਿਊ ਕਰਦੇ ਸਮੇਂ ਕਿਹੜੀਆਂ ਪੋਸਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ?
ਐਸੀ ਕਿਸੇ ਵੀ ਪੋਸਟ ਨੂੰ ਪ੍ਰੋਮੋਟ ਨਹੀਂ ਕੀਤਾ ਜਾ ਸਕਦਾ ਜਿਸ ਵਿੱਚ ਲਾਇਬ੍ਰੇਰੀ ਤੋਂ ਮਿਊਜ਼ਿਕ ਦੀ ਵਰਤੋਂ ਕੀਤੀ ਹੋਵੇ ਜਾਂ ਜੋ ਸ਼ੇਅਰਚੈਟ ਦੀਆਂ ਵਰਤੋਂ ਦੀਆਂ ਸ਼ਰਤਾਂ, ਵਿਗਿਆਪਨ ਪਾਲਿਸੀ, ਸਮੁਦਾਇਕ ਦਿਸ਼ਾ-ਨਿਰਦੇਸ਼ਾਂ ਜਾਂ ਭੂਗੋਲਿਕ ਤੌਰ 'ਤੇ ਲਾਗੂ ਹੋਣ ਵਾਲੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੋਵੇ।
9. ਪੋਸਟ ਨੂੰ ਰੀਵਿਊ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਪੋਸਟ ਨੂੰ ਰੀਵਿਊ ਅਤੇ ਬੂਸਟ ਹੋਣ ਵਿੱਚ 48 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।
10. ਪੇਮੈਂਟ ਲਗਭਗ ਕਿੰਨੇ ਸਮੇਂ ਵਿੱਚ ਹੁੰਦਾ ਹੈ?
ਪੇਮੈਂਟ ਨੂੰ ਸਾਡੇ ਤੱਕ ਪਹੁੰਚਣ ਅਤੇ ਪੂਰਾ ਹੋਣ ਵਿੱਚ 3-5 ਕਾਰੋਬਾਰੀ ਦਿਨ ਲੱਗ ਸਕਦੇ ਹਨ
11. ਕੀ ਹੋਵੇਗਾ ਜੇ ਪੈਸੇ ਕੱਟ ਜਾਂਦੇ ਹਨ ਅਤੇ ਸਹੀ ਥਾਂ 'ਤੇ ਨਹੀਂ ਪਹੁੰਚਦੇ ?
ਕਈ ਵਾਰ, ਪੇਮੈਂਟ ਤੁਹਾਡੇ ਖਾਤੇ ਤੋਂ ਕੱਟ ਜਾਂਦੀ ਹੈ ਪਰ ਸਾਡੇ ਖਾਤੇ ਵਿੱਚ ਨਹੀਂ ਪਹੁੰਚਦੀ, ਪੇਮੈਂਟ ਸਟੇਟਸ 'ਪੇਮੈਂਟ ਫੇਲ' ਵਜੋਂ ਦਿਖਾਈ ਦਿੰਦਾ ਹੈ। ਇਸ ਸਥਿਤੀ ਵਿੱਚ, ਬੈਂਕ 3-5 ਕਾਰੋਬਾਰੀ ਦਿਨਾਂ ਵਿੱਚ ਤੁਹਾਡੇ ਖਾਤੇ 'ਚ ਪੇਮੈਂਟ ਵਾਪਸ ਕਰ ਦੇਵੇਗਾ
12. ਜਦੋਂ ਪੋਸਟ ਬੂਸਟ ਹੋ ਰਹੀ ਹੋਵੇ, ਤਾਂ ਕੀ ਰਿਫੰਡ ਦੇ ਲਈ ਰਿਕੁਐਸਟ ਕੀਤੀ ਜਾ ਸਕਦੀ ਹੈ?
ਬੂਸਟ ਰਿਕੁਐਸਟ ਸਵੀਕਾਰ ਹੋਣ ਅਤੇ 'ਬੂਸਟ ਚਲਦੇ ਰਹਿਣ' ਦੀ ਸਟੇਜ ਵਿੱਚ ਰਿਫੰਡ ਨਹੀਂ ਹੋ ਸਕਦਾ ਹੈ।
13. ਰਿਫੰਡ ਦੇ ਲਈ ਕਦੋਂ ਰਿਕੁਐਸਟ ਕੀਤੀ ਜਾ ਸਕਦੀ ਹੈ?
ਜੇਕਰ ਬੂਸਟ ਰਿਕੁਐਸਟ ਅਸਵੀਕਾਰ ਹੋ ਜਾਂਦੀ ਹੈ, ਤਾਂ ਰਿਫੰਡ ਆਪਣੇ ਆਪ ਸ਼ੁਰੂ ਹੋ ਜਾਵੇਗਾ। ਰਿਕੁਐਸਟ ਅਸਵੀਕਾਰ ਹੋਣ ਦੀ ਮਿਤੀ ਤੋਂ 5-7 ਕਾਰੋਬਾਰੀ ਦਿਨਾਂ ਵਿੱਚ ਤੁਹਾਨੂੰ ਰਿਫੰਡ ਪ੍ਰਾਪਤ ਹੋ ਸਕਦਾ ਹੈ।